ਜਾਣੋ ਕਿੰਨੇ ਚਿਰ ''ਚ ਪਚਦਾ ਹੈ ''ਵੈੱਜ ਤੇ ਨਾਨਵੈੱਜ'' ਭੋਜਨ

11/15/2018 6:24:30 PM

ਨਵੀਂ ਦਿੱਲੀ— ਕੁਝ ਲੋਕ ਖਾਣੇ ਦੇ ਇੰਨੇ ਜ਼ਿਆਦਾ ਸ਼ੌਕੀਨ ਹੁੰਦੇ ਹਨ ਕਿ ਪੇਟ ਭਰਿਆ ਹੋਣ ਦੇ ਬਾਵਜੂਦ ਵੀ ਕੁਝ ਨਾ ਕੁਝ ਖਾਂਦੇ ਹੀ ਰਹਿੰਦੇ ਹਨ। ਸੁਆਦ-ਸੁਆਦ 'ਚ ਖਾਦਾ ਗਿਆ ਖਾਣਾ ਬਾਅਦ 'ਚ ਪਾਚਨ ਸਬੰਧੀ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਪੈਦਾ ਕਰ ਸਕਦਾ ਹੈ। ਪਾਚਨ ਤੰਤਰ ਨੂੰ ਸੁਰੱਖਿਅਤ ਰੱਖਣ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਕਿਹੜਾ ਖਾਣ ਪਚਣ 'ਚ ਕਿੰਨਾ ਸਮਾਂ ਲੈਂਦਾ ਹੈ। ਤਾਂ ਕਿ ਸੁਆਦ ਵੀ ਬਣਿਆ ਰਹੇ ਅਤੇ ਪੇਟ ਵੀ ਦਰੁਸਤ ਰਹੇ। 
 

1. ਪਾਣੀ 
ਦਿਨ 'ਚ 8 ਤੋਂ 10 ਗਲਾਸ ਪਾਣੀ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੈ ਪਰ ਇਸ ਨੂੰ ਪੀਣ ਦੇ ਵੀ ਕੁਝ ਨਿਯਮ ਹਨ। ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਅਤੇ ਖਾਣਾ ਖਾਣ ਦੇ 45 ਮਿੰਟ ਬਾਅਦ ਪਾਣੀ ਪੀਣਾ ਸਿਹਤ ਲਈ ਚੰਗਾ ਰਹਿੰਦਾ ਹੈ। ਇਸ ਤੋਂ ਇਲਾਵਾ ਤੁਸੀਂ ਕਿਸੇ ਵੀ ਸਮੇਂ ਪਾਣੀ ਦਾ ਸੇਵਨ ਕਰ ਸਕਦੇ ਹੋ ਕਿਉਂਕਿ ਪਾਣੀ ਪਚਨ 'ਚ ਸਮਾਂ ਨਹੀਂ ਲੈਂਦਾ। ਇਸ ਨੂੰ ਪੀਂਦੇ ਇਹ ਜਲਦੀ ਡਾਈਜੈਸਟ ਹੋ ਜਾਂਦਾ ਹੈ। 
 

2. ਮੱਛੀ 
ਪਕੀ ਹੋਈ ਮੱਛੀ ਨੂੰ ਪਚਾਉਣ 'ਚ 40 ਤੋਂ 60 ਮਿੰਟ ਦਾ ਸਮਾਂ ਲੱਗਦਾ ਹੈ ਇਹ ਚਿਕਨ ਅਤੇ ਮਟਨ ਦੇ ਮੁਕਾਬਲੇ ਬਹੁਤ ਜਲਦੀ ਪਚ ਜਾਂਦੀ ਹੈ। 
 

3. ਸਬਜ਼ੀਆਂ 
ਸਬਜ਼ੀਆਂ ਦਾ ਸੇਵਨ ਹਰ ਕੋਈ ਕਰਦਾ ਹੈ। ਦੁਪਹਿਰ ਅਤੇ ਰਾਤ ਦੇ ਖਾਣੇ 'ਚ ਹਰੀਆਂ ਪੱਤੇਦਾਰ ਸਬਜ਼ੀਆਂ, ਮੌਸਮੀ ਸਬਜ਼ੀਆਂ ਆਦਿ ਜ਼ਰੂਰ ਸ਼ਾਮਲ ਕਰੋ। ਇਸ ਨੂੰ ਪਚਨ 'ਚ 30 ਤੋਂ 40 ਮਿੰਟ ਦਾ ਸਮਾਂ ਲੱਗਦਾ ਹੈ। 
 

4. ਫਲ 
ਫਲ ਅਤੇ ਫਲਾਂ ਦਾ ਜੂਸ ਵੀ ਪਾਣੀ ਦੀ ਤਰ੍ਹਾਂ ਬਹੁਤ ਜਲਦੀ ਪਚ ਜਾਂਦਾ ਹੈ। ਇਸ ਨੂੰ ਡਾਈਜੈਸਟ ਹੋਣ 'ਚ 15 ਤੋਂ 20 ਮਿੰਟ ਦਾ ਸਮਾਂ ਲੱਗਦਾ ਹੈ। 
 

5. ਦੁੱਧ 
ਦੁੱਧ ਲਿਕਵਿਡ ਡਾਈਟ ਹੈ ਪਰ ਇਸ ਨੂੰ ਪਚਾਉਣ 'ਚ ਪਾਣੀ ਜਾਂ ਜੂਸ ਨਾਲੋਂ ਜ਼ਿਆਦਾ ਸਮਾਂ ਲੱਗਦਾ ਹੈ। ਦੁੱਧ ਪਚਣ 'ਚ 120 ਮਿੰਟ ਦਾ ਸਮਾਂ ਲੈਂਦਾ ਹੈ। 
 

6. ਆਲੂ 
ਆਲੂ ਵੈਜੀਟੇਰੀਅਨ ਡਾਈਟ ਹੈ ਪਰ ਇਸ ਨੂੰ ਪਚਣ 'ਚ ਚਿਕਨ ਜਿੰਨਾ ਹੀ ਸਮਾਂ ਲੱਗਦਾ ਹੈ। ਇਹ 90 ਤੋਂ 120 ਮਿੰਟ 'ਚ ਡਾਈਜੈਸਟ ਹੋ ਜਾਂਦਾ ਹੈ।
 


Neha Meniya

Content Editor

Related News