ਗਲੇ ਦੇ ਆਕਾਰ ''ਚ ਦਿਖਾਈ ਦੇਣ ਇਹ ਬਦਲਾਅ ਤਾਂ ਹੋ ਸਕਦੈ ਲਿਮਫੋਮਾ ਕੈਂਸਰ
Sunday, Mar 25, 2018 - 03:13 PM (IST)

ਜਲੰਧਰ— ਕੈਂਸਰ ਦਾ ਨਾਮ ਸੁਣਦੇ ਹੀ ਲੋਕ ਡਰ ਜਾਂਦੇ ਹਨ ਕਿਉਂਕਿ ਇਸ ਖਤਰਨਾਕ ਰੋਗ ਦਾ ਠੀਕ ਇਲਾਜ ਨਾ ਹੋਣ 'ਤੇ ਵਿਅਕਤੀ ਦੇ ਜ਼ਿੰਦਗੀ ਦੇ ਮੌਕੇ ਬਹੁਤ ਘੱਟ ਹੁੰਦੇ ਹਨ, ਹਾਲਾਂਕਿ ਜੇਕਰ ਸਮਾਂ ਰਹਿੰਦੇ ਇਸ ਦੇ ਲੱਛਣਾਂ ਬਾਰੇ ਪਤਾ ਚੱਲ ਜਾਵੇ ਤਾਂ ਇਸਨੂੰ ਕਾਬੂ ਵਿਚ ਵੀ ਕੀਤਾ ਜਾ ਸਕਦਾ ਹੈ। ਬਦਲਦੀ ਜੀਵਨਸ਼ੈਲੀ ਇਹ ਰੋਗ ਨੂੰ ਤੇਜ਼ੀ ਨਾਲ ਫੈਲ ਰਿਹਾ ਹੈ। ਕੈਂਸਰ ਦੇ ਬਹੁਤ ਸਾਰੇ ਰੂਪ ਹਨ, ਜਿਨ੍ਹਾਂ 'ਚੋਂ ਇੱਕ ਹੈ ਲਿਮਫੋਮਾ ਕੈਂਸਰ। ਇਹ ਸਰੀਰ ਦੇ ਵੱਖ-ਵੱਖ ਅੰਗਾਂ ਨੂੰ ਪ੍ਰਭਾਵਿਤ ਕਰਦਾ ਹੈ।
ਗਲੇ ਵਿਚ ਇਸ ਕੈਂਸਰ ਦਾ ਹੋਣਾ ਬਹੁਤ ਖਤਰਨਾਕ ਮੰਨਿਆ ਜਾਂਦਾ ਹੈ ਕਿਉਂਕਿ ਇਸ ਦੇ ਹੋਣ ਨਾਲ ਸਾਹ ਲੈਣ 'ਤੇ ਮਰੀਜ਼ ਦੇ ਬਾਕੀ ਅੰਗਾਂ ਨੂੰ ਪੂਰੀ ਆਕਸੀਜਨ ਨਹੀਂ ਪਹੁੰਚ ਪਾਉਂਦੀ ਅਤੇ ਇਹ ਬਾਕੀ ਦੇ ਅੰਗਾਂ ਨੂੰ ਵੀ ਆਪਣੀ ਚਪੇਟ ਲੈ ਲੈਂਦਾ ਹੈ।
ਅੱਜ ਅਸੀਂ ਤੁਹਾਨੂੰ ਇਸ ਦੇ ਲੱਛਣ ਦੱਸਾਂਗੇ, ਜਿਸ ਨੂੰ ਪਹਿਚਾਉਣ ਕੇ ਤੁਸੀਂ ਠੀਕ ਸਮੇਂ 'ਤੇ ਇਸਦਾ ਇਲਾਜ ਕਰਵਾ ਸਕਦੇ ਹੋ।
ਲਿਮਫੋਮਾ ਕੈਂਸਰ
ਇਸ ਕੈਂਸਰ ਦੇ ਹੋਣ ਨਾਲ ਸਰੀਰ ਵਿਚ ਲਾਲ ਖੂਨ ਕੋਸ਼ੀਕਾਵਾਂ ਅਤੇ ਸ਼ਵੇਤ ਖੂਨ ਕੋਸ਼ੀਕਾਵਾਂ ਤੇਜ਼ੀ ਨਾਲ ਵਧਣ ਲੱਗਦੀਆਂ ਹਨ ਅਤੇ ਠੀਤ ਕੋਸ਼ੀਕਾਵਾਂ ਨੂੰ ਕੰਮ ਕਰਨ ਤੋਂ ਰੋਕਦੀਆਂ ਹਨ। ਗਲੇ ਵਿਚ ਕੈਂਸਰ ਹੋਣ ਕਾਰਨ ਲਿੰਫ ਨੋਡਸ ਵੱਧਦੇ ਹਨ, ਜਿਸ ਦੇ ਨਾਲ ਗਲੇ ਦਾ ਆਕਾਰ ਵੱਧ ਜਾਂਦਾ ਹੈ। ਕਈ ਵਾਰ ਗਲੇ ਦੇ ਇਸ ਵਧੇ ਹੋਏ ਆਕਾਰਾ ਦਾ ਆਸਾਨੀ ਨਾਲ ਪਤਾ ਨਹੀਂ ਚੱਲਦਾ ਅਤੇ ਨਾ ਹੀ ਕਿਸੇ ਤਰ੍ਹਾਂ ਦਾ ਦਰਦ ਹੁੰਦਾ ਹੈ। ਜੇਕਰ ਇਹ ਆਕਾਰ 3 ਤੋਂ 4 ਹਫ਼ਤੇ ਤੋਂ ਜ਼ਿਆਦਾ ਬਣਿਆ ਰਹੇ ਤਾਂ ਇਹ ਖਤਰਨਾਕ ਹੋ ਸਕਦਾ ਹੈ। ਇਸ ਤਰ੍ਹਾਂ ਦੀ ਸਮੱਸਿਆ ਦਿਖਾਈ ਦੇਣ 'ਤੇ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਲਿਮਫੋਮਾ ਕੈਂਸਰ ਦੇ ਲੱਛਣ
ਜਦੋਂ ਕਦੇ ਗਲੇ ਵਿਚ ਲਿਮਫ ਨੋਡਸ ਕੈਂਸਰ ਦੀ ਸ਼ੁਰੂਆਤ ਹੁੰਦੀ ਹੈ ਤਾਂ ਇਸ ਦਾ ਸਰੀਰ ਦੇ ਹੋਰ ਭਾਗਾਂ ਦੇ ਵਧਣ ਦਾ ਖ਼ਤਰਾ ਵੱਧ ਜਾਂਦਾ ਹੈ। ਸਭ ਤੋਂ ਪਹਿਲਾਂ ਇਸ ਦਾ ਅਸਰ ਗਲੇ ਦੇ ਕੋਲ ਵਾਲੇ ਅੰਗਾਂ 'ਤੇ ਦਿਖਾਈ ਦਿੰਦਾ ਹੈ। ਇਸ ਦੇ ਲੱਛਣ ਨੂੰ ਪਹਿਚਾਣ ਕੇ ਤੁਰੰਤ ਹੀ ਡਾਕਟਰ ਨਾਲ ਸੰਪਰਕ ਕਰੋ।
1. ਗਲੇ ਵਿਚ ਸੋਜ ਰਹਿਨਾ।
2. ਗਲੇ ਵਿਚ ਖਾਰਿਸ਼ ਰਹਿਨਾ ਅਤੇ ਕੰਨ ਕੋਲ ਦਰਦ ਹੋਣਾ।
3. ਨੱਕ ਦਾ ਬਲਾਕ ਹੋਣਾ।
4. ਮੂੰਹ ਅਤੇ ਬੁੱਲ੍ਹ ਸੁੰਨ ਹੋਣਾ।
5. ਦੰਦਾਂ 'ਚ ਦਰਦ ਹੋਣ ਲੱਗਦਾ ਹੈ ਅਤੇ ਖਾਨਾ ਚਬਾਉਣ ਵਿਚ ਮੁਸ਼ਕਲ ਹੁੰਦੀ ਹੈ।
6. ਸੁਣਨ ਦੀ ਸ਼ਕਤੀ ਕਮਜ਼ੋਰ ਹੁੰਦੀ ਹੈ।