ਸ਼ਨੀਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਜਾਣੋ ਕਦੋਂ ਆਏਗੀ ਬੱਤੀ

Friday, May 29, 2026 - 09:49 PM (IST)

ਸ਼ਨੀਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਜਾਣੋ ਕਦੋਂ ਆਏਗੀ ਬੱਤੀ

ਵੈੱਬ ਡੈਸਕ- ਪੰਜਾਬ ਦੇ ਕੁਝ ਇਲਾਕਿਆਂ ਵਿਚ ਭਲਕੇ ਯਾਨੀ ਕਿ ਸ਼ਨੀਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ। ਕਈ ਇਲਾਕਿਆਂ ਵਿਚ ਸਵੇਰੇ ਹੀ ਬਿਜਲੀ ਦਾ ਕੱਟ ਲੱਗ ਜਾਵੇਗਾ ਅਤੇ ਕਈ ਘੰਟਿਆਂ ਤਕ ਬਿਜਲੀ ਗੁੱਲ ਰਹੇਗੀ। 

ਫਿਰੋਜ਼ਪੁਰ, (ਕੁਮਾਰ)- ਫਿਰੋਜ਼ਪੁਰ 220 ਕੇ. ਵੀ. ਰੇਲਵੇ ਟਰੈਕਸ਼ਨ ਖਾਈ ਫੇਮੇ ਕੀ ਲਾਈਨ ਦਾ ਜ਼ਰੂਰੀ ਕੰਮ ਕੀਤਾ ਜਾਣਾ ਹੈ, ਜਿਸ ਲਈ 16 ਕੇ. ਵੀ. ਸਬ ਸਟੇਸ਼ਨ ਝੋਕ ਹਰੀ ਹਰ, ਟਿੱਬੀ ਖੁਰਦ, ਪੋਜ਼ੋ ਕੇ, ਸਿਟੀ ਫਿਰੋਜ਼ਪੁਰ ਅਤੇ ਐੱਫ. ਸੀ. ਆਈ. ਫਿਰੋਜ਼ਪੁਰ ਤੋਂ ਚਲਦੇ ਸਾਰੇ 11 ਕੇ. ਵੀ. ਫੀਡਰ ਤੋਂ ਬਿਜਲੀ ਸਪਲਾਈ 30 ਮਈ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ।

ਪਟਿਆਲਾ, (ਜੋਸਨ)- ਇੰਜੀਨੀਅਰ ਗੁਰਪਿੰਦਰ ਸਿੰਘ ਉੱਪ ਮੰਡਲ ਅਫਸਰ ਸਨੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 66 ਕੇ. ਵੀ. ਗਰਿੱਡ ਸਨੌਰ ਵਿਖੇ ਮਿਤੀ 30 ਮਈ ਨੂੰ ਸਵੇਰੇ 10.30 ਵਜੇ ਤੋਂ ਦੁਪਹਿਰ 1.30 ਵਜੇ ਤੱਕ ਪੈਡੀ ਸੀਜ਼ਨ ਨੂੰ ਮੁੱਖ ਰੱਖਦਿਆਂ 11 ਕੇ. ਵੀ. ਅਰਬਨ ਘਲੋੜੀ, 11 ਕੇ. ਵੀ. ਅਰਬਨ ਨਾਨਕਸਰ, ਫੀਡਰਾਂ ਦੀ ਜਰੂਰੀ ਮੇਨਟੀਨੈਸ ਹੋਣ ਕਾਰਨ ਇਨਾ ਫੀਡਰਾਂ ਤੋਂ ਚਲਦਾ ਏਰੀਆ ਜਿਵੇਂ ਕਿ ਚੀਮਾ ਕਾਲੋਨੀ, ਚੋਰਾ ਰੋਡ, ਘਲੋੜੀ, ਛੋਟਾ ਰਾਈ ਮਾਜਰਾ, ਗੋਪਾਲ ਕਾਲੋਨੀ, ਸਨੀ ਇਨਕਲੇਵ, ਸੰਤ ਹਜਾਰਾ ਸਿੰਘ ਨਗਰ, ਉੱਧਮ ਸਿੰਘ ਕਾਲੋਨੀ, ਜੋੜੀਆਂ ਸੜਕਾਂ, ਚੀਕਾ ਰੋਡ, ਢਿੱਲੋਂ ਫਨਵਰਡ, ਸੰਧੂ ਫਾਰਮ ਆਦਿ ਏਰੀਆ ਦੀ ਬਿਜਲੀ ਦੀ ਸਪਲਾਈ ਵੀ ਪ੍ਰਭਾਵਿਤ ਰਹੇਗੀ। ਟੈਕਨੀਕਲ ਕਸ਼ਟੇਟ/ਮੌਸਮ ਨੂੰ ਦੇਖਦੇ ਹੋਏ ਬਿਜਲੀ ਬੰਦ ਕਰਨ ਦਾ ਸਮਾਂ ਘਟਾਇਆ ਵਧਾਇਆ ਬਦਲਿਆ ਜਾ ਸਕਦਾ ਹੈ।


author

Rakesh

Content Editor

Related News