ਸਰੀਰ ਲਈ ਫ਼ਾਇਦੇਮੰਦ ਹੁੰਦੈ ਰੋਜ਼ਾਨਾ 20 ਮਿੰਟ ਜ਼ੋਰ-ਜ਼ੋਰ ਨਾਲ ਹੱਸਣਾ, ਤਣਾਅ ਸਣੇ ਇਹ ਬੀਮਾਰੀਆਂ ਹੋਣਗੀਆਂ ਦੂਰ

Saturday, Dec 09, 2023 - 05:50 PM (IST)

ਜਲੰਧਰ - ਸਿਹਤਮੰਦ ਰਹਿਣ ਲਈ ਚੰਗੀ ਖੁਰਾਕ ਦੇ ਨਾਲ-ਨਾਲ ਯੋਗਾ ਅਤੇ ਕਸਰਤ ਕਰਨੀ ਵੀ ਜ਼ਰੂਰੀ ਹੁੰਦੀ ਹੈ। ਇਸ ਨਾਲ ਦਿਲ ਅਤੇ ਦਿਮਾਗ ਵਧੀਆ ਕੰਮ ਕਰਦਾ ਹੈ। ਨਾਲ ਹੀ ਸਰੀਰਕ ਅਤੇ ਮਾਨਸਿਕ ਵਿਕਾਸ ਵੀ ਤੇਜ਼ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਸਿਹਤਮੰਦ ਰਹਿਣ ਲਈ ਕਿਸੇ ਡਾਈਟ ਬਾਰੇ ਨਹੀਂ ਬਲਕਿ ਲਾਫਟਰ ਥੈਰੇਪੀ (ਹੱਸਣਾ) ਬਾਰੇ ਦੱਸਾਂਗੇ। ਸਰਦੀਆਂ ਹੋਣ ਜਾਂ ਗਰਮੀਆਂ, ਰੋਜ਼ਾਨਾ ਸਵੇਰੇ 20-30 ਮਿੰਟ ਕਸਰਤ ਕਰਦੇ ਸਮੇਂ ਜ਼ੋਰ-ਜ਼ੋਰ ਹੱਸਣ ਨਾਲ ਸਰੀਰ ਦੇ ਕਈ ਰੋਗ ਦੂਰ ਹੋ ਜਾਂਦੇ ਹਨ। ਇਸ ਨਾਲ ਅੰਦਰੋਂ ਖੁਸ਼ੀ ਮਹਿਸੂਸ ਹੁੰਦੀ ਹੈ ਅਤੇ ਸਰੀਰ ਸਿਹਤਮੰਦ ਰਹਿੰਦਾ ਹੈ। ਹੱਸਣ ਨਾਲ ਹੋਰ ਕਿਹੜੇ ਫ਼ਾਇਦੇ ਹੁੰਦੇ ਹਨ, ਦੇ ਬਾਰੇ ਆਓ ਜਾਣਦੇ ਹਾਂ.... 

ਇਸ ਤਰ੍ਹਾਂ ਕਰੋ ਲਾਫਟਰ ਥੈਰੇਪੀ 

. ਲਾਫਟਰ ਥੈਰੇਪੀ ਕਰਨ ਲਈ ਸਭ ਤੋਂ ਪਹਿਲਾਂ ਕਿਸੇ ਖੁੱਲ੍ਹੀ ਥਾਂ 'ਤੇ ਬੈਠੋ ਜਾਂ ਖੜ੍ਹੇ ਹੋ ਜਾਵੋ।
. ਫਿਰ ਆਪਣੇ ਹੱਥਾਂ ਨੂੰ ਦਿਲ ਦੇ ਨੇੜੇ ਲਿਆਓ ਅਤੇ ਤਾੜੀ ਵਜਾਓ। ਤਾੜੀ ਵਜਾਉਣ ਦੇ ਨਾਲ ਹੋ ਹੋ ਅਤੇ ਹਾ ਹਾ ਕਰਕੇ ਹੱਸੋ।

PunjabKesari

. ਫਿਰ ਆਪਣੇ ਹੱਥਾਂ ਨੂੰ ਹਵਾ 'ਚ ਲੈ ਕੇ ਜਾਓ ਅਤੇ ਨੱਕ ਰਾਹੀਂ ਡੂੰਘਾ ਸਾਹ ਲਓ।
. ਹੁਣ ਮੂੰਹ ਰਾਹੀਂ ਸਾਹ ਲੈਂਦੇ ਹੋਏ ਹੱਥਾਂ ਨੂੰ ਹੇਠਾਂ ਲਿਆਓ।
. ਹੁਣ ਇਕ ਡੂੰਘੀ ਸਾਹ ਭਰਕੇ ਕੁਝ ਸਕਿੰਟਾਂ ਤੱਕ ਸਾਹ ਰੋਕੋ ਅਤੇ ਉੱਚੀ-ਉੱਚੀ ਹੱਸਦੇ ਹੋਏ ਸਾਹ ਛੱਡ ਦਿਓ।
. ਤਾੜੀ ਮਾਰਦੇ ਹੋਏ ਆਪਣੇ ਹੱਥਾਂ ਨੂੰ ਉੱਪਰ ਲੈ ਕੇ ਜਾਓ। ਨਾਲ ਹੀ ਉੱਚੀ-ਉੱਚੀ ਹੱਸੋ।
. ਤੁਹਾਡੇ ਨਾਲ ਲਾਫਟਰ ਥੈਰੇਪੀ ਕਰਨ ਵਾਲੇ ਵਿਅਕਤੀ ਨੂੰ ਵੇਖੋ ਅਤੇ ਉਸ ਦੀਆਂ ਅੱਖਾਂ ‘ਚ ਦੇਖਦੇ ਹੋਏ ਜ਼ੋਰ-ਜ਼ੋਰ ਨਾਲ ਹੱਸੋ।
. ਹੁਣ ਉਦੋਂ ਤੱਕ ਹੱਸੋ, ਜਦੋਂ ਤੱਕ ਤੁਸੀਂ ਅੰਦਰੋਂ ਖੁਸ਼ੀ ਮਹਿਸੂਸ ਨਹੀਂ ਕਰਦੇ।
. ਆਖਿਰ 'ਚ ਖੁੱਲ੍ਹ ਕੇ ਹੱਸ ਕੇ ਆਪਣੀ ਪਹਿਲਾ ਵਾਲੀ ਸਥਿਤੀ 'ਚ ਵਾਪਸ ਆ ਜਾਓ। 
. ਰੋਜ਼ਾਨਾ 20-30 ਮਿੰਟ ਅਜਿਹਾ ਕਰੋ। 

PunjabKesari

ਰੋਜ਼ਾਨਾ ਲਾਫਟਰ ਥੈਰੇਪੀ ਕਰਨ ਨਾਲ ਹੋਣ ਵਾਲੇ ਫ਼ਾਇਦੇ

ਕੰਟਰੋਲ 'ਚ ਰਹਿੰਦਾ ਬਲੱਡ ਪ੍ਰੈਸ਼ਰ 
ਰੋਜ਼ਾਨਾ ਉੱਚੀ-ਉੱਚੀ ਹੱਸਣ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਰਹਿਣ ਦੇ ਨਾਲ-ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ। ਇਸ ਨਾਲ ਦਿਲ ਅਤੇ ਦਿਮਾਗ ਵਧੀਆ ਤਰੀਕੇ ਨਾਲ ਕੰਮ ਕਰਦੇ ਹਨ। ਰੋਜ਼ਾਨਾ ਹੱਸਣ ਨਾਲ ਸ਼ੂਗਰ ਵੀ ਕੰਟਰੋਲ 'ਚ ਰਹਿੰਦੀ ਹੈ, ਜਿਸ ਕਰਕੇ ਸ਼ੂਗਰ ਦੇ ਮਰੀਜ਼ ਲਾਫਟਰ ਥੈਰੇਪੀ ਜ਼ਰੂਰ ਕਰਨ। 

ਆਕਸੀਜਨ ਸਪਲਾਈ ਬਿਹਤਰ
ਰੋਜ਼ਾਨਾ ਜ਼ੋਰ-ਜ਼ੋਰ ਦੀ ਹੱਸਣ ਨਾਲ ਆਕਸੀਜਨ ਸਪਲਾਈ ਬਿਹਤਰ ਹੁੰਦੀ ਹੈ। ਜ਼ੋਰ-ਜ਼ੋਰ ਅਤੇ ਉੱਚੀ-ਉੱਚੀ ਹੱਸਣ ਨਾਲ ਆਕਸੀਜਨ ਤੇਜ਼ੀ ਨਾਲ ਫੇਫੜਿਆਂ ਵਿੱਚ ਦਾਖਲ ਹੁੰਦੀ ਹੈ ਅਤੇ ਨਿਕਲਦੀ ਹੈ। ਇਸ ਨਾਲ ਡੂੰਘੇ ਸਾਹ ਲੈਣ ਵਿੱਚ ਮਦਦ ਮਿਲਦੀ ਹੈ। ਇਸ ਨਾਲ ਫੇਫੜਿਆਂ ਦੀਆਂ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ।

PunjabKesari

ਜਵਾਨ ਅਤੇ ਖ਼ੂਬਸੂਰਤ
ਰੋਜ਼ਾਨਾ ਜ਼ੋਰ-ਜ਼ੋਰ ਦੀ ਹੱਸਣ ਨਾਲ ਤੁਸੀਂ ਲੰਬੇ ਸਮੇਂ ਤੱਕ ਜਵਾਨ ਅਤੇ ਖ਼ੂਬਸੂਰਤ ਰਹਿ ਸਕਦੇ ਹੋ। ਉੱਚੀ-ਉੱਚੀ ਹੱਸਣ ਨਾਲ ਚਿਹਰੇ ਦੀਆਂ ਮਾਸਪੇਸ਼ੀਆਂ ਚੰਗੀ ਤਰ੍ਹਾਂ ਕੰਮ ਕਰਦੀਆਂ ਹਨ। ਇਸ ਨਾਲ ਬਲੱਡ ਸਰਕੁਲੇਸ਼ਨ 'ਚ ਸੁਧਾਰ ਹੁੰਦਾ ਹੈ, ਜਿਸ ਨਾਲ ਸਰੀਰ ਦਾ ਸਹੀ ਤਰੀਕੇ ਨਾਲ ਵਿਕਾਸ ਹੁੰਦਾ ਹੈ।

ਤਣਾਅ ਘਟਾਉਂਦਾ ਹੈ
ਜ਼ੋਰ-ਜ਼ੋਰ ਦੀ ਹੱਸਣ ਨਾਲ ਤਣਾਅ ਦੀ ਸਮੱਸਿਆ ਤੋਂ ਹਮੇਸ਼ਾ ਲਈ ਨਿਜ਼ਾਤ ਮਿਲਦੀ ਹੈ। ਹੱਸਣ ਨਾਲ ਕੋਰਟੀਸੋਲ ਦਾ ਪੱਧਰ ਘਟ ਹੁੰਦਾ ਹੈ। ਹੱਸਣ ਨਾਲ ਦਿਲ ਅਤੇ ਦਿਮਾਗ ਸਹੀ ਤਰੀਕੇ ਨਾਲ ਕੰਮ ਕਰਦਾ ਹੈ। ਇਸ ਨਾਲ ਹਾਰਟ ਅਟੈਕ ਜਾਂ ਦਿਲ ਨਾਲ ਜੁੜੀਆਂ ਹੋਰ ਕਈ ਬੀਮਾਰੀਆਂ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਹਾਸਾ ਦਿਨ ਭਰ ਦੀ ਥਕਾਵਟ ਅਤੇ ਚਿੰਤਾ ਨੂੰ ਦੂਰ ਕਰ ਸਕਦਾ ਹੈ। 

PunjabKesari

ਦੂਰ ਹੁੰਦੀ ਹੈ ਅਨਿੰਦਰੇ ਦੀ ਸਮੱਸਿਆ
ਜੇਕਰ ਤੁਸੀਂ ਅਨਿੰਦਰੇ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਰੋਜ਼ਾਨਾ ਲਾਫਟਰ ਥੈਰੇਪੀ ਦਾ ਸਹਾਰਾ ਲਓ। 2-30 ਮਿੰਟ ਰੋਜ਼ਾਨਾ ਹੱਸਣ ਨਾਲ ਸਰੀਰ 'ਚ ਮੇਲਾਟੋਨਿਨ ਨਾਂ ਦੇ ਹਾਰਮੋਨ ਜ਼ਿਆਦਾ ਬਣਦੇ ਹਨ, ਜਿਸ ਨਾਲ ਰਾਤ ਨੂੰ ਚੰਗੀ ਨੀਂਦ ਆਉਂਦੀ ਹੈ। ਜਿਨ੍ਹਾਂ ਲੋਕਾਂ ਨੂੰ ਨੀਂਦ ਦੀ ਸਮੱਸਿਆ ਹੈ, ਉਨ੍ਹਾਂ ਨੂੰ ਹੱਸਣ ਵਾਲੀ ਕਸਰਤ ਦਾ ਸਹਾਰਾ ਲੈਣਾ ਚਾਹੀਦਾ ਹੈ। 


rajwinder kaur

Content Editor

Related News