ਬੱਚੇ ''ਚ ਡਾਇਬਿਟੀਜ਼ ਦੇ ਲੱਛਣ ਪਹਿਚਾਨ ਕੇ ਇਸ ਤਰ੍ਹਾਂ ਰੱਖੋ ਧਿਆਨ

04/24/2018 10:50:41 AM

ਨਵੀਂ ਦਿੱਲੀ— ਡਾਇਬਿਟੀਜ਼ ਬਹੁਤ ਸਾਰੇ ਲੋਕਾਂ ਨੂੰ ਘੇਰ ਰਹੀ ਹੈ। ਹੁਣ ਤਾਂ ਇਸ ਦੀ ਚਪੇਟ 'ਚ ਬੱਚੇ ਵੀ ਆ ਰਹੇ ਹਨ। ਬੀਟਾ-ਕੋਸ਼ੀਕਾਵਾਂ ਦੇ ਖਤਮ ਹੋਣ 'ਤੇ ਸਰੀਰ 'ਚ ਇੰਸੁਲਿਨ ਬਣਨਾ ਬੰਦ ਹੋ ਜਾਂਦਾ ਹੈ ਅਤੇ ਸਰੀਰ 'ਚ ਸ਼ੂਗਰ ਲੇਵਲ ਵਧਣ ਲੱਗਦਾ ਹੈ। ਜੇ ਇਸ ਬੀਮਾਰੀ ਦੇ ਲੱਛਣ ਸਮੇਂ 'ਤੇ ਪਹਿਚਾਨ ਕੇ ਇਸ ਦਾ ਇਲਾਜ ਕੀਤਾ ਜਾਵੇ ਤਾਂ ਬੱਚਿਆਂ ਦਾ ਬਚਪਨ ਦੁਬਾਰਾ ਹੱਸੀ, ਖੇਡ ਵਾਲਾ ਹੋ ਸਕਦਾ ਹੈ ਅਤੇ ਉਹ ਪੜ੍ਹਾਈ 'ਚ ਪਹਿਲੇ ਨੰਬਰ 'ਤੇ ਆ ਸਕਦਾ ਹੈ। ਇਸ ਲਈ ਪੇਰੇਂਟਸ ਨੂੰ ਬੱਚਿਆਂ 'ਚ ਡਾਇਬਿਟੀਜ ਦੇ ਲੱਛਣ ਪਹਿਚਾਨ ਕੇ ਤੁਰੰਤ ਇਲਾਜ ਕਰਵਾਉਣ ਦੀ ਜ਼ਰੂਰਤ ਹੈ।
ਬੱਚਿਆਂ 'ਚ ਡਾਇਬਿਟੀਜ਼ ਦੇ ਲੱਛਣ
1.
ਬੱਚਿਆਂ 'ਚ ਸ਼ੂਗਰ ਲੈਵਲ ਵਧਣ 'ਤੇ ਉਨ੍ਹਾਂ ਨੂੰ ਵਾਰ-ਵਾਰ ਪਿਆਸ ਲੱਗਦੀ ਹੈ।
2. ਉਸ ਦੀ ਸ਼ਿਕਾਇਤ ਹੋਣ 'ਤੇ ਬੱਚਿਆਂ ਨੂੰ ਵਾਰ-ਵਾਰ ਯੂਰਿਨ ਆਉਂਦਾ ਹੈ।
3. ਬੱਚਿਆਂ ਨੂੰ ਵਾਰ-ਵਾਰ ਭੁੱਖ ਲੱਗਦੀ ਹੈ ਅਤੇ ਖਾਣਾ ਖਾਣ ਦੇ ਬਾਅਦ ਵੀ ਉਸ ਦੇ ਸਰੀਰ 'ਚ ਐਨਰਜੀ ਨਹੀਂ ਹੁੰਦੀ।
4. ਡਾਇਬਿਟੀਜ਼ ਹੋਣ 'ਤੇ ਇੰਨਾ ਕੁਝ ਖਾਣ ਦੇ ਬਾਵਜੂਦ ਭਾਰ ਨਹੀਂ ਵਧਦਾ।
5. ਬੱਚੇ ਦੇ ਸਰੀਰ 'ਚ ਇੰਸੁਲਿਨ ਨਾ ਬਣਨ ਦੇ ਕਾਰਨ ਐਨਰਜੀ ਖਤਮ ਹੋ ਜਾਂਦੀ ਹੈ ਅਤੇ ਬੱਚਾ ਥੱਕਿਆ-ਥੱਕਿਆ ਰਹਿੰਦਾ ਹੈ।
ਡਾਇਬਿਟੀਜ਼ ਹੋਣ 'ਤੇ ਇਸ ਤਰ੍ਹਾਂ ਰੱਖੋ ਬੱਚਿਆਂ ਦਾ ਧਿਆਨ
1.
ਸਰੀਰ 'ਚ ਇੰਸੁਲਿਨ ਦੀ ਪੂਰਤੀ ਹੋਣਾ ਡਾਇਬਿਟੀਜ਼ ਦਾ ਖਾਸ ਇਲਾਜ ਹੈ ਇਸ ਲਈ ਸਮੇਂ 'ਤੇ ਇੰਸੁਲਿਨ ਲੈਣਾ ਚਾਹੀਦਾ ਹੈ। ਸਮੇਂ 'ਤੇ ਬਲੱਡ ਸ਼ੂਗਰ ਟੈਸਟ ਕਰਵਾਉਂਦੇ ਰਹੋ ਅਤੇ ਇਸ ਦੇ ਹਿਸਾਬ ਨਾਲ ਇੰਸੁਲਿਨ ਦੀ ਮਾਤਰਾ ਘਟਾਉਂਦੇ ਵਧਾÎਉਂਦੇ ਰਹਿਣਾ ਚਾਹੀਦਾ ਹੈ।
2. ਸਮੇਂ 'ਤੇ ਭੋਜਨ ਕਰਨ ਦੀ ਆਦਤ ਪਾਓ ਅਤੇ ਨਾਲ ਹੀ ਪੋਸ਼ਟਿਕ ਆਹਾਰ ਵੀ ਖਿਲਾਓ।
3. ਬੱਚੇ ਨੂੰ ਨਿਯਮਿਤ ਕਸਰਤ ਕਰਨ ਲਈ ਬੋਲੋ।
4. ਡਾਇਬਿਟੀਜ਼ ਦੇ ਡਾਕਟਰ ਦੀ ਮਦਦ ਨਾਲ ਤੁਸੀਂ ਖੁਦ ਸ਼ੂਗਰ ਲੈਵਲ ਟੇਸਟ ਕਰਨਾ ਅਤੇ ਇੰਸੁਲਿਨ ਦਾ ਟੀਕਾ ਲਗਾਉਣਾ ਸਿਖਾਓ। ਇਹ ਤੁਹਾਡੇ ਬੱਚੇ ਦੀ ਸਿਹਤ ਲਈ ਬਹੁਤ ਹੀ ਜ਼ਰੂਰੀ ਹੈ।
5. ਜਦੋਂ ਬੱਚਾ ਸਕੂਲ ਜਾਣਾ ਸ਼ੁਰੂ ਕਰਦਾ ਹੈ ਤਾਂ ਉਸ ਦੀ ਟੀਚਰ ਨੂੰ ਇਸ ਦੀ ਪੂਰੀ ਜਾਣਕਾਰੀ ਦਿਓ ਤਾਂ ਕਿ ਉਹ ਸਮੇਂ 'ਤੇ ਉਸ ਦੀ ਮਦਦ ਕਰ ਸਕੇ।


Related News