ਬੱਚਿਆਂ ਨੂੰ ਰੱਖਣਾ ਹੈ ਸਿਹਤਮੰਦ ਤਾਂ ਖਿਲਾਓ ਇਹ Best Foods

Wednesday, Jun 07, 2017 - 03:20 PM (IST)

ਬੱਚਿਆਂ ਨੂੰ ਰੱਖਣਾ ਹੈ ਸਿਹਤਮੰਦ ਤਾਂ ਖਿਲਾਓ ਇਹ Best Foods

ਜਲੰਧਰ— ਬੱਚਿਆਂ ਦੀ ਚੰਗੀ ਸਿਹਤ ਦੇ ਲਈ ਮਾਤਾ-ਪਿਤਾ ਹਮੇਸ਼ਾ ਫਿਕਰਮੰਦ ਰਹਿੰਦੇ ਹਨ। ਮਾਤਾ-ਪਿਤਾ ਆਪਣੇ ਬੱਚਿਆਂ ਦਾ ਪੂਰਾ ਖਿਆਲ ਰੱਖਦੇ ਹਨ ਪਰ ਗਲਤ ਖਾਣ-ਪੀਣ ਨਾਲ ਅਤੇ ਬਦਲਦੇ ਮੌਸਮ ਨਾਲ ਬੱਚਿਆਂ ਅਕਸਰ ਬੀਮਾਰ ਪੈ ਜਾਂਦੇ ਹਨ। ਅੱਜ-ਕੱਲ੍ਹ ਦੇ ਬੱਚੇ ਬਾਹਰ ਦਾ ਖਾਣਾ ਪਸੰਦ ਕਰਦੇ ਹਨ ਪਰ ਇਨ੍ਹਾਂ 'ਚ ਨਿਊਟਰੀਸ਼ੀਅਨ ਦੀ ਕਮੀ ਹੁੰਦੀ ਹੈ ਜੋ ਉਨ੍ਹਾਂ ਦੀ ਸਿਹਤ ਦੇ ਲਈ ਹਾਨੀਕਾਰਕ ਹੁੰਦੀ ਹੈ। ਬੱਚਿਆਂ ਨੂੰ ਇਨ੍ਹਾਂ ਨਾਲ ਪੂਰਾ ਪੋਸ਼ਣ ਨਹੀਂ ਮਿਲਦਾ। ਚੰਗੀ ਸਿਹਤ ਦੇ ਲਈ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਪੋਸ਼ਟਿਕ ਆਹਾਰ ਦਿੱਤੇ ਜਾਣ । 
1. ਫਲ
ਫਲਾਂ 'ਚ ਐਂਟੀ-ਆਕਸੀਡੈਂਟ ਹੁੰਦੇ ਹਨ ਅਤੇ ਇਹ ਬੀਮਾਰੀਆਂ ਤੋਂ ਬਚਾਉਂਦੇ ਹਨ। ਇਸ ਲਈ ਬੱਚਿਆਂ ਦੇ ਫਲਾਂ 'ਚ ਅੰਗੂਰ, ਸੇਬ ਅਤੇ ਕੇਲੇ ਆਦਿ ਖਾਣ ਨੂੰ ਦਿਓ। ਉੁਨ੍ਹਾਂ ਨੂੰ ਭੋਜਨ ਕਰਨ ਤੋਂ ਪਹਿਲਾਂ 2 ਘੰਟੇ ਪਹਿਲਾਂ ਸੇਬ ਦਿਓ। ਇਸ ਨਾਲ ਉਨ੍ਹਾਂ ਦਾ ਪੇਟ ਭਰ ਜਾਵੇਗਾ ਅਤੇ ਜਲਦੀ ਭੁੱਖ ਵੀ ਨਹੀਂ ਲੱਗੇਗੀ। 
2. ਸੁੱਕੇ ਮੇਵੇ
ਸੁੱਕੇ ਮੇਵੇ ਸਰੀਰ 'ਚ ਊਰਜਾ ਲਿਆਉਂਦੇ ਹਨ ਖੇਡਣ ਵਾਲੇ ਬੱਚਿਆਂ ਨੂੰ ਇਹ ਜ਼ਰੂਰ ਖਾਣੇ ਚਾਹੀਦੇ ਹਨ। ਉਨ੍ਹਾਂ ਨੂੰ ਕਿਸ਼ਮਿਸ਼, ਕਾਜੂ, ਬਦਾਮ ਅਤੇ ਅਖਰੋਟ ਦੇ ਸਕਦੇ ਹੋ। ਜੇਕਰ ਬੱਚੇ ਇਨ੍ਹਾਂ ਨੂੰ ਪਸੰਦ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਖੀਰ ਜਾ ਹਲਵੇ 'ਚ ਪਾ ਕੇ ਦਿਓ। 
3. ਦਹੀਂ
ਦਹੀਂ ਕੈਲਸ਼ੀਅਮ ਨਾਲ ਭਰਪੂਰ ਹੁੰਦਾ ਹੈ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਗਲਤ ਭੋਜਨ ਖਾਣ ਨਾਲ ਬੱਚਿਆਂ ਦਾ ਪੇਟ ਖਰਾਬ ਹੋ ਜਾਂਦਾ ਹੈ ਪਰ ਦਹੀਂ ਪੇਟ ਨੂੰ ਸਹੀ ਕਰਨ 'ਚ ਫਾਇਦੇਮੰਦ ਹੁੰਦਾ ਹੈ। ਬੱਚਿਆਂ ਨੂੰ ਰੋਜ਼ 1 ਕੱਪ ਦਹੀਂ ਖਿਲਾਉਣਾ ਚਾਹੀਦਾ ਹੈ। 
4. ਪਨੀਰ
ਕਈ ਬੱਚੇ ਸਬਜ਼ੀ ਖਾਣਾ ਪਸੰਦ ਨਹੀਂ ਕਰਦੇ, ਜਿਸ ਨਾਲ ਉਨ੍ਹਾਂ ਨੂੰ ਸਹੀਂ ਪ੍ਰੋਟੀਨ ਅਤੇ ਕੈਲਸ਼ੀਅਮ ਨਹੀਂ ਮਿਲ ਪਾਉਂਦਾ। ਅਜਿਹੀ ਹਾਲਤ 'ਚ ਬੱਚੇ ਲਈ ਪਨੀਰ ਬਹੁਤ ਜ਼ਰੂਰੀ ਹੈ। ਇਸ 'ਚ ਪ੍ਰੋਟੀਨ ਅਤੇ ਕੈਲਸ਼ੀਅਮ ਦੀ ਮਾਤਰਾ ਕਾਫੀ ਹੁੰਦੀ ਹੈ। 
5. ਸ਼ੱਕਰਕੰਦੀ
ਸ਼ੱਕਰਕੰਦੀ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਬੱਚੇ ਇਸਦੇ ਮਿੱਠੇ ਸੁਆਦ ਕਾਰਨ ਇਸ ਨੂੰ ਖਾਣਾ ਪਸੰਦ ਕਰਦੇ ਹਨ। ਇਸ ਨੂੰ ਉੱਬਾਲ ਕੇ ਬੱਚਿਆਂ ਨੂੰ ਦੁੱਧ ਦੇ ਨਾਲ ਵੀ ਦੇ ਸਕਦੇ ਹੋ। ਇਸ 'ਚ ਵਿਟਾਮਿਨ-ਏ ਹੁੰਦਾ ਹੈ ਜੋ ਬੱਚਿਆਂ ਦੀ ਅੱਖਾਂ ਨੂੰ ਸਿਹਤਮੰਦ ਰੱਖਦਾ ਹੈ। ਇਸ ਤੋਂ ਇਲਾਵਾ ਬੱਚਿਆਂ ਨੂੰ ਹਰੀ ਸਬਜ਼ੀਆਂ, ਦਲੀਆ ਅਥੇ ਟਮਾਟਰ ਦੇ ਸਲਾਦ ਵੀ ਦੇ ਸਕਦੇ ਹੋ।


Related News