ਜਿਗਰ ਸਬੰਧੀ ਸਮੱਸਿਆਵਾਂ ਹੋਣ 'ਤੇ ਸਰੀਰ 'ਚ ਆਉਂਦੇ ਹਨ ਅਜਿਹੇ ਬਦਲਾਅ, ਹੋ ਜਾਵੋ ਸਾਵਧਾਨ

01/07/2020 2:50:00 PM

ਜਲੰਧਰ - ਜਿਗਰ ਸਬੰਧੀ ਬਹੁਤ ਸਾਰਿਆਂ ਸਮੱਸਿਆਵਾਂ ਜੀਵਨ ਸ਼ੈਲੀ ਅਤੇ ਖਾਣ ਦੀਆਂ ਬੇਨਿਯਮੀਆਂ ਕਾਰਨ ਹੋ ਜਾਂਦੀਆਂ ਹਨ। ਜਿਗਰ ਦੀਆਂ ਸਮੱਸਿਆਵਾਂ ਨਾਲ ਪਾਚਨ ਕਿਰਿਆ ਪ੍ਰਭਾਵਿਤ ਹੋ ਜਾਂਦੀ ਹੈ, ਜਿਸ ਨਾਲ ਗੈਸ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਸ਼ੁਰੂ ਹੋਣ ਲੱਗ ਜਾਂਦੀਆਂ ਹਨ। ਜਿਗਰ ਦੀਆਂ ਇਹ ਸਮੱਸਿਆਵਾਂ ਕਈ ਵਾਰ ਘਾਤਕ ਬੀਮਾਰੀ ਦਾ ਰੂਪ ਧਾਰਨ ਕਰ ਲੈਂਦੀਆਂ ਹਨ, ਜਿਨ੍ਹਾਂ ਨੂੰ ਕਦੇ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਅਜਿਹੀਆਂ ਸਮੱਸਿਆਵਾਂ ਹੋਣ 'ਤੇ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ ਹੈ ਅਤੇ ਸਾਨੂੰ ਆਪਣੇ ਖਾਣ-ਪੀਣ 'ਤੇ ਸਾਵਧਾਨੀ ਵਰਤਨੀ ਚਾਹੀਦੀ ਹੈ। ਜਿਗਰ ਸਬੰਧੀ ਹੋਣ ਵਾਲੀਆਂ ਸਮੱਸਿਆਂ ਦੀ ਪਛਾਣ ਕਰਨਾ ਬਹੁਤ ਜ਼ਰੂਰੀ ਹੈ। ਜੇਕਰ ਤੁਹਾਨੂੰ ਪੇਟ ਨਾਲ ਸਬੰਧਤ ਬੀਮਾਰੀਆਂ ਅਤੇ ਮੁਸ਼ਕਲਾਂ ਦਾ ਜ਼ਿਆਦਾ ਹੋ ਰਹੀਆਂ ਹਨ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਜਿਗਰ ਠੀਕ ਨਹੀਂ ਹੈ।

PunjabKesari

ਜੇਕਰ ਤੁਹਾਨੂੰ ਪਾਚਨ ਸਬੰਧੀ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਹੁੰਦੀ ਹੈ ਤਾਂ ਤੁਸੀਂ ਉਸ ਨੂੰ ਨਜ਼ਰਅੰਦਾਜ਼ ਨਾ ਕਰੋ। ਅਜਿਹਾ ਹੋਣ 'ਤੇ ਤੁਹਾਨੂੰ ਜਿਗਰ ਖਰਾਬ ਹੋਣ ਦਾ ਸੰਕੇਂਤ ਮਿਲ ਰਿਹਾ ਹੈ। ਦੱਸ ਦੇਈਏ ਕਿ ਜਿਗਰ ਨਾਲ ਸਬੰਧਤ ਸਮੱਸਿਆਵਾਂ ਹੋਣ 'ਤੇ ਸਰੀਰ 'ਚ ਬਹੁਤ ਸਾਰੀਆਂ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਦੌਰਾਨ ਤੁਹਾਨੂੰ ਥਕਾਵਟ ਮਹਿਸੂਸ ਹੋਣ ਦੇ ਨਾਲ-ਨਾਲ ਮਲ-ਤਿਆਗ ਸਬੰਧੀ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਤੁਹਾਨੂੰ ਵਧੇਰੇ ਪੀਲੇ ਅਤੇ ਗੂੜ੍ਹੇ ਰੰਗ ਦਾ ਪਿਸ਼ਾਬ ਆਉਂਦਾ ਹੈ ਤਾਂ ਸਮਝ ਲਵੋਂ ਕਿ ਤੁਹਾਨੂੰ ਜਿਗਰ ਸਬੰਧੀ ਸਮੱਸਿਆ ਹੈ। ਪੇਟ ਦਰਦ, ਸੋਜ ਅਤੇ ਵਾਰ-ਵਾਰ ਪਾਚਨ ਸਬੰਧੀ ਸਮੱਸਿਆਵਾਂ ਹੋਣ ਕਾਰਨ ਜਿਗਰ ਨੂੰ ਨੁਕਸਾਨ ਹੋ ਸਕਦਾ ਹੈ। ਅਜਿਹੀ ਸਥਿਤੀ 'ਚ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈ ਲੈਣੀ ਚਾਹੀਦੀ ਹੈ। ਪੈਰਾਂ ਦੀ ਸੋਜ, ਅੱਖਾਂ ਦਾ ਪੀਲਾਪਨ ਆਦਿ ਹੋਣ ਨਾਲ ਜਿਗਰ ਖਰਾਬ ਹੋਣ ਦੇ ਸੰਕੇਂਤ ਮਿਲਦੇ ਹਨ। 

PunjabKesari

ਜਿਗਰ ਦੀ ਸਮੱਸਿਆਂ ਤੋਂ ਛੁਟਕਾਰਾ
ਜਿਗਰ ਦੀਆਂ ਸਮੱਸਿਆਵਾਂ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਆਪਣੇ ਖਾਣ-ਪੀਣ 'ਤੇ ਕੰਟਰੋਲ ਰੱਖਣ ਦਾ ਹੈ। ਇਸ ਗੱਲ ਦਾ ਹਮੇਸ਼ਾ ਧਿਆਨ ਰੱਖੋ ਕਿ ਤੁਸੀਂ ਕੀ ਖਾ ਰਹੇ ਹੋ ਅਤੇ ਕਿਨ੍ਹਾ ਖਾ ਰਹੇ ਹੋ। ਇਸ ਤੋਂ ਇਲਾਵਾ ਬਾਹਰ ਦਾ ਖਾਣਾ ਅਤੇ ਜੰਕ ਫੁੰਡ ਖਾਣ ਦੀ ਮਾਤਰਾ ਘੱਟ ਕਰ ਦੇਣੀ ਚਾਹੀਦੀ ਹੈ। ਇਸ ਦੌਰਾਨ ਸਿਰਫ ਘਰ 'ਚ ਬਣੇ ਭੋਜਨ ਦਾ ਹੀ ਸੇਵਨ ਕਰੋ ਅਤੇ ਤਰਲ ਪਦਾਰਥਾਂ ਦੀ ਵਰਤੋਂ ਵੱਧ ਤੋਂ ਵੱਧ ਕਰੋ। ਦੱਸ ਦੇਈਏ ਕਿ ਸ਼ਰਾਬ ਅਤੇ ਸਿਗਰੇਟ ਜਿਗਰ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦੇ ਹਨ। ਅਜਿਹੀ ਸਥਿਤੀ 'ਚ ਇਨ੍ਹਾਂ ਚੀਜ਼ਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਤੋਂ ਇਲਾਵਾ ਇਸ ਦੌਰਾਨ ਹਲਕੇ-ਫੁਲਕੇ ਭੋਜਨ ਦੀ ਹੀ ਵਰਤੋਂ ਕਰੋ ਅਤੇ ਮਾਸਾਹਾਰੀ ਭੋਜਨ ਦੀ ਜ਼ਿਆਦਾ ਮਾਤਰਾ 'ਚ ਨਾ ਖਾਓ। ਜਿਗਰ ਦੀਆਂ ਸਮੱਸਿਆਵਾਂ ਤੋਂ ਬਚਣ ਲਈ ਤੁਸੀਂ ਆਪਣੀ ਖੁਰਾਕ 'ਚ ਖਿਚੜੀ, ਦਾਲ ਜ਼ਰੂਰ ਸ਼ਾਮਲ ਕਰੋ। ਤੇਲ ਅਤੇ ਮਸਾਲੇਦਾਰ ਭੋਜਨ ਤੋਂ ਦੂਰ ਰਹੋ। ਆਪਣੇ ਖਾਣੇ 'ਚ ਸਲਾਦ ਅਤੇ ਹਰੀਆਂ ਸਬਜ਼ੀਆਂ ਨੂੰ ਜ਼ਰੂਰ ਸ਼ਾਮਲ ਕਰੋ, ਜੋ ਜਿਗਰ ਲਈ ਬਹੁਤ ਫਾਇਦੇਮੰਦ ਹੁੰਦੀਆਂ ਹਨ।  


rajwinder kaur

Content Editor

Related News