ਜੂਨ ਮਹੀਨੇ 13 ਦਿਨ ਬੰਦ ਰਹਿਣਗੀਆਂ ਬੈਂਕਾਂ, ਜਾਣੋ ਪੂਰੀ ਲਿਸਟ
Saturday, May 30, 2026 - 09:50 AM (IST)
ਨਵੀਂ ਦਿੱਲੀ : ਰਿਜ਼ਰਵ ਬੈਂਕ ਆਫ ਇੰਡੀਆ ਨੇ ਹਰ ਮਹੀਨੇ ਦੀ ਤਰ੍ਹਾ ਜੂਨ 2026 ਮਹੀਨੇ ਦੀਆਂ ਬੈਂਕਾਂ ਦੀਆਂ ਛੁੱਟੀਆੰ ਦੀ ਲਿਸਟ ਜਾਰੀ ਕਰ ਦਿੱਤੀ ਹੈ । ਜੂਨ ਵਿੱਚ ਕੁਲ 13 ਦਿਨਾਂ ਤਕ ਬੈਂਕ ਬੰਦ ਰਹਿਣਗੇ । RBI ਵਲੋਂ ਜਾਰੀ ਛੁੱਟੀਆਂ ਦੇ ਮੁਤਾਬਕ ਐਤਵਾਰ, ਦੂਜੇ ਅਤੇ ਚੌਥੇ ਸ਼ਨੀਵਾਰ ਦੇ ਨਾਲ-ਨਾਲ ਤਿਓਹਾਰ ਵੀ ਸ਼ਾਮਲ ਹਨ । ਆਓ ਜਾਣਦੇ ਹਾ ਕਦੋ-ਕਦੋ ਰਹਿਣਗੀਆਂ ਛੁੱਟੀਆਂ ?
13 ਜੂਨ ਨੂੰ ਦੂਜੇ ਅਤੇ 27 ਜੂਨ ਨੂੰ ਚੌਥੇ ਸ਼ਨੀਵਾਰ ਦੇ ਕਾਰਨ ਪੂਰੇ ਦੇਸ਼ ਦੇ ਬੈਂਕ ਬੰਦ ਰਹਿਣਗੇ । 7 ਜੂਨ, 14 ਅਤੇ 28 ਜੂਨ ਨੂੰ ਐਤਵਾਰ ਦੇ ਚਲਦੇ ਪੂਰੇ ਦੇਸ਼ ਵਿੱਚ ਬੈਂਕ ਬੰਦ ਰਹਿਣਗੇ । ਬੈਕਿੰਗ ਨਾਲ ਜੁੜੇ ਕੋਈ ਵੀ ਜਰੂਰੀ ਕੰਮ ਹੋਵੇ ਤਾਂ ਛੁੱਟੀਆਂ ਤੋਂ ਪਹਿਲਾ ਹੀ ਕਰ ਲਏ ਜਾਣ । ਕਈ ਵਾਰ ਆਮ ਛੁੱਟੀਆਂ ਦੇ ਕਾਰਨ ਨਾਲ ਕਿਸੇ ਖਾਸ ਸ਼ਹਿਰ ਜਾ ਸੂਬੇ ਵਿੱਚ ਬੈਂਕ ਬੰਦ ਰਹਿਣਗੇ । ਇਸ ਲਈ ਆਪਣੇ ਸ਼ਹਿਰ ਦੀਆਂ ਛੁੱਟੀਆਂ ਦੀ ਜਾਣਕਾਰੀ ਜਰੂਰ ਚੈੱਕ ਕਰੋ ।
ਜੂਨ ਮਹੀਨੇ ਵਿੱਚ ਕਦੋ-ਕਦੋ ਬੈਂਕ ਰਹਿਣਗੇ ਬੰਕ
7 ਜੂਨ: ਐਤਵਾਰ ਦੀ ਛੁੱਟੀ
13 ਜੂਨ: ਦੂਜੇ ਸ਼ਨੀਵਾਰ ਦੀ ਛੁੱਟੀ
14 ਜੂਨ: ਐਤਵਾਰ ਦੀ ਛੁੱਟੀ
15 ਜੂਨ: ਰਾਜਾ ਸੰਕ੍ਰਾਂਤੀ (ਭੁਵਨੇਸ਼ਵਰ) ਅਤੇ YMA ਦਿਵਸ (ਆਈਜ਼ੌਲ)
17 ਜੂਨ: ਮਹਾਰਾਣਾ ਪ੍ਰਤਾਪ ਜਯੰਤੀ (ਹਰਿਆਣਾ)
18 ਜੂਨ: ਸ੍ਰੀ ਗੁਰੂ ਅਰਜੁਨ ਦੇਵ ਜੀ ਸ਼ਹੀਦੀ ਦਿਵਸ (ਪੰਜਾਬ)
21 ਜੂਨ: ਐਤਵਾਰ ਦੀ ਛੁੱਟੀ
26 ਜੂਨ: ਮੁਹਰੱਮ (ਕਈ ਰਾਜਾਂ ਵਿੱਚ)
27 ਜੂਨ: ਚੌਥਾ ਸ਼ਨੀਵਾਰ ਦੀ ਛੁੱਟੀ
28 ਜੂਨ: ਐਤਵਾਰ ਦੀ ਛੁੱਟੀ
29 ਜੂਨ: ਸੰਤ ਗੁਰੂ ਕਬੀਰ ਜਯੰਤੀ (ਪੰਜਾਬ, ਹਰਿਆਣਾ ਅਤੇ ਸ਼ਿਮਲਾ)
30 ਜੂਨ: ਰੇਮਨਾ ਨੀ (ਆਈਜ਼ੌਲ)
ਆਨਲਾਈਨ ਬੈਂਕਿੰਗ ਸਰਵਿਸ ਰਹੇਗੀ ਚਾਲੂ
ਜੂਨ ਵਿੱਚ 13 ਦਿਨਾਂ ਤਕ ਬੈਂਕਾਂ ਬੰਦ ਰਹਿਣਗੀਆਂ ਪਰ ਚਿੰਤਾ ਕਰਨ ਦੀ ਜਰੂਰਤ ਨਹੀਂ ਹੈ ਕਿਉਕਿ ਡਿਜ਼ੀਟਲ ਬੈਂਕਿੰਗ ਸੇਵਾਵਾਂ 24 ਘੰਟੇ ਚਾਲੂ ਰਹਿਣਗੀਆਂ । ਯੂ.ਪੀ.ਆਈ, ਗੂਗਲ ਪੇਅ, ਫੋਨਪੇਅ, ਪੇ.ਟੀ.ਐਮ, ਨੈੱਟ ਬੈਕਿੰਗ, ਮੋਬਾਇਲ ਬੈਕਿੰਗ ਅਤੇ ਏ.ਟੀ.ਐਮ ਤੋਂ ਪੈਸੇ ਕਢਵਾਉਣ ਵਾਲੀਆਂ ਸੁਵਿਧਾਵਾਂ ਕੰਮ ਕਰਦੇ ਰਹਿਣਗੀਆਂ । ਲੋਕ ਆਨਲਾਈਨ ਟ੍ਰਾਂਸਫਰ, ਬਿਲ ਭੁਗਤਾਨ ਅਤੇ ਬੈਲੇਂਸ ਚੈੱਕ ਜਿਹੈ ਕੰਮ ਆਸਾਨੀ ਨਾਲ ਕਰ ਸਕੋਗੇ । ਬੈਂਕ ਦੀ ਵੈਬਸਾਇਟ 'ਤੇ ਜਾ ਕੇ ਤੁਸੀਂ ਆਪਣੇ ਆਨਲਾਈਨ ਕੰਮ ਨੂੰ ਪੂਰਾ ਕਰ ਸਕਦੇ ਹੋ । ਕ੍ਰੈਡਿਟ ਕਾਰਡ ਅਤੇ ਡੈਵਿਟ ਕਾਰਡ ਨਾਲ ਵੀ ਡਿਜੀਟਲ ਪੈਂਮੇਟ ਕਰ ਸਕਦੇ ਹੋ ।
