ਦਰਦਭਰੇ ਗੀਤ ਸੁਣਨ ਨਾਲ ਦੁੱਖ ਹੁੰਦੈ ਘੱਟ, ਤਣਾਅ ਤੇ ਡਿਪ੍ਰੈਸ਼ਨ ਨੂੰ ਦੂਰ ਕਰਨ ’ਚ ਵੀ ਮਦਦਗਾਰ

Sunday, Oct 29, 2023 - 11:19 AM (IST)

ਦਰਦਭਰੇ ਗੀਤ ਸੁਣਨ ਨਾਲ ਦੁੱਖ ਹੁੰਦੈ ਘੱਟ, ਤਣਾਅ ਤੇ ਡਿਪ੍ਰੈਸ਼ਨ ਨੂੰ ਦੂਰ ਕਰਨ ’ਚ ਵੀ ਮਦਦਗਾਰ

ਜਲੰਧਰ (ਬਿਊਰੋ)– ਸੰਗੀਤ ਨਾਲ ਸਾਡੀ ਸਿਹਤ ਨੂੰ ਅਨੇਕਾਂ ਫ਼ਾਇਦੇ ਮਿਲ ਸਕਦੇ ਹਨ। ਹਾਲ ਹੀ ’ਚ ਮੈਕਗਿਲ ਯੂਨੀਵਰਸਿਟੀ, ਮੌਂਟਰੀਆਲ ਦੀ ਖੋਜ ’ਚ ਇਹ ਵੀ ਪਤਾ ਲੱਗਾ ਹੈ ਕਿ ਸੰਗੀਤ ਸਰੀਰਕ ਦਰਦ ਨੂੰ ਘੱਟ ਕਰਨ ਲਈ ਇਕ ਅਸਥਾਈ ਸ਼ਾਂਤੀਦਾਇਕ ਵੀ ਹੋ ਸਕਦਾ ਹੈ। ਇਸ ਖੋਜ ਮੁਤਾਬਕ ਸੁੱਖ ਤੇ ਦੁੱਖ ਦੋਵਾਂ ਦੇ ਕੌੜੇ ਤੇ ਭਾਵਨਾਤਮਕ ਤਜਰਬਿਆਂ ਨੂੰ ਬਿਆਨ ਕਰਨ ਵਾਲੇ ਦਰਦਭਰੇ ਗੀਤ ਸੁਣਨ ਨਾਲ ਲੋਕਾਂ ਦੀ ਸਰੀਰਕ ਦਰਦ ਦੀ ਧਾਰਣਾ ਘੱਟ ਹੋ ਸਕਦੀ ਹੈ।

ਇਸ ਖੋਜ ਦੌਰਾਨ ਲੋਕਾਂ ਨੂੰ ਉਨ੍ਹਾਂ ਦੇ ਮਨਪਸੰਦ ਗੀਤ ਸੁਣਦੇ ਸਮੇਂ ਗਰਮ ਚਾਹ ਦੇ ਕੱਪ ਨਾਲ ਬਾਂਹ ਨੂੰ ਛੂਹਿਆ ਗਿਆ। ਇਸ ਪੂਰੀ ਪ੍ਰਕਿਰਿਆ ’ਚ ਸਾਰਿਆਂ ਦੇ ਮਨਪਸੰਦ ਗੀਤ ਅਲੱਗ ਸਨ ਪਰ ਖੋਜੀਆਂ ਨੇ ਦੇਖਿਆ ਕਿ ਦਰਦਭਰੇ ਗੀਤ ਸੁਣਨ ਵਾਲੇ ਲੋਕਾਂ ’ਚ ਦਰਦ ਦਾ ਅਹਿਸਾਸ 10 ਫ਼ੀਸਦੀ ਤਕ ਘੱਟ ਹੋਇਆ।

ਇਹ ਖ਼ਬਰ ਵੀ ਪੜ੍ਹੋ : ਭਾਰ ਘਟਾਉਣ ਲਈ ਖ਼ੂਬ ਮਸ਼ਹੂਰ ਹੋ ਰਿਹੈ 9-1 ਰੂਲ, ਬਿਨਾਂ ਜਿਮ ਤੇ ਡਾਈਟ ਦੇ ਪਤਲਾ ਹੋ ਜਾਵੇਗਾ ਢਿੱਡ

ਸਾਡਾ ਸਰੀਰ ਦਰਦ ਮਹਿਸੂਸ ਕਰਦਾ ਹੈ ਪਰ ਸਾਡੇ ਚੇਤਨ ਮਨ ਨੂੰ ਦਰਦ ਦਾ ਅਹਿਸਾਸ ਕਰਵਾਉਣ ਵਾਲੇ ਸੁਨੇਹੇ ਪ੍ਰਸਾਰਿਤ ਨਹੀਂ ਕੀਤੇ ਜਾਂਦੇ ਹਨ।

ਤਣਾਅ, ਚਿੰਤਾ ਤੇ ਡਿਪ੍ਰੈਸ਼ਨ ਨੂੰ ਦੂਰ ਕਰਨ ’ਚ ਵੀ ਮਦਦਗਾਰ
ਸੰਗੀਤ ਤਣਾਅ, ਦਿਲ ਦੀ ਧੜਕਨ ਤੇ ਖ਼ੂਨ ਦਾ ਵਹਾਅ ਘੱਟ ਕਰਨ ਤੇ ਦਿਮਾਗ ’ਚ ਡੋਪਾਮਾਇਨ ਹਾਰਮੋਨ ਦੇ ਉਤਪਾਦਨ ਨੂੰ ਵਧਾ ਕੇ ਚਿੰਤਾ ਤੇ ਡਿਪ੍ਰੈਸ਼ਨ ਦੀਆਂ ਭਾਵਨਾਵਾਂ ਨੂੰ ਦੂਰ ਕਰਨ ’ਚ ਮਦਦ ਕਰਦਾ ਹੈ। ਸੰਗੀਤ ਨਾਲ ਚੰਗੀ ਨੀਂਦ ਤੇ ਸਹਿਣਸ਼ਕਤੀ ’ਚ ਵੀ ਵਾਧਾ ਹੁੰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਹਾਡਾ ਮਨਪਸੰਦ ਦਰਦ ਭਰਿਆ ਗੀਤ ਕਿਹੜਾ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News