ਜਾਣੋ ਆਂਡੇ ਦੇ ਖਾਸ ਗੁਣ
Saturday, Dec 19, 2015 - 04:56 PM (IST)
ਆਂਡਾ ਪੌਸ਼ਟਿਕ ਤੱਤਾਂ ਨਾਲ ਭਰਪੂਰ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ''ਚ ਸਰੀਰ ਲਈ ਸਾਰੇ ਜ਼ਰੂਰੀ ਤੱਤ ਪਾਏ ਜਾਂਦੇ ਹਨ। ਇਹ ਵਿਅਕਤੀ ਨੂੰ ਤਾਕਤਵਾਰ ਬਣਾਉਂਦਾ ਹੈ। ਇਸ ਨਾਸ਼ਤੇ ''ਚ ਆਂਡੇ ਦਾ ਸੇਵਨ ਕਰਨਾ ਚਾਹੀਦਾ ਹੈ।
1 ਆਂਡੇ ਦੇ ਫਾਇਦੇ- ''ਸੰਡੇ ਹੋ ਜਾਂ ਮੰਡੇ ਰੋਜ਼ ਖਾਓ ਆਂਡੇ'' ਵਾਲੀ ਕਹਾਵਤ ਉਂਝ ਨਹੀਂ ਪ੍ਰਚਲਿਚ ਹੋਈ। ਆਂਡਾ ਆਪਣੇ ਗੁਣਾ ਕਾਰਨ ਹੀ ਲੋਕਾਂ ''ਚ ਖਾਸ ਮੰਨਿਆ ਜਾਂਦਾ ਹੈ। ਨਾਸ਼ਤੇ ''ਚ ਆਂਡਾ ਲੋਕਾਂ ਦੀ ਪਹਿਲੀ ਪਸੰਦ ਬਣਇਆ ਹੋਇਆ ਹੈ।
2 ਪੌਸ਼ਟਿਕ ਤੱਤਾਂ ਨਾਲ ਭਰਪੂਰ- ਹਾਲਾਂਕਿ ਇਸ ''ਚ ਪਾਏ ਜਾਣ ਵਾਲਾ ਕੋਲੇਸਟੋਲ ਦਿਲ ਲਈ ਨੁਕਸਾਨਦਾਇਕ ਹੁੰਦਾ ਹੈ ਪਰ 40 ਤੋਂ ਜ਼ਿਆਦਾ ਖੋਜਾਂ ਇਹ ਗੱਲ ਸਾਹਮਣੇ ਆਈ ਹੈ ਕਿ ਆਂਡਾ ਇਕ ਸਿਹਤਮੰਦ ਆਹਾਰ ਹੈ। ਇਸ ਦੇਸਾਰੇ ਪੌਸ਼ਟਿਕ ਤੱਤ ਸਰੀਰ ਲਈ ਫਾਇਦੇਮੰਦ ਹੁੰਦੇ ਹਨ ਅਤੇ ਇਸ ਦਿਮਾਗ ਵੀ ਤੇਜ਼ ਹੁੰਦਾ ਅਤੇ ਅੱਖਾਂ ਦੀ ਰੋਸ਼ਨੀ ਵੀ ਤੇਜ਼ ਹੁੰਦੀ ਹੈ।
3 ਭਾਰ ਸੰਤੁਲਿਤ ਰੱਖਦਾ ਹੈ- ਭਾਰ ਨੂੰ ਮੈਨੇਜ ਕਰਨ ''ਚ ਆਂਡਾ ਤੁਹਾਡੀਂ ਬਹੁਤ ਮਦਦ ਕਰਦਾ ਹੈ। ਆਂਡਾ ਖਾਣ ਨਾਲ ਤੁਹਾਡੀਂ ਭੁੱਖ ਸ਼ਾਤ ਹੁੰਦੀ ਹੈ। ਜੇਕਰ ਤੁਸੀਂ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਆਂਡੇ ਦਾ ਸੇਵਨ ਕਰੋ।
4 ਪ੍ਰੌਟੀਨ ਹੁੰਦਾ ਹੈ- ਆਂਡੇ ਦੇ ਸਫੈਦ ਹਿੱਸੇ ''ਚ ਅਲਬਯੂਮਿਨ ਨਾਮਕ ਦਾ ਪ੍ਰੌਟੀਨ ਭਰਪੂਰ ਮਾਤਰਾ ''ਚ ਪਾਇਆ ਜਾਂਦਾ ਹੈ। ਸਵੇਰ ਦੇ ਸਮੇਂ ਸਰੀਰ ਨੂੰ ਪ੍ਰੌਟੀਨ ਦੀ ਬਹੁਤ ਜ਼ਰੂਰਤ ਹੁੰਦੀ ਹੈ। ਇਸ ਲਈ ਜੇਕਰ ਤੁਸੀਂ ਸਵੇਰ ਦੇ ਸਮੇਂ ਆਂਡੇ ਦਾ ਸਵੇਨ ਕਰਦੇ ਹੋ ਤਾਂ ਸਰੀਰ ਨੂੰ ਭਰਪੂਰ ਮਾਤਰਾ ''ਚ ਪ੍ਰੌਟੀਨ ਪ੍ਰਾਪਤ ਹੋਵੇਗਾ।
5 ਵਿਟਾਮਿਨ ਡੀ- ਕੈਲਸ਼ੀਅਮ ਦੇ ਨਾਲ-ਨਾਲ ਵਿਟਾਮਿਨ ਡੀ ਹੱਡੀਆਂ ਨੂੰ ਮਜ਼ਬੂਤ ਬਣਾਉਣ ਲਈ ਜ਼ਰੂਰੀ ਹੈ। ਆਂਡੇ ''ਚ ਵਿਟਾਮਿਨ ਡੀ ਭਰਪੂਰ ਮਾਤਰਾ ''ਚ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ।
6 ਊਰਜਾ ਭਰਪੂਰ ਹੈ ਆਂਡਾ- ਆਂਡਾ ''ਚ ਬਹੁਤ ਊਰਜਾ ਹੁੰਦੀ ਹੈ। ਜੇਕਰ ਤੁਸੀਂ ਸਵੇਰੇ ਉਠਣ ਸਮੇਂ ਆਲਸ ਮਹਿਸੂਸ ਕਰਦੇ ਹੋ ਤਾਂ ਆਂਡੇ ਦਾ ਸੇਵਨ ਕਰਨਾ ਤੁਹਾਡੇ ਲਈ ਫਾਇਦੇਮੰਦ ਹੋਵੇਗਾ।
