ਜਾਣੋ, ਰਾਤ ਨੂੰ ਕੱਪੜੇ ਪਾ ਕੇ ਸੋਣਾ ਸਿਹਤ ਲਈ ਸਹੀ ਜਾਂ ਗਲਤ

06/04/2017 5:40:07 PM

ਜਲੰਧਰ— ਰਾਤ ਨੂੰ ਜ਼ਿਆਦਾਤਰ ਲੋਕ ਪਜਾਮਾ ਜਾਂ ਸ਼ੋਰਟਸ ਪਾ ਕੇ ਸੋਂਦੇ ਹਨ। ਕੁਝ ਲੋਕ ਅੰਡਰਵੀਅਰ ਪਾ ਕੇ ਸੋਂਦੇ ਹਨ ਪਰ ਬਹੁਤ ਘੱਟ ਲੋਕ ਬਿਨਾਂ ਕੱਪੜਿਆਂ ਦੇ ਸੋਂਦੇ ਹਨ। ਕੀ ਤੁਹਾਨੂੰ ਪਤਾ ਹੈ ਕਿ ਰਾਤ ਨੂੰ ਅੰਡਵੀਅਰ ਪਾ ਕੇ ਸੋਣਾ ਸਿਹਤ ਲਈ ਸਹੀ ਹੈ ਜਾਂ ਗਲਤ। ਇਸ ਬਾਰੇ ਮਾਹਰਾਂ ਦਾ ਕਹਿਣਾ ਹੈ ਕਿ ਜੇ ਤੁਸੀਂ ਰਾਤ ਨੂੰ ਅੰਡਰਵੀਅਰ ਪਾ ਕੇ ਸੋਂਦੇ ਹੋ ਤਾਂ ਕਈ ਤਰ੍ਹਾਂ ਦੇ ਇਨਫੈਕਸ਼ਨ ਅਤੇ ਬੀਮਾਰੀਆਂ ਹੋਣ ਦਾ ਖਤਰਾ ਰਹਿੰਦਾ ਹੈ। ਉਨ੍ਹਾਂ ਮੁਤਾਬਕ ਬਿਨਾਂ ਕੱਪੜਿਆਂ ਦੇ ਸੋਣਾ ਜ਼ਿਆਦਾ ਬਿਹਤਰ ਹੈ।
ਮਾਹਰਾਂ ਮੁਤਾਬਕ ਇਨ੍ਹਾਂ ਅੰਗਾਂ ਨੁੰ ਰਾਤ ਸਮੇਂ ਕਪੱੜਿਆਂ ਤੋਂ ਰਾਹਤ ਦੇਣੀ ਚਾਹੀਦੀ ਹੈ। ਇਸ ਤਰ੍ਹਾਂ ਇਨਫੈਕਸ਼ਨ ਤੋਂ ਬਚਿਆ ਜਾ ਸਕਦਾ ਹੈ। ਇਸ ਤਰ੍ਹਾਂ ਪਸੀਨੇ ਵਾਲੇ ਸਰੀਰ 'ਚ ਬੈਕਟੀਰੀਆ ਨੂੰ ਵਧਣ ਦਾ ਮੌਕਾ ਮਿਲਦਾ ਹੈ। ਖਾਸ ਕਰ ਉਨ੍ਹਾਂ ਅੰਗਾਂ 'ਚ ਜੋ ਹਮੇਸ਼ਾ ਕਪੱੜਿਆਂ ਨਾਲ ਢੱਕੇ ਰਹਿੰਦੇ ਹਨ। ਨਿਊਯਾਰਕ 'ਚ ਗਾਈਨੋਕਾਲਜਿਸਟ ਦੇ ਖੇਤਰ 'ਚ ਕੰਮ ਕਰਨ ਵਾਲੀ ਡਾਕਟਰ ਅਲਿਸਾ ਨੇ ਇਸ ਵਿਸ਼ੇ 'ਤੇ ਲਿਖਿਆ ਹੈ,'' ਮੈਂ ਹਮੇਸ਼ਾ ਆਪਣੇ ਮਰੀਜ਼ਾਂ ਨੂੰ ਕਹਿੰਦੀ ਹਾਂ ਕਿ ਉਹ ਬਿਨਾ ਅੰਡਰਵੀਅਰ ਦੇ ਸੋਇਆ ਕਰਨ।'' ਉਨ੍ਹਾਂ ਮੁਤਾਬਕ ਜੇ ਤੁਸੀਂ ਹਮੇਸ਼ਾ ਕਵਰ ਕੀਤੇ ਰਹਿੰਦੇ ਹੋ ਤਾਂ ਇਸ ਜਗ੍ਹਾ ਦਾ ਪਸੀਨਾ ਸੁੱਕਦਾ ਨਹੀਂ ਅਤੇ ਹਮੇਸ਼ਾ ਬੈਕਟੀਰੀਆ ਨੂੰ ਵਧਣ ਦਾ ਮੌਕਾ ਮਿਲਦਾ ਹੈ। ਨਮੀ ਕਾਰਨ ਯੀਸਟ ਬਣਦਾ ਹੈ। ਇਸ ਨਾਲ ਝੁੰਝਲਾਹਟ, ਚਿੜ ਅਤੇ ਸਕਿਨ ਇਨਫੈਕਸ਼ਨ ਹੋਣ ਦਾ ਡਰ ਬਣਿਆ ਰਹਿੰਦਾ ਹੈ। ਔਰਤਾਂ 'ਚ ਇਹ ਸਮੱਸਿਆ ਹੋਰ ਜ਼ਿਆਦਾ ਗੰਭੀਰ ਹੋ ਜਾਂਦੀ ਹੈ। ਇਸ ਦਾ ਸਾਫ ਅਸਰ ਉਨ੍ਹਾਂ ਦੀ ਮਾਹਵਾਰੀ 'ਤੇ ਪੈਂਦਾ ਹੈ।


Related News