ਇਨ੍ਹਾਂ ਲੋਕਾਂ ਨੂੰ ਭੁੱਲ ਕੇ ਵੀ ਨਹੀਂ ਖਾਣੀ ਚਾਹੀਦੀ ਲੀਚੀ? ਹੋ ਸਕਦੇ ਹਨ ਗੰਭੀਰ ਨੁਕਸਾਨ
Tuesday, Jul 08, 2025 - 01:39 PM (IST)

ਹੈਲਥ ਡੈਸਕ- ਲੀਚੀ ਇਕ ਅਜਿਹਾ ਫਲ ਹੈ, ਜੋ ਵੱਡਿਆਂ ਤੋਂ ਲੈ ਕੇ ਬੱਚਿਆਂ ਤੱਕ ਨੂੰ ਬਹੁਤ ਪਸੰਦ ਆਉਂਦਾ ਹੈ। ਇਹ ਖਾਣ 'ਚ ਸੁਆਦ ਹੋਣ ਦੇ ਨਾਲ ਹੀ ਸਿਹਤ ਲਈ ਫਾਇਦੇਮੰਦ ਹੁੰਦੀ ਹੈ ਪਰ ਕੁਝ ਲੋਕਾਂ ਲਈ ਲੀਚੀ ਕਾਫ਼ੀ ਜ਼ਿਆਦਾ ਨੁਕਸਾਨਦਾਇਕ ਵੀ ਹੋ ਸਕਦੀ ਹੈ। ਆਓ ਜਾਣਦੇ ਹਾਂ ਕਿਹੜੇ ਲੋਕਾਂ ਨੂੰ ਭੁੱਲ ਕੇ ਵੀ ਲੀਚੀ ਨਹੀਂ ਖਾਣੀ ਚਾਹੀਦੀ:-
ਸ਼ੂਗਰ ਦੇ ਮਰੀਜ਼
ਲੀਚੀ 'ਚ ਸ਼ੂਗਰ ਦੀ ਮਾਤਰਾ ਕਾਫ਼ੀ ਜ਼ਿਆਦਾ ਹੁੰਦੀ ਹੈ। ਇਸ ਕਰਕੇ ਜਿਨ੍ਹਾਂ ਲੋਕਾਂ ਨੂੰ ਸ਼ੂਗਰ ਹੈ, ਉਨ੍ਹਾਂ ਨੂੰ ਲੀਚੀ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਜਾਂ ਡਾਕਟਰੀ ਸਲਾਹ ਦੇ ਨਾਲ ਹੀ ਖਾਣੀ ਚਾਹੀਦੀ ਹੈ।
ਲੀਵਰ ਅਤੇ ਕਿਡਨੀ ਦੇ ਮਰੀਜ਼
ਜਿਨ੍ਹਾਂ ਲੋਕਾਂ ਨੂੰ ਲੀਵਰ ਜਾਂ ਕਿਡਨੀ ਦੀ ਬੀਮਾਰੀ ਹੈ, ਉਨ੍ਹਾਂ ਲਈ ਵੀ ਲੀਚੀ ਖਾਣੀ ਠੀਕ ਨਹੀਂ, ਕਿਉਂਕਿ ਇਸ 'ਚ ਮੌਜੂਦ ਕੁਝ ਪੋਸ਼ਕ ਤੱਤ ਸਰੀਰ 'ਤੇ ਜ਼ਿਆਦਾ ਪ੍ਰੈਸ਼ਰ ਪਾ ਸਕਦੇ ਹਨ ਅਤੇ ਲੀਵਰ ਜਾਂ ਕਿਡਨੀ ਦੀ ਸਥਿਤੀ ਨੂੰ ਵਿਗਾੜ ਸਕਦੇ ਹਨ।
ਐਲਰਜੀ ਵਾਲੇ ਵਿਅਕਤੀ
ਕਿਸੇ ਵੀ ਤਰ੍ਹਾਂ ਦੀ ਐਲਰਜੀ ਨਾਲ ਪੀੜਤ ਲੋਕਾਂ ਨੂੰ ਭੁੱਲ ਕੇ ਵੀ ਲੀਚੀ ਨਹੀਂ ਖਾਣੀ ਚਾਹੀਦੀ। ਲੀਚੀ ਨਾਲ ਸਾਹ ਲੈਣ 'ਚ ਪਰੇਸ਼ਾਨੀ, ਖਾਰਸ਼ ਵਰਗੀ ਪਰੇਸ਼ਾਨੀ ਹੋ ਸਕਦੀ ਹੈ।
ਗਰਭਵਤੀ ਔਰਤਾਂ
ਗਰਭਵਤੀ ਔਰਤਾਂ ਨੂੰ ਵੀ ਜ਼ਿਆਦਾ ਮਾਤਰਾ 'ਚ ਲੀਚੀ ਨਹੀਂ ਖਾਣੀ ਚਾਹੀਦੀ।
ਕੀ ਕਰਨਾ ਚਾਹੀਦਾ ਹੈ?
ਜੇਕਰ ਤੁਹਾਨੂੰ ਉਪਰੋਕਤ 'ਚੋਂ ਕੋਈ ਸਮੱਸਿਆ ਹੈ ਤਾਂ ਲੀਚੀ ਖਾਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਵੋ। ਬੱਚਿਆਂ ਨੂੰ ਖਾਸ ਕਰਕੇ ਭੁੱਖੇ ਪੇਟ ਲੀਚੀ ਨਾ ਦੇਵੋ। ਲੀਚੀ ਖਾਣ ਤੋਂ ਬਾਅਦ ਜੇਕਰ ਚੱਕਰ, ਉਲਟੀਆਂ ਜਾਂ ਬੇਹੋਸ਼ੀ ਵਰਗੇ ਲੱਛਣ ਆਉਣ ਤਾਂ ਤੁਰੰਤ ਮੈਡੀਕਲ ਮਦਦ ਲਵੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8