ਜਾਣੋ ਗਰਭ ਅਵਸਥਾ ''ਚ ਤੁਲਸੀ ਦੀਆਂ ਪੱਤੀਆਂ ਦੇ ਬੇਮਿਸਾਲ ਫਾਇਦੇ

Saturday, Jun 25, 2016 - 11:17 AM (IST)

 ਜਾਣੋ ਗਰਭ ਅਵਸਥਾ ''ਚ ਤੁਲਸੀ ਦੀਆਂ ਪੱਤੀਆਂ ਦੇ ਬੇਮਿਸਾਲ ਫਾਇਦੇ

ਤੁਲਸੀ ਇਕ ਦਵਾਈ ਹੈ। ਇਸ ਦੀ ਵਰਤੋਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੇ ਇਲਾਜ ਲਈ ਕੀਤੀ ਜਾਂਦੀ ਹੈ। ਦਵਾਈ ਦੇ ਗੁਣਾਂ ਨਾਲ ਭਰਪੂਰ ਤੁਲਸੀ ਗਰਭਵਤੀ ਔਰਤਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਸਭ ਤੋਂ ਚੰਗੀ ਗੱਲ ਹੈ ਕਿ ਇਹ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ। ਗਰਭ ਅਵਸਥਾ ''ਚ ਇਸ ਦੀ ਨਿਯਮਿਤ ਵਰਤੋਂ ਨਾਲ ਇੰਫੈਕਸ਼ਨ ਦਾ ਖਤਰਾ ਘੱਟ ਹੋ ਜਾਂਦਾ ਹੈ। ਇਸ ਦੇ ਪੱਤਿਆਂ ''ਚ ਐਂਟੀ ਬੈਕਟੀਰੀਅਲ ਗੁਣ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਰੋਗ ਪ੍ਰਤੀਰੋਧਕ ਸਮੱਰਥਾ ਨੂੰ ਵੀ ਦਰੁਸਤ ਰੱਖਣ ''ਚ ਸਹਾਇਕ ਹੈ।
ਤੁਲਸੀ ਦੇ ਪੱਤਿਆਂ ''ਚ ਹੀਲਿੰਗ ਕੁਆਲਿਟੀ ਹੁੰਦੀ ਹੈ। ਇਸ ਦੀਆਂ ਪੱਤੀਆਂ ''ਚ ਐਂਟੀ-ਬੈਕਟਰੀਅਲ, ਐਂਟੀ ਵਾਇਰਲ ਅਤੇ ਐਂਟੀ ਫੰਗਲ ਗੁਣ ਹੁੰਦੇ ਹਨ। 
ਗਰਭ ਅਵਸਥਾ ''ਚ ਤੁਲਸੀ ਖਾਣ ਦੇ ਫਾਇਦੇ
1. ਰੋਜ਼ਾਨਾ ਤੁਲਸੀ ਦੀਆਂ ਦੋ ਪੱਤੀਆਂ ਖਾਣ ਨਾਲ ਸਰੀਰ ''ਚ ਖੂਨ ਦੀ ਕਮੀ ਨਹੀਂ ਹੋ ਪਾਉਂਦੀ ਹੈ। ਗਰਭ ਅਵਸਥਾ ''ਚ ਜ਼ਿਆਦਾਤਰ ਔਰਤਾਂ ਨੂੰ ਅਮੀਨੀਆ ਦੀ ਸ਼ਿਕਾਇਤ ਹੋ ਜਾਂਦੀ ਹੈ। ਅਜਿਹੀਆਂ ਔਰਤਾਂ ਨੂੰ ਹਰ ਰੋਜ਼ ਤੁਲਸੀ ਦੀਆਂ ਦੋ ਪੱਤੀਆਂ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।
2. ਤੁਲਸੀ ਦੀਆਂ ਪੱਤੀਆਂ ''ਚ ਵਿਟਾਮਿਨ ਏ ਪਾਇਆ ਜਾਂਦਾ ਹੈ, ਜੋ ਭਰੂਣ ਦੇ ਵਿਕਾਸ ਲਈ ਜ਼ਰੂਰੀ ਤੱਤ ਹੈ।
3. ਤੁਲਸੀ ਦੇ ਪੱਤੇ ਮੈਗਨੀਸ਼ੀਅਮ ਦਾ ਚੰਗਾ ਸਰੋਤ ਹੈ। ਇਹ ਲਵਣ ਬੱਚਿਆਂ ਦੀਆਂ ਹੱਡੀਆਂ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ। ਇਸ ''ਚ ਮੌਜੂਦ ਮੈਗਨੀਜ਼ ਟੈਨਸ਼ਨ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ।
4. ਤੁਲਸੀ ਦੀਆਂ ਪੱਤੀਆਂ ''ਚ ਐਂਟੀ ਬੈਕਟੀਰੀਅਲ ਗੁਣ ਪਾਇਆ ਜਾਂਦਾ ਹੈ। ਇਸ ਨਾਲ ਮਾਂ ਅਤੇ ਗਰਭ ''ਚ ਪਲ ਰਹੇ ਬੱਚੇ ਦੋਵਾਂ ਨੂੰ ਹੀ ਇੰਫੈਕਸ਼ਨ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ।  


Related News