ਕੀ ਤੁਸੀਂ ਵੀ ਆਪਣੇ ਖਾਣੇ ਨੂੰ ਸਵਾਦ ਬਣਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

09/04/2020 12:37:21 PM

ਜਲੰਧਰ - ਇਕ ਘਰੇਲੂ ਜਨਾਨੀ ਦਾ ਜ਼ਿਆਦਾ ਸਮਾਂ ਰਸੋਈ ਵਿਚ ਹੀ ਬਤੀਤ ਹੁੰਦਾ ਹੈ। ਜੇਕਰ ਤੁਸੀਂ ਆਪਣੀ ਰਸੋਈ ਵਿਚ ਕੰਮ ਕਰਦੇ ਹੋਏ ਛੋਟੀਆਂ ਛੋਟੀਆਂ ਚੀਜ਼ਾਂ ਦਾ ਬਹੁਤ ਧਿਆਨ ਰੱਖਦੇ ਹੋ, ਤਾਂ ਤੁਸੀਂ ਇਕ ਸਫਲ ਘਰੇਲੂ ਜਨਾਨੀ ਹੋ। ਕਈ ਜਨਾਨੀਆਂ ਅਜਿਹੀਆਂ ਵੀ ਹੁੰਦੀਆਂ ਹਨ, ਜੋ ਸਭ ਕੁਝ ਜਾਣਨ ਦੇ ਬਾਵਜੂਦ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੀਆਂ ਹਨ। ਅਜਿਹੀ ਸਥਿਤੀ ਵਿਚ, ਅੱਜ ਅਸੀਂ ਤੁਹਾਨੂੰ ਕੁਝ ਛੋਟੇ ਸੁਝਾਅ ਦੇਵਾਂਗੇ, ਜਿਨ੍ਹਾਂ ਨਾਲ ਤੁਸੀਂ ਆਪਣੇ ਆਪ ਹੀ ਰਸੋਈ ਦੀ ਰਾਣੀ ਬਣ ਜਾਓਂਗੇ, ਤਾਂ ਆਓ ਤੁਹਾਨੂੰ ਦੱਸਦੇ ਹਾਂ ਰਸੋਈ ਨਾਲ ਜੁੜੀਆਂ ਕੁਝ ਮਹੱਤਵਪੂਰਣ ਗੱਲਾਂ... 

1. ਹੀਂਗ
ਹੀਂਗ ਹਮੇਸ਼ਾਂ ਸਬਜ਼ੀ ਜਾਂ ਦਾਲ ਬਣਾਉਣ ਤੋਂ ਬਾਅਦ ਉੱਪਰ ਤੋਂ ਪਾਓ। ਇਸ ਨਾਲ ਹੀਂਗ ਦੀ ਚੰਗੀ ਖੁਸ਼ਬੂ ਮਿਲੇਗੀ ਅਤੇ ਪਾਚਨ ਸ਼ਕਤੀ ਵੀ ਵਧੇਗੀ।

2. ਟਮਾਟਰ ਦਾ ਸੂਪ
ਟਮਾਟਰ ਦਾ ਸੂਪ ਬਣਾਉਣ ਵੇਲੇ ਇਸ ਵਿਚ ਥੋੜ੍ਹਾ ਜਿਹਾ ਪੁਦੀਨੇ ਦਾ ਪਾਊਡਰ ਮਿਲਾ ਕੇ ਪੀਣ ਨਾਲ ਇਸ ਦਾ ਸਵਾਦ ਅਤੇ ਖੁਸ਼ਬੂ ਦੋਵੇਂ ਵਧ ਜਾਂਦੀ ਹੈ।

PunjabKesari

3. ਮੂੰਗਦਾਲ ਦੇ ਚੀਲੇ
ਮੂੰਗਦਾਲ ਦੇ ਚੀਲੇ ਬਣਾਉਣ ਵੇਲੇ ਦਾਲ ਵਿਚ ਚਾਵਲ ਦਾ ਆਟਾ ਮਿਲਾਓ। ਇਸ ਨਾਲ ਚੀਲੇ ਕਰਿਸਪੀ ਅਤੇ ਸਵਾਦ ਬਣਨਗੇ।

4. ਦੁੱਧ ਦੇ ਫਟਣ ਦੀ ਸਂਭਾਵਨਾ
ਜੇ ਦੁੱਧ ਦੇ ਫਟਣ ਦੀ ਸਂਭਾਵਨਾ ਹੁੰਦੀ ਹੈ, ਤਾਂ ਇਸ ਵਿਚ 1 ਚਮਚਾ ਪਾਣੀ ਅਤੇ ਅੱਧਾ ਚਮਚ ਬੇਕਿੰਗ ਸੋਡਾ ਮਿਲਾ ਕੇ ਪਾਉ ਅਤੇ ਇਸ ਨੂੰ ਉਬਾਲੋ। ਇਸ ਨਾਲ ਦੁੱਧ ਨਹੀਂ ਫਟੇਗਾ।

5. ਗੈਸ ਦੀ ਬਚਤ
ਕੁਝ ਉਬਲਣ ਲਈ ਰੱਖੋ ਤਾਂ ਯਾਦ ਰੱਖੋ ਕਿ ਪ੍ਰੈਸ਼ਰ ਕੂਕਰ ਜਾਂ ਪੈਨ ਦਾ ਢੱਕਣ ਬੰਦ ਹੋਵੇ। ਇਸ ਨਾਲ ਖਾਣਾ ਜਲਦੀ ਬਣ ਜਾਂਦਾ ਹੈ ਅਤੇ ਗੈਸ ਦੀ ਵੀ ਬਚਤ ਹੁੰਦੀ ਹੈ।

ਖਾਣਾ ਬਣਾਉਣ ਤੋਂ ਲੈ ਕੇ ਖਾਣ ਤੱਕ ਕਦੇ ਨਾ ਕਰੋ ਇਹ ਗਲਤੀਆਂ, ਹੋ ਸਕਦੇ ਨੁਕਸਾਨ

6. ਚਾਵਲ ਸੜ ਜਾਣ ’ਤੇ
ਜੇਕਰ ਚਾਵਲ ਸੜ ਜਾਣ ਤਾਂ ਉਸ ਦੇ ਉੱਪਰ ਵਾਇਟ ਬ੍ਰੇਡ ਦੀ ਸਲਾਇਸ ਰੱਖ ਦੋ। ਇਸ ਨਾਲ ਜਲਣ ਦੀ ਮਹਿਕ ਨਹੀਂ ਆਵੇਗੀ।

7. ਨਿੰਬੂ ਦਾ ਅਚਾਰ 
ਜੇ ਨਿੰਬੂ ਦੇ ਅਚਾਰ ਵਿਚ ਨਮਕ ਦੇ ਦਾਣੇ ਬਣ ਜਾਣ ਤਾਂ ਇਸ ਵਿਚ ਥੋੜ੍ਹੀ ਜਿਹੀ ਚੀਨੀ ਪਾਓ। ਸ ਨਾਲ ਅਚਾਰ ਦੁਬਾਰਾ ਤਾਜ਼ਾ ਹੋ ਜਾਵੇਗਾ।

ਸਤੰਬਰ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰਾਂ ਬਾਰੇ ਜਾਣਨ ਲਈ ਪੜ੍ਹੋ ਇਹ ਖ਼ਬਰ

PunjabKesari

8. ਦਹੀਂ ਵੱਡੇ
ਦਹੀਂ ਵੱਡੇ ਬਣਾਉਣ ਲਈ ਦਾਲ ਪੀਸ ਰਹੇ ਹੋ ਤਾਂ ਉਸ ਵਿਚ ਥੋੜ੍ਹੀ ਜਿਹੀ ਸੂਜੀ ਮਿਲਾਓ। ਇਸ ਨਾਲ ਵੱਡੇ ਜ਼ਿਆਦਾ ਨਰਮ ਅਤੇ ਸਵਾਦ ਬਣਨਗੇ।

9. ਲੌਕੀ ਦਾ ਹਲਵਾ
ਜੇ ਤੁਸੀਂ ਲੌਕੀ ਦਾ ਹਲਵਾ ਬਣਾ ਰਹੇ ਹੋ ਤਾਂ ਉਸ ਵਿਚ ਮਲਾਈ ਮਿਲਾ ਕੇ ਫਰਾਈ ਕਰੋ। ਇਸ ਨਾਲ ਹਲਵੇ ਦਾ ਸੁਆਦ ਹੋਰ ਵੀ ਵਧੇਗਾ।

10. ਖੀਰ 
ਖੀਰ ਬਣਾਉਣ ਲਈ ਹਮੇਸ਼ਾ ਇਕ ਭਾਰੀ ਭਾਂਡੇ ਦੀ ਵਰਤੋਂ ਕਰੋ, ਤਾਂ ਜੋ ਦੁੱਧ ਨਾ ਜਲੇ।

ਕਿਤੇ ਤੁਹਾਡਾ ਜੀਵਨ ਸਾਥੀ ਤੁਹਾਨੂੰ ਤਾਂ ਨਹੀਂ ਬੋਲ ਰਿਹਾ ਇਹ ਝੂਠ, ਤਾਂ ਹੋ ਜਾਵੋ ਸਾਵਧਾਨ

11. ਸਬਜ਼ੀਆਂ ਦੇ ਰੰਗ ਵਿਚ ਸੁਧਾਰ
ਗਰਮ ਤੇਲ ਵਿਚ ਜੀਰਾ ਅਤੇ ਪਿਆਜ਼ ਭੁੰਨਣ ਤੋਂ ਤੁਰੰਤ ਬਾਅਦ ਹਲਦੀ ਮਿਲਾਓ ਅਤੇ ਫਿਰ ਸਬਜ਼ੀਆਂ ਨੂੰ ਮਿਲਾਓ। ਇਹ ਸਬਜ਼ੀਆਂ ਦੇ ਰੰਗ ਵਿਚ ਸੁਧਾਰ ਕਰੇਗਾ।

12. ਭਿੰਡੀ ਕੱਟਦੇ ਸਮੇਂ 
ਭਿੰਡੀ ਕੱਟਦੇ ਸਮੇਂ ਨਿੰਬੂ ਦਾ ਰਸ ਚਾਕੂ 'ਤੇ ਲਗਾਓ। ਇਸ ਨਾਲ ਭਿੰਡੀ ਦੀ ਲੇਸ ਨਹੀਂ ਚਿਪਕੇਗੀ।

13. ਫਰਿੱਜ ਦੇ ਦਾਗ-ਧੱਬਿਆਂ ਨੂੰ
ਫਰਿੱਜ ਵਿਚ ਦਾਗ-ਧੱਬਿਆਂ ਨੂੰ ਦੂਰ ਕਰਨ ਲਈ ਨਿੰਬੂ ਨੂੰ ਕੱਟ ਕੇ ਉਸ ਉੱਤੇ ਲੂਣ ਪਾਓ ਰਗੜੋ। ਇਸ ਨਾਲ ਧੱਬੇ ਸਾਫ ਹੋ ਜਾਣਗੇ।

ਇਨ੍ਹਾਂ ਰਾਸ਼ੀਆਂ ਦੇ ਲੋਕ ਹੁੰਦੇ ਨੇ ਖ਼ੂਬਸੂਰਤ, ਈਮਾਨਦਾਰ ਅਤੇ ਰੋਮਾਂਟਿਕ, ਜਾਣੋ ਆਪਣੀ ਰਾਸ਼ੀ ਦੀ ਖ਼ਾਸੀਅਤ

14. ਬੈਂਗਣ ਨੂੰ ਭੂਣਨ ਤੋਂ ਪਹਿਲਾਂ
ਬੈਂਗਣ ਨੂੰ ਭੂਣਨ ਤੋਂ ਪਹਿਲਾਂ ਇਨ੍ਹਾਂ 'ਤੇ ਥੋੜਾ ਤੇਲ ਲਗਾਓ। ਅਜਿਹਾ ਕਰਨ ਨਾਲ, ਉਨ੍ਹਾਂ ਦਾ ਛਿਲਕਾ ਅਸਾਨੀ ਨਾਲ ਦੂਰ ਹੋ ਜਾਵੇਗੀ।

15. ਸਬਜ਼ੀ ’ਚ ਨਮਕ ਜ਼ਿਆਦਾ ਹੋ ਜਾਣ ’ਤੇ
ਜੇ ਸੁੱਕੀ ਸਬਜ਼ੀ ਵਿਚ ਨਮਕ ਜ਼ਿਆਦਾ ਹੋ ਜਾਵੇ ਤਾਂ ਇਸ ਵਿਚ ਥੋੜ੍ਹਾ ਜਿਹਾ ਬੇਸਨ ਪਾਓ। ਇਹ ਜ਼ਿਆਦਾ ਲੂਣ ਨੂੰ ਥੋੜ੍ਹਾ ਘੱਟਾ ਦੇਵੇਗਾ।

ਸਰੀਰ ਦੇ ਇਨ੍ਹਾਂ ਰੋਗਾਂ ਤੋਂ ਛੁਟਕਾਰਾ ਦਿਵਾਉਂਦੀ ਹੈ ‘ਬ੍ਰੋਕਲੀ’, ਰੋਜ਼ਾਨਾ ਕਰੋ ਵਰਤੋ

PunjabKesari


rajwinder kaur

Content Editor

Related News