ਹਵਾ ਦੇ ਪ੍ਰਦੂਸ਼ਣ ਨੂੰ ਘੱਟ ਕਰਨਗੀਆਂ ਰਸੋਈਘਰ ''ਚ ਮੌਜੂਦ ਇਹ ਚੀਜ਼ਾਂ
Wednesday, Oct 31, 2018 - 01:31 PM (IST)

ਨਵੀਂ ਦਿੱਲੀ— ਵਾਤਾਵਰਣ 'ਚ ਪ੍ਰਦੂਸ਼ਣ ਦੀ ਮਾਤਰਾ ਦਿਨੋਂ ਦਿਨ ਵਧਦੀ ਜਾ ਰਹੀ ਹੈ। ਸਿਰਫ 5 ਮਿੰਟ ਖੁੱਲ੍ਹੀ ਹਵਾ 'ਚ ਸਾਹ ਲੈਣ ਦਾ ਮਤਲਬ ਖੁਦ ਨੂੰ ਬੀਮਾਰੀਆਂ ਦੀ ਚਪੇਟ 'ਚ ਲਿਆਉਣਾ ਹੈ। ਪ੍ਰਦੂਸ਼ਿਤ ਹਵਾ ਗ੍ਰਹਿਣ ਕਰਨਾ ਦਿਲ ਦੇ ਮਰੀਜ਼ਾਂ, ਬੱਚਿਆਂ ਅਤੇ ਬਜ਼ੁਰਗਾਂ ਲਈ ਬੇਹੱਦ ਖਤਰਨਾਕ ਹੈ। ਜੇਕਰ ਵਧਦੇ ਪ੍ਰਦੂਸ਼ਣ ਨੇ ਤੁਹਾਨੂੰ ਵੀ ਪ੍ਰੇਸ਼ਾਨ ਕਰ ਦਿੱਤਾ ਹੈ ਤਾਂ ਤੁਸੀਂ ਰਸੋਈ 'ਚ ਰੱਖੀਆਂ ਇਨ੍ਹਾਂ ਚੀਜ਼ਾਂ ਨਾਲ ਆਪਣੀਆਂ ਪ੍ਰੇਸ਼ਾਨੀਆਂ ਤੋਂ ਰਾਹਤ ਪਾ ਸਕਦੇ ਹੋ ਤਾਂ ਆਓ ਜਾਣਦੇ ਹਾਂ ਪ੍ਰਦੂਸ਼ਣ ਦੇ ਅਸਰ ਨੂੰ ਕਿਵੇਂ ਘੱਟ ਕੀਤਾ ਜਾ ਸਕਦਾ ਹੈ।
1. ਗੁੜ
ਗੁੜ ਸਰਦੀ-ਜ਼ੁਕਾਮ ਤੋਂ ਰਾਹਤ, ਪੇਟ ਦੀਆਂ ਸਮੱਸਿਆਵਾਂ ਤੋਂ ਨਿਜਾਤ ਅਤੇ ਇਮਿਊਨਿਟੀ ਪਾਵਰ ਵਧਾਉਂਦਾ ਹੈ। ਇਸ 'ਚ ਮੌਜੂਦ ਗੁਣ ਸਾਨੂੰ ਕਈ ਬੀਮਾਰੀਆਂ ਦੀ ਚਪੇਟ 'ਚ ਆਉਣ ਤੋਂ ਵੀ ਬਚਾਉਂਦੇ ਹਨ। ਗੁੜ ਪ੍ਰਦੂਸ਼ਣ ਦੇ ਸਾਈਡ ਇਫੈਕਟ ਨੂੰ ਵੀ ਘੱਟ ਕਰਨ 'ਚ ਬਹੁਤ ਮਦਦਗਾਰ ਹੈ।
2. ਲਸਣ
ਲਸਣ 'ਚ ਐਂਟੀ-ਬਾਇਓਟਿਕ ਗੁਣ ਹੁੰਦੇ ਹਨ ਜੋ ਪ੍ਰਦੂਸ਼ਣ ਦੇ ਪ੍ਰਭਾਵ ਨੂੰ ਘੱਟ ਕਰਦਾ ਹੈ। ਰੋਜ਼ਾਨਾ 3-4 ਲਸਣ ਦੀ ਕਲੀਆਂ ਨੂੰ 1 ਚੱਮਚ ਮੱਖਣ 'ਚ ਪਕਾ ਕੇ ਖਾਣ ਨਾਲ ਅੱਧਾ ਘੰਟਾ ਪਹਿਲਾਂ ਅਤੇ ਬਾਅਦ 'ਚ ਖਾਓ।
3. ਅਦਰਕ
ਪ੍ਰਦੂਸ਼ਣ ਦੀ ਵਜ੍ਹਾ ਨਾਲ ਸਰਦੀ-ਜ਼ੁਕਾਮ ਜਾਂ ਇਨਫੈਕਸ਼ਨ ਵਾਰ-ਵਾਰ ਹੋਣ ਲੱਗਦਾ ਹੈ। ਇਨ੍ਹਾਂ ਸਾਰਿਆਂ ਤੋਂ ਰਾਹਤ ਪਾਉਣ ਲਈ ਅਦਰਕ ਦਾ ਸੇਵਨ ਕਰੋ। 1 ਚੱਮਚ ਸ਼ਹਿਦ 'ਚ ਕੋਸੇ ਅਦਰਕ ਦਾ ਰਸ ਮਿਲਾ ਕੇ ਦਿਨ 'ਚ 2 ਵਾਰ ਪੀਓ।
4. ਕਾਲੀ ਮਿਰਚ
ਪ੍ਰਦੂਸ਼ਣ ਦੀ ਵਜ੍ਹਾ ਨਾਲ ਛਾਤੀ 'ਚ ਕਈ ਵਾਰ ਕਫ ਜੰਮ੍ਹਾ ਹੋਣ ਲੱਗਦਾ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਕਾਲੀ ਮਿਰਚ ਨੂੰ ਪੀਸ ਕੇ 1 ਚੱਮਚ ਸ਼ਹਿਦ 'ਚ ਪਾ ਕੇ ਖਾਓ। ਅਜਿਹਾ ਕਰਨ ਨਾਲ ਛਾਤੀ 'ਚ ਜਮ੍ਹਾ ਕਫ ਨਿਕਲ ਜਾਵੇਗਾ।
5. ਅਜਵਾਈਨ
ਰੋਜ਼ਾਨਾ ਅਜਵਾਈਨ ਦਾ ਸੇਵਨ ਕਰਨ ਨਾਲ ਖੂਨ ਸਾਫ ਹੁੰਦਾ ਹੈ। ਤੁਸੀਂ ਚਾਹੋ ਤਾਂ ਅਜਵਾਈਨ ਨੂੰ ਸਬਜ਼ੀ 'ਚ ਮਿਲਾ ਕੇ ਵੀ ਖਾ ਸਕਦੇ ਹੋ। ਇਸ ਤੋਂ ਇਲਾਵਾ ਜਿੰਨਾ ਹੋ ਸਕੇ ਓਨਾ ਪਾਣੀ ਪੀਓ।