ਭੁੱਲ ਕੇ ਵੀ ਨਾ ਕਰੋ ''ਨਿੰਬੂ'' ਦਾ ਜ਼ਿਆਦਾ ਸੇਵਨ, ਦੰਦਾਂ ਦੇ ਨਾਲ-ਨਾਲ ਗਲੇ ਨੂੰ ਵੀ ਹੋ ਸਕਦੈ ਨੁਕਸਾਨ

Sunday, Sep 04, 2022 - 12:15 PM (IST)

ਭੁੱਲ ਕੇ ਵੀ ਨਾ ਕਰੋ ''ਨਿੰਬੂ'' ਦਾ ਜ਼ਿਆਦਾ ਸੇਵਨ, ਦੰਦਾਂ ਦੇ ਨਾਲ-ਨਾਲ ਗਲੇ ਨੂੰ ਵੀ ਹੋ ਸਕਦੈ ਨੁਕਸਾਨ

ਨਵੀਂ ਦਿੱਲੀ- ਜਦੋਂ ਤੋਂ ਕੋਰੋਨਾ ਵਾਇਰਸ ਦਾ ਕਹਰ ਦੁਨੀਆ ਭਰ 'ਚ ਪ੍ਰਕੋਪ ਦਿਖਾਉਣ ਲੱਗਾ ਉਦੋਂ ਤੋਂ ਇਮਿਊਨਿਟੀ ਨੂੰ ਬੂਸਟ ਕਰਨ 'ਤੇ ਪੂਰਾ ਜ਼ੋਰ ਦਿੱਤਾ ਜਾਣ ਲੱਗਾ, ਜਿਸ ਨਾਲ ਅਸੀਂ ਸੰਕਰਮਣ ਤੋਂ ਖ਼ੁਦ ਨੂੰ ਬਚਾ ਸਕੀਏ। ਇਸ ਲਈ ਲੋਕਾਂ ਨੇ ਨਿੰਬੂ ਦਾ ਸੇਵਨ ਵਧਾ ਦਿੱਤਾ ਕਿਉਂਕਿ ਇਸ 'ਚ ਵਿਟਾਮਿਨ ਸੀ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ ਜੋ ਸਰੀਰ 'ਚ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ 'ਚ ਮਦਦ ਕਰਦੀ ਹੈ ਜੋ ਲੋਕ ਆਪਣਾ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਨ ਉਹ ਵੀ ਨਿੰਬੂ ਦਾ ਸੇਵਨ ਵਧਾ ਸਕਦੇ ਹਨ। ਜੇਕਰ ਅਸੀਂ ਤੁਹਾਨੂੰ ਇਹ ਕਹੀਏ ਕਿ ਜਿਸ ਨਿੰਬੂ ਦਾ ਰਸ ਤੁਸੀਂ ਧੜੱਲੇ ਨਾਲ ਪੀ ਰਹੇ ਹੋ ਉਹ ਤੁਹਾਡੇ ਲਈ ਨੁਕਸਾਨਦੇਹ ਹੋ ਸਕਦਾ ਹੈ ਤਾਂ ਕੀ ਤੁਸੀਂ ਇਹ ਸੁਣ ਕੇ ਹੈਰਾਨ ਨਹੀਂ ਹੋਵੋਗੇ?

PunjabKesari
ਜਾਣ ਲਓ ਜ਼ਿਆਦਾ ਨਿੰਬੂ ਦੇ ਸੇਵਨ ਦੇ ਨੁਕਸਾਨ
1. ਟਾਨਸਿਲਸ ਦੀ ਸਮੱਸਿਆ
ਜੇਕਰ ਤੁਸੀਂ ਲੋੜ ਤੋਂ ਜ਼ਿਆਦਾ ਨਿੰਬੂ ਪਾਣੀ ਦਾ ਸੇਵਨ ਕਰਦੇ ਹੋ ਤਾਂ ਤੁਹਾਡੇ ਗਲੇ ਨੂੰ ਨੁਕਸਾਨ ਪਹੁੰਚ ਸਕਦਾ ਹੈ। ਕਿਉਂਕਿ ਖੱਟੀਆਂ ਚੀਜ਼ਾਂ ਦੀ ਜ਼ਿਆਦਾ ਵਰਤੋਂ ਗਲੇ 'ਚ ਦਰਦ ਅਤੇ ਟਾਨਸਿਲਸ ਦੀ ਸਮੱਸਿਆਵਾਂ ਪੈਦਾਂ ਕਰ ਸਕਦੀਆਂ ਹਨ। 
2. ਦੰਦਾਂ ਨੂੰ ਨੁਕਸਾਨ
ਨਿੰਬੂ 'ਚ ਐਸਡਿਕ ਪ੍ਰਾਪਟੀਜ਼ ਕਾਫੀ ਜ਼ਿਆਦਾ ਪਾਈ ਜਾਂਦੀ ਹੈ ਜੋ ਦੰਦਾਂ ਦੀ ਸਫਾਈ ਦੇ ਕੰਮ ਆ ਸਕਦੀ ਹੈ ਪਰ ਇਸ ਦਾ ਜ਼ਿਆਦਾ ਇਸਤੇਮਾਲ ਦੰਦਾਂ ਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ ਕਿਉਂਕਿ ਨਿੰਬੂ ਦਾ ਰਸ ਜੇਕਰ ਦੰਦਾਂ ਦੇ ਕਾਨਟੈਕਸ 'ਚ ਜ਼ਿਆਦਾ ਆ ਜਾਵੇ ਤਾਂ ਉਪਰੀ ਪਰਤ ਭਾਵ ਇਨੇਮਲ ਨੂੰ ਵਿਗਾੜ ਸਕਦਾ ਹੈ। ਇਸ ਲਈ ਜੇਕਰ ਤੁਸੀਂ ਨਿੰਬੂ ਨਾਲ ਬਣੇ ਪ੍ਰੋਡੈਕਟ ਦਾ ਸੇਵਨ ਕਰੋ ਤਾਂ ਤੁਰੰਤ ਟੂਥਬਰੱਸ਼ ਕਰਨ ਤੋਂ ਬਚਣਾ ਚਾਹੀਦਾ ਹੈ, ਹਾਲਾਂਕਿ ਨਾਰਮਲ ਪਾਣੀ ਨਾਲ ਕੁਰਲੀ ਕਰਨੀ ਬਿਹਤਰ ਹੋਵੇਗੀ।

PunjabKesari
ਇਨਡਾਈਜੇਸ਼ਨ 
ਨਿੰਬੂ ਨੂੰ ਹਮੇਸ਼ਾ ਡਾਈਜੇਸ਼ਨ ਨੂੰ ਬਿਹਤਰ ਕਰਨ ਦਾ ਜ਼ਰੀਆ ਸਮਝਿਆ ਜਾਂਦਾ ਹੈ, ਪਰ ਜੇਕਰ ਤੁਸੀਂ ਬਹੁਤ ਜ਼ਿਆਦਾ ਨਿੰਬੂ ਪਾਣੀ ਪੀਓਗੇ ਤਾਂ ਤੁਹਾਨੂੰ ਇਸ ਦਾ ਉਲਟ ਅਸਲ ਵੀ ਹੋ ਸਕਦਾ ਹੈ। ਨਿੰਬੂ ਦੇ ਜ਼ਿਆਦਾ ਸੇਵਨ ਨਾਲ ਐਸਿਡ ਰਿਫਲਕਸ ਅਤੇ ਗੈਸਟ੍ਰੋਓਸੋਫੇਗਲ ਰਿਫਲਕਸ ਵਰਗੀਆਂ ਬੀਮਾਰੀਆਂ ਹੋ ਸਕਦੀਆਂ ਹਨ। ਤੁਹਾਡਾ ਪਾਚਨ ਤੰਤਰ ਗੜਬੜ ਹੋ ਸਕਦਾ ਹੈ ਅਤੇ ਐਕਟ੍ਰੀਮ ਕੰਡੀਸ਼ਨ 'ਚ ਉਲਟੀ ਵੀ ਆ ਸਕਦੀ ਹੈ। 


author

Aarti dhillon

Content Editor

Related News