ਦਵਾਈ ਖਾਣ ਤੋਂ ਪਹਿਲਾਂ ਧਿਆਨ ''ਚ ਰੱਖੋ ਇਹ ਗੱਲਾਂ
Monday, Feb 06, 2017 - 05:31 PM (IST)

ਨਵੀਂ ਦਿੱਲੀ—ਥੋੜ੍ਹਾ ਜਿਹਾ ਸਿਰਦਰਦ ਹੋਵੇ ਜਾਂ ਮਾਮੂਲੀ ਬੁਖਾਰ, ਲੋਕ ਬਿਨਾਂ ਡਾਕਟਰ ਦੀ ਸਲਾਹ ਲਏ ਹੀ ਮੈਡੀਕਲ ਸਟੋਰ ਤੋਂ ਦਵਾਈ ਲੈ ਲੈਂਦੇ ਹਨ ਅਤੇ ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਦਵਾਈ ਉਲਟਾ ਅਸਰ ਸ਼ੁਰੂ ਕਰ ਦਿੰਦੀ ਹੈ ਅਤੇ ਲੈਣੇ ਦੇ ਦੇਣੇ ਪੈ ਜਾਂਦੇ ਹਨ। ਇਸ ਲਈ ਬਿਨ੍ਹਾਂ ਡਾਕਟਰ ਦੀ ਸਲਾਹ ਕਦੇ ਕੋਈ ਦਵਾਈ ਨਹੀਂ ਖਾਣੀ ਚਾਹੀਦੀ। ਦਵਾਈ ਲੈਣ ਤੋਂ ਪਹਿਲਾਂ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖੋ :
1. ਦਵਾਈ ਡਾਕਟਰ ਦੀ ਸਲਾਹ ਨਾਲ ਹੀ ਲਓ |
2. ਦਵਾਈ ਖਰੀਦ ਦੇ ਸਮੇਂ ਉਸ ਦੀ ਮਿਆਦ ਮਿਤੀ ਜ਼ਰੂਰ ਦੇਖ ਲਓ |
3. ਦਵਾਈ ਦੀ ਉਚਿਤ ਮਾਤਰਾ ਹੀ ਖਾਓ |ਆਰਾਮ ਨਾ ਮਿਲਣ ''ਤੇ ਡਾਕਟਰ ਦੀ ਸਲਾਹ ''ਤੇ ਹੀ ਦਵਾਈ ਦੀ ਮਾਤਰਾ ਵਿਚ ਵਾਧਾ ਕਰਨਾ ਚਾਹੀਦਾ ਹੈ |
4. ਇਹ ਦੇਖ ਲਓ ਕਿ ਦਵਾਈ ਦੁੱਧ, ਪਾਣੀ, ਚਾਹ ਜਾਂ ਹੋਰ ਕਿਸ ਚੀਜ਼ ਦੇ ਨਾਲ ਖਾਣੀ ਹੈ |
5.• ਇਹ ਵੀ ਧਿਆਨ ਰੱਖੋ ਕਿ ਦਵਾਈ ਨੂੰ ਖਾਲੀ ਪੇਟ ਖਾਧਾ ਜਾ ਸਕਦਾ ਹੈ ਜਾਂ ਨਹੀਂ |
6. ਧਿਆਨ ਨਾਲ ਦੇਖ ਲਓ ਕਿ ਤਰਲ ਦਵਾਈ ਜਾਂ ਸਿਰਪ ਵਿਚ ਕੋਈ ਕੀੜਾ ਜਾਂ ਤਿਨਕਾ ਤਾਂ ਨਹੀਂ ਡਿਗ ਪਿਆ ਹੈ |
7. ਜੋ ਦਵਾਈ ਪੀਸ ਕੇ ਬੱਚਿਆਂ ਨੂੰ ਖਿਲਾਉਣੀ ਹੋਵੇ, ਉਸ ਨੂੰ ਸਾਵਧਾਨੀ ਨਾਲ ਸਾਫ਼ ਪੀਸਣਾ ਚਾਹੀਦਾ ਹੈ |
8. ਡਾਕਟਰ ਬਦਲਣ ''ਤੇ ਦੂਜੇ ਡਾਕਟਰ ਨੂੰ ਪਹਿਲੇ ਡਾਕਟਰ ਦੀ ਦਿੱਤੀ ਹੋਈ ਦਵਾਈ ਦੇ ਬਾਰੇ ਵਿਚ ਜ਼ਰੂਰ ਦੱਸ ਦੇਣਾ ਚਾਹੀਦਾ ਹੈ |
9. ਜੋ ਦਵਾਈ ਖਾਣੇ ਵਾਲੀ ਹੋਵੇ, ਉਸ ਨੂੰ ਸਰੀਰ ''ਤੇ ਕਦੇ ਨਹੀਂ ਲਗਾਉਣਾ ਚਾਹੀਦਾ ਅਤੇ ਲਗਾਉਣ ਵਾਲੀ ਦਵਾਈ ਨੂੰ ਕਦੇ ਵੀ ਖਾਣਾ ਨਹੀਂ ਚਾਹੀਦਾ