Health Tips: ਜੇਕਰ ਤੁਹਾਡੀਆਂ ਵੀ ‘ਲੱਤਾਂ’ ’ਚ ਹੁੰਦੈ ਹਮੇਸ਼ਾ ‘ਦਰਦ’ ਤਾਂ ਅਪਣਾਓ ਇਹ ਤਰੀਕੇ, ਹਫ਼ਤੇ ’ਚ ਮਿਲੇਗੀ ਨਿਜ਼ਾ

Thursday, Apr 22, 2021 - 05:11 PM (IST)

ਜਲੰਧਰ (ਬਿਊਰੋ) - ਲੱਤਾਂ ਸਾਡੇ ਸਰੀਰ ਦਾ ਮੁੱਖ ਅੰਗ ਹੁੰਦੀਆਂ ਹਨ ਪਰ ਇਨ੍ਹਾਂ ਲੱਤਾਂ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਜੇਕਰ ਪੈਰਾਂ ਵਿੱਚ ਦਰਦ ਜਾਂ ਕਮਜ਼ੋਰੀ ਦੀ ਸਮੱਸਿਆ ਆ ਜਾਂਦੀ ਹੈ, ਤਾਂ ਇਨਸਾਨ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਾਸਪੇਸ਼ੀਆਂ ਵਿੱਚ ਮੋਚ, ਖਿਚਾਅ, ਪੋਸ਼ਣ ਦੀ ਘਾਟ, ਥਕਾਨ, ਲੰਬੇ ਸਮੇਂ ਤਕ ਖੜ੍ਹੇ ਰਹਿਣਾ, ਨਸਾਂ ਵਿੱਚ ਪਾਣੀ ਦੀ ਘਾਟ, ਹੱਡੀ ਟੁੱਟਣ ਦੀ ਵਜ੍ਹਾ ਨਾਲ ਪੈਰਾਂ ਅਤੇ ਲੱਤਾਂ ਵਿੱਚ ਦਰਦ ਹੋ ਸਕਦਾ ਹੈ। ਇਸ ਕਮਜ਼ੋਰੀ ਅਤੇ ਦਰਦ ਨੂੰ ਦੂਰ ਕਰਨ ਲਈ ਤੁਸੀਂ ਕਈ ਘਰੇਲੂ ਨੁਸਖ਼ੇ ਅਪਣਾ ਸਕਦੇ ਹੋ, ਜਿਨ੍ਹਾਂ ਦੀ ਵਰਤੋਂ ਕਰਨ ਨਾਲ ਕੋਈ ਸਾਈਡ ਇਫੈਕਟ ਨਹੀਂ ਹੁੰਦਾ। ਇਸ ਨਾਲ ਸਾਡੀਆਂ ਲੱਤਾਂ ਦਾ ਦਰਦ ਦੂਰ ਹੋ ਜਾਵੇਗਾ। ਇਸੇ ਲਈ ਅੱਜ ਅਸੀਂ ਤੁਹਾਨੂੰ ਨੁਸਖ਼ੇ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨਾਲ ਲੱਤਾਂ ਦੇ ਦਰਦ ਨੂੰ ਬਹੁਤ ਜਲਦ ਦੂਰ ਕੀਤਾ ਜਾ ਸਕਦਾ ਹੈ।

ਬਰਫ਼ ਨਾਲ ਸੇਕ ਦੇਣਾ
ਜੇਕਰ ਤੁਹਾਡੀਆਂ ਲੱਤਾਂ ’ਚ ਦਰਦ ਹੋ ਰਿਹਾ ਹੈ ਤਾਂ ਬਰਫ਼ ਦੀ ਵਰਤੋਂ ਕਰੋ। ਬਰਫ਼ ਨੂੰ 15-20 ਮਿੰਟ ਤੱਕ ਲੱਤਾਂ ’ਤੇ ਮਲਣ ਨਾਲ ਦਰਦ ਤੋਂ ਰਾਹਤ ਮਿਲਦੀ ਹੈ। ਆਈਸ ਪੈਕ ਦੀ ਥਾਂ 'ਤੇ ਬਰਫ਼ ਨੂੰ ਤੋਲੀਏ ਵਿਚ ਪਾ ਕੇ ਵੀ ਤੁਸੀਂ ਵਰਤੋਂ ਕਰ ਸਕਦੇ ਹੋ। ਇਸ ਨਾਲ ਸੋਜ ਦੂਰ ਹੋ ਜਾਵੇਗੀ। 

ਪੜ੍ਹੋ ਇਹ ਵੀ ਖ਼ਬਰਾਂ - Shahnaz Husain:ਗਰਮੀ ’ਚ ਇੰਝ ਕਰੋ ਨਾਰੀਅਲ ਦੇ ਤੇਲ ਦੀ ਵਰਤੋਂ, ਚਮਕੇਗਾ ਚਿਹਰਾ ਤੇ ਝੁਰੜੀਆਂ ਤੋਂ ਮਿਲੇਗੀ ਰਾਹਤ

PunjabKesari

ਮਸਾਜ ਕਰੋ
ਮਸਾਜ ਕਰਨ ਨਾਲ ਮਾਸਪੇਸ਼ੀਆਂ ਵਿੱਚ ਹੋਣ ਵਾਲੀ ਸਮੱਸਿਆਂ ਤੋਂ ਰਾਹਤ ਮਿਲਦੀ ਹੈ। ਇਸ ਲਈ ਜੇਕਰ ਤੁਸੀਂ ਮਾਸ਼ਪੇਸ਼ੀਆਂ ਦੇ ਦੌਰਾਨ ਘੱਟ ਕਰਨਾ ਚਾਹੁੰਦੇ ਹੋ, ਤਾਂ ਘੱਟ ਤੋਂ ਘੱਟ 10 ਮਿੰਟ ਆਪਣੀਆਂ ਲੱਤਾਂ ਦੀ ਮਸਾਜ ਕਰੋ। ਇਸ ਨਾਲ ਖੂਨ ਦਾ ਵਹਾਅ ਵਿੱਚ ਸੁਧਾਰ ਆਵੇਗਾ ਅਤੇ ਮਾਸਪੇਸ਼ੀਆਂ ਮਜ਼ਬੂਤ ਹੋ ਜਾਣਗੀਆਂ। ਮਸਾਜ ਲਈ ਨਾਰੀਅਲ ਦਾ ਤੇਲ, ਜੈਤੂਨ ਦਾ ਤੇਲ ਅਤੇ ਸਰ੍ਹੋਂ ਦਾ ਤੇਲ ਲਗਾ ਸਕਦੇ ਹੋ ।

ਪੜ੍ਹੋ ਇਹ ਵੀ ਖ਼ਬਰਾਂ - Health Tips: ਥੋੜ੍ਹਾ ਜਿਹਾ ਕੰਮ ਕਰਨ ’ਤੇ ਕੀ ਤੁਹਾਨੂੰ ਵੀ ਮਹਿਸੂਸ ਹੁੰਦੀ ਹੈ ‘ਥਕਾਵਟ’, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਵਿਟਾਮਿਨ-ਡੀ ਵਾਲੀਆਂ ਚੀਜ਼ਾਂ
ਜਿਨ੍ਹਾਂ ਲੋਕਾਂ ਦੇ ਸਰੀਰ ’ਚ ਵਿਟਾਮਿਨ-ਡੀ ਦੀ ਘਾਟ ਹੁੰਦੀ ਹੈ, ਉਨ੍ਹਾਂ ਦੀਆਂ ਲੱਤਾਂ, ਕਮਰ, ਸਰੀਰ ਅਤੇ ਜੋੜਾਂ ਵਿੱਚ ਦਰਦ ਜਿਹੇ ਲੱਛਣ ਦਿਖਣ ਲੱਗਦੇ ਹਨ। ਇਸ ਤੋਂ ਇਲਾਵਾ ਕੈਲਸ਼ੀਅਮ, ਫਾਸਫੋਰਸ ਵੀ ਤੰਤਰਿਕਾ ਅਤੇ ਮਾਸਪੇਸ਼ੀਆਂ ਲਈ ਜ਼ਰੂਰੀ ਤੱਤ ਹਨ। ਜੇਕਰ ਤੁਹਾਡੀਆਂ ਵੀ ਲੱਤਾਂ ਵਿੱਚ ਵਿਟਾਮਿਨ-ਡੀ ਦੀ ਘਾਟ ਕਾਰਨ ਦਰਦ ਹੁੰਦਾ ਹੈ, ਤਾਂ ਦਸ ਮਿੰਟ ਧੁੱਪ ਵਿੱਚ ਜ਼ਰੂਰ ਬੈਠੋ। ਇਸ ਤੋਂ ਇਲਾਵਾ ਆਪਣੇ ਆਹਾਰ ਵਿਚ ਖੱਟੇ ਫਲ ਵੱਧ ਤੋਂ ਵੱਧ ਸ਼ਾਮਲ ਕਰੋ ।

ਪੜ੍ਹੋ ਇਹ ਵੀ ਖ਼ਬਰਾਂ - ‘ਟਾਇਲਟ’ ’ਚ ਬੈਠ ਕੇ ਮੋਬਾਇਲ ਫੋਨ ਦੀ ਵਰਤੋਂ ਕਰਨ ਵਾਲੇ ਹੋ ਜਾਣ ਸਾਵਧਾਨ, ਹੋ ਸਕਦੀਆਂ ਨੇ ਇਹ ਗੰਭੀਰ ਬੀਮਾਰੀਆਂ 

PunjabKesari

ਪੋਟਾਸ਼ੀਅਮ ਵਾਲੀਆਂ ਚੀਜ਼ਾਂ
ਸਰੀਰ ਵਿਚ ਖੂਨ ਦੀ ਘਾਟ ਹੋ ਜਾਣ ’ਤੇ ਲੱਤਾਂ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਪੋਟਾਸ਼ੀਅਮ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਪੋਸ਼ਕ ਤੱਤ ਹੈ। ਇਹ ਸਾਡੀਆਂ ਲੱਤਾਂ ਦੇ ਦਰਦ ਤੋਂ ਛੁਟਕਾਰਾ ਦਿਵਾਉਂਦਾ ਹੈ। ਇਸ ਲਈ ਜੇਕਰ ਤੁਹਾਡੇ ਸਰੀਰ ਵਿਚ ਖੂਨ ਦੀ ਘਾਟ ਕਾਰਨ ਲੱਤਾਂ ਵਿੱਚ ਦਰਦ ਹੁੰਦਾ ਹੈ, ਤਾਂ ਆਪਣੇ ਆਹਾਰ ’ਚ ਕੇਲਾ, ਟਮਾਟਰ, ਸ਼ਕਰਕੰਦੀ, ਆਲੂ ਵੱਧ ਤੋਂ ਵੱਧ ਸ਼ਾਮਲ ਕਰੋ ।

ਪੜ੍ਹੋ ਇਹ ਵੀ ਖ਼ਬਰਾਂ - Vastu Tips: ਕੀ ਤੁਸੀਂ ਵੀ ‘ਸਿਰਹਾਣੇ’ ਰੱਖ ਕੇ ਤਾਂ ਨਹੀਂ ਸੌਂਦੇ ਇਹ ਚੀਜ਼ਾਂ? ਹੋ ਸਕਦੈ ‘ਨੁਕਸਾਨ’

ਪੈਦਲ ਚੱਲੋ
ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਲਈ ਪੈਦਲ ਚੱਲਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਨਾਲ ਸਾਡੇ ਸਰੀਰ ਵਿੱਚ ਖੂਨ ਦਾ ਵਹਾਅ ਵਧਦਾ ਹੈ ਅਤੇ ਸਾਡੀ ਜੋੜ ਮਜ਼ਬੂਤ ਹੁੰਦੇ ਹਨ। ਇਸ ਲਈ ਆਪਣੀ ਰੁਟੀਨ ਵਿੱਚ ਐਕਸਰਸਾਈਜ਼, ਸਾਈਕਲਿੰਗ ਅਤੇ ਸੈਰ ਕਰੋ ।

PunjabKesari

ਐਪਲ ਸਾਈਡਰ ਵਿਨੇਗਰ
ਐਪਲ ਸਾਈਡਰ ਵਿਨੇਗਰ ਖਾਣੇ ਦਾ ਸੁਆਦ ਤਾਂ ਵਧਾਉਂਦਾ ਹੀ ਹੈ। ਇਸ ਤੋਂ ਇਲਾਵਾ ਇਹ ਸਿਹਤ ਨਾਲ ਜੁੜੀ ਬਹੁਤ ਸਾਰੀਆਂ ਦਿੱਕਤਾਂ ਦੂਰ ਕਰਨ ਵਿਚ ਮਦਦਗਾਰ ਹੈ। ਇਹ ਗਠੀਆ ਅਤੇ ਯੂਰਿਕ ਐਸਿਡ ਲਈ ਵੀ ਲਾਭਕਾਰੀ ਹੈ। ਰੋਜ਼ਾਨਾ ਕੋਸੇ ਪਾਣੀ ਵਿਚ ਇਕ ਚਮੱਚ ਸੇਬ ਦਾ ਸਿਰਕਾ ਪਾਓ ਅਤੇ ਇਸ ’ਚ 15 ਮਿੰਟ ਲਈ ਪੈਰ ਡੁੱਬੋ ਕੇ ਰੱਖੋ। ਇਸ ਨਾਲ ਤੁਹਾਨੂੰ ਆਰਾਮ ਮਿਲੇਗਾ। 

ਪੜ੍ਹੋ ਇਹ ਵੀ ਖ਼ਬਰਾਂ - Health Tips : ਖਾਲੀ ਢਿੱਡ ਕਦੇ ਨਾ ਪੀਓ ‘ਚਾਹ’, ਨਹੀਂ ਤਾਂ ਤੁਸੀਂ ਹੋ ਸਕਦੇ ਹੋ ਇਨ੍ਹਾਂ ਬੀਮਾਰੀਆਂ ਦਾ ਸ਼ਿਕਾਰ

ਪੌਸ਼ਟਿਕ ਆਹਾਰ ਲਓ
ਜੇਕਰ ਤੁਹਾਡੀਆਂ ਲੱਤਾਂ ਕਮਜ਼ੋਰ ਹੋ ਗਈਆਂ ਹਨ ਅਤੇ ਤੁਸੀਂ ਇਸ ਕਮਜ਼ੋਰੀ ਨੂੰ ਦੂਰ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਆਪਣੇ ਆਹਾਰ ’ਚ ਪ੍ਰੋਟੀਨ, ਪੋਟਾਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ ਵਾਲੀਆਂ ਚੀਜ਼ਾਂ ਸ਼ਾਮਲ ਕਰੋ। ਇਸਦੇ ਲਈ ਤੁਸੀਂ ਡ੍ਰਾਈ ਫਰੂਟਸ, ਆਲੂ, ਮੇਥੀ, ਕਿਸ਼ਮਿਸ਼, ਟਮਾਟਰ ਲੈ ਸਕਦੇ ਹੋ। ਪ੍ਰੋਟੀਨ ਲਈ ਅੰਡਾ ਦਹੀ ਲਓ। ਮੈਗਨੀਸ਼ੀਅਮ ਦੀ ਘਾਟ ਨੂੰ ਪੂਰਾ ਕਰਨ ਲਈ ਕੱਦੂ ਦੇ ਬੀਜ, ਸੂਰਜਮੁਖੀ ਦੇ ਬੀਜ, ਪਾਲਕ, ਦਾਲ ਆਪਣੇ ਆਹਾਰ ਵਿਚ ਸ਼ਾਮਲ ਕਰੋ ।

ਲੱਤਾਂ ’ਤੇ ਸੇਕ ਕਰੋ
ਜੇਕਰ ਤੁਹਾਨੂੰ ਬਹੁਤ ਜ਼ਿਆਦਾ ਕੰਮ ਕਰਨ ਤੋਂ ਬਾਅਦ ਲੱਤਾਂ ਵਿੱਚ ਦਰਦ ਹੋ ਰਿਹਾ ਹੈ, ਤਾਂ ਇਸ ਲਈ ਗਰਮ ਪਾਣੀ ਦਾ ਸੇਕ ਕਰ ਸਕਦੇ ਹੋ। ਇਸ ਨਾਲ ਲੱਤਾਂ ਦਾ ਦਰਦ ਅਤੇ ਸੋਜ ਘੱਟ ਹੋ ਜਾਵੇਗੀ ।

PunjabKesari

 


rajwinder kaur

Content Editor

Related News