ਸਰੀਰ ਲਈ ਬੇਹੱਦ ਜ਼ਰੂਰੀ ਹੈ ਵਿਟਾਮਿਨ ਬੀ12, ਜਾਣੋ ਇਸ ਦੀ ਕਮੀ ਦੇ ਲੱਛਣ, ਕਾਰਨ ਤੇ ਭਰਪਾਈ ਦੇ ਖਾਧ ਪਦਾਰਥ

Saturday, Sep 07, 2024 - 04:21 PM (IST)

ਸਰੀਰ ਲਈ ਬੇਹੱਦ ਜ਼ਰੂਰੀ ਹੈ ਵਿਟਾਮਿਨ ਬੀ12, ਜਾਣੋ ਇਸ ਦੀ ਕਮੀ ਦੇ ਲੱਛਣ, ਕਾਰਨ ਤੇ ਭਰਪਾਈ ਦੇ ਖਾਧ ਪਦਾਰਥ

ਨਵੀਂ ਦਿੱਲੀ (ਬਿਊਰੋ)- ਵਿਟਾਮਿਨ ਬੀ12 (Vitamin B12) ਸਾਡੀ ਸਿਹਤ ਲਈ ਬਹੁਤ ਹੀ ਜ਼ਰੂਰੀ ਪੌਸ਼ਟਿਕ ਤੱਤ ਹੈ। ਇਸਦੀ ਕਮੀਂ ਕਾਰਨ ਕਈ ਸਰੀਰਕ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਵਿਟਾਮਿਨ ਬੀ12 ਦੀ ਕਮੀਂ) ਹੋਣ ਜਾਣ ਨਾਲ ਸਰੀਰ ਵਿਚ ਕਮਜ਼ੋਰੀ, ਥਕਾਵਟ ਰਹਿਣ ਲੱਗਦੀ ਹੈ। ਜਿਸ ਕਰਕੇ ਸਰੀਰ ਟੁੱਟਿਆ ਟੁੱਟਿਆ ਮਹਿਸੂਸ ਕਰਦਾ ਹੈ ਅਤੇ ਕੋਈ ਕੰਮ ਕਰਨ ਨੂੰ ਦਿਲ ਨਹੀਂ ਕਰਦਾ। ਆਓ ਜਾਣਦੇ ਹਾਂ ਇਸ ਦੇ ਅਹਿਮ ਲੱਛਣਾਂ ਅਤੇ ਇਲਾਜ ਬਾਰੇ ਡਿਟੇਲ

ਸਰੀਰ ਨੂੰ ਮਜ਼ਬੂਤ ਰੱਖਣ ਦੇ ਨਾਲ ਨਾਲ ਇਹ ਸਾਡੇ ਸਰੀਰ ਦੀਆਂ ਨਸਾਂ ਅਤੇ ਸੈੱਲਾਂ ਨੂੰ ਵੀ ਤੰਦਰੁਸਤ ਰੱਖਦਾ ਹੈ। ਡੀਐਨਏ ਲਈ ਵੀ ਇਹ ਇਕ ਜ਼ਰੂਰੀ ਪੌਸ਼ਟਿਕ ਤੱਤ ਹੈ। ਵਿਟਾਮਿਨ ਬੀ12 ਦਾ ਸਭ ਤੋਂ ਮਹੱਤਵਪੂਰਨ ਕੰਮ ਖੂਨ ਵਿਚ ਆਰਬੀਸੀ ਬਣਾਉਣਾ ਹੈ। ਆਰਬੀਸੀ ਦਾ ਅਰਥ ਹੈ ਲਾਲ ਲਹੂ ਦੇ ਸੈੱਲ। ਲਾਲ ਖੂਨ ਦੇ ਸੈੱਲ ਸਰੀਰ ਦੇ ਹਰ ਹਿੱਸੇ ਨੂੰ ਆਕਸੀਜਨ ਪਹੁੰਚਾਉਂਦੇ ਹਨ। ਯਾਨੀ ਜੇਕਰ ਵਿਟਾਮਿਨ ਬੀ12 ਦੀ ਕਮੀ ਹੁੰਦੀ ਹੈ ਤਾਂ ਆਕਸੀਜਨ ਸਰੀਰ ਵਿੱਚ ਠੀਕ ਤਰ੍ਹਾਂ ਨਹੀਂ ਪਹੁੰਚ ਪਾਉਂਦੀ ਅਤੇ ਸਰੀਰ ਦੇ ਹਰ ਅੰਗ ਨੂੰ ਪ੍ਰਭਾਵਿਤ ਕਰਦੀ ਹੈ।

ਵਿਟਾਮਿਨ ਬੀ 12 ਦੀ ਕਮੀਂ ਦੇ ਲੱਛਣ

ਵਿਟਾਮਿਨ ਬੀ12 ਦੀ ਕਮੀਂ ਹੋਣ ਦੇ ਕਾਰਨ ਸਰੀਰ ਵਿੱਚ ਕਮਜ਼ੋਰੀ ਦੇ ਥਕਾਵਟ ਰਹਿਣ ਲੱਗਦੀ ਹੈ। ਇਸ ਦੀ ਕਮੀਂ ਨਾਲ ਸਾਡੇ ਸਰੀਰ ਵਿੱਚ ਆਕਸੀਜਨ ਦਾ ਸਹੀ ਪ੍ਰਵਾਹ ਨਹੀਂ ਹੁੰਦਾ। ਜਿਸ ਕਾਰਨ ਸਾਡਾ ਸਰੀਰ ਟੁੱਟਣ ਲੱਗਦਾ ਹੈ।

ਵਿਟਾਮਿਨ ਬੀ12 ਦੀ ਕਮੀਂ ਨਸਾਂ ਦੀ ਕਮਜ਼ੋਰੀ ਦਾ ਵੀ ਕਾਰਨ ਬਣਦੀ ਹੈ। ਨਸਾਂ ਨੂੰ ਸਿਹਤਮੰਦ ਤੇ ਮਜ਼ਬੂਤ ਬਣਾਉਣ ਲਈ ਸਾਡੇ ਸਰੀਰ ਨੂੰ ਵਿਟਾਮਿਨ ਬੀ12 ਦੀ ਲੋੜ ਪੈਂਦੀ ਹੈ। ਇਸ ਕਾਰਨ ਹੱਥਾਂ-ਪੈਰਾਂ ਨਾਲ ਕੋਈ ਕੰਮ ਕਰਨ ਵਿੱਚ ਸਮੱਸਿਆ ਆਉਂਦੀ ਹੈ।

ਵਿਟਾਮਿਨ ਬੀ12 ਦੀ ਕਮੀਂ ਦਾ ਸਿੱਧਾ ਅਸਰ ਸਾਡੀਆਂ ਅੱਖਾਂ ਉੱਤੇ ਵੀ ਪੈਂਦਾ ਹੈ। ਇਸ ਕਾਰਨ ਸਾਡੀਆਂ ਅੱਖਾਂ ਦੀਆਂ ਨਸਾਂ ਕਮਜ਼ੋਰ ਹੋਣ ਲੱਗਦੀਆਂ ਹਨ। ਜਿਸ ਕਾਰਨ ਸਾਡੀ ਨਿਗ੍ਹਾ ਵੀ ਕਮਜ਼ੋਰ ਹੋ ਜਾਂਦੀ ਹੈ।

ਵਿਟਾਮਿਨ ਬੀ12 ਦੀ ਕਮੀਂ ਸਾਡੀ ਕੇਂਦਰੀ ਨਸ ਪ੍ਰਣਾਲੀ ਨੂੰ ਪ੍ਰਭਾਵਿਤ ਕਰਦੀ ਹੈ। ਇਸ ਦੀ ਕਮੀਂ ਕਾਰਨ ਸਾਡੀ ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ ਅਤੇ ਅਸੀਂ ਚੀਜ਼ਾਂ ਨੂੰ ਭੁੱਲਣ ਲੱਗਦੇ ਹਾਂ।

ਵਿਟਾਮਿਨ ਬੀ12 ਦੀ ਕਮੀਂ ਹੋਣ ਨਾਲ ਸਾਡੀ ਮਾਨਸਿਕ ਸਿਹਤ ਵੀ ਪ੍ਰਭਾਵਿਤ ਹੁੰਦੀ ਹੈ। ਇਸ ਨਾਲ ਚਿੜਚਿੜਾਪਨ, ਬੇਚੈਨੀ, ਡਿਪਰੈਸ਼ਨ ਵਰਗੀਆਂ ਸਮੱਸਿਆਵਾਂ ਪੈਦਾ ਹੋਣਗੀਆਂ।

ਵਿਟਾਮਿਨ ਬੀ 12 ਦੀ ਕਮੀਂ ਕਾਰਨ ਬੋਲਣ ਅਤੇ ਚੱਲਣ ਵਿੱਚ ਵੀ ਮੁਸ਼ਕਿਲ ਆਉਂਦੀ ਹੈ। ਜੇਕਰ ਵਿਟਾਮਿਨ ਬੀ 12 ਦੀ ਕਮੀਂ ਵਧ ਜਾਵੇ ਤਾਂ ਬਾਂਝਪਨ ਜਾਂ ਨਪੁੰਸਕਤਾ ਦੀ ਸਮੱਸਿਆ ਵੀ ਆ ਸਕਦੀ ਹੈ।

ਵਿਟਾਮਿਨ ਬੀ 12 ਦੀ ਕਮੀਂ ਹੋਣ ਦਾ ਕਾਰਨ

ਵਿਟਾਮਿਨ ਬੀ12 ਦੀ ਕਮੀਂ ਦੇ ਕਈ ਕਾਰਨ ਹੋ ਸਕਦੇ ਹਨ। ਸਹੀ ਖ਼ੁਰਾਕ ਨਾ ਖਾਣ ਕਰਕੇ ਵਿਟਾਮਿਨ ਬੀ12 ਦੀ ਕਮੀਂ ਹੋ ਸਕਦੀ ਹੈ। ਜੇਕਰ ਤੁਹਾਨੂੰ ਕੋਈ ਪੇਟ ਦੀ ਸਮੱਸਿਆ ਹੈ, ਤਾਂ ਵੀ ਵਿਟਾਮਿਨ ਬੀ12 ਦੀ ਕਮੀਂ ਹੋ ਸਕਦੀ ਹੈ। ਇਸ ਤੋਂ ਇਲਾਵਾ ਅਨੀਮੀਆ, ਪਾਚਨ ਦੀਆਂ ਸਮੱਸਿਆਵਾਂ, ਸਰਜਰੀ, ਜ਼ਿਆਦਾ ਸ਼ਰਾਬ ਪੀਣਾ ਵੀ ਵਿਟਾਮਿਨ ਬੀ12 ਦੇ ਕਾਰਨ ਬਣ ਸਕਦੇ ਹਨ।

ਵਿਟਾਮਿਨ ਬੀ12 ਭਰਪੂਰ ਖਾਧ ਪਦਾਰਥ
ਵਿਟਾਮਿਨ ਬੀ12 ਦੀ ਕਮੀਂ ਨੂੰ ਤੁਸੀਂ ਚੰਗੀ ਡਾਇਟ ਨਾਲ ਪੂਰਾ ਕਰ ਸਕਦੇ ਹੋ। ਵਿਟਾਮਿਨ ਬੀ12 ਹਰ ਕਿਸਮ ਦੇ ਅਨਾਜ, ਦੁੱਧ, ਦਹੀਂ, ਅੰਡੇ, ਮੀਟ, ਮੱਛੀ, ਫੋਰਟੀਫਾਈਡ ਅਨਾਜ, ਹਰੀਆਂ ਪੱਤੇਦਾਰ ਸਬਜ਼ੀਆਂ ਆਦਿ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।


author

Tarsem Singh

Content Editor

Related News