ਗਰਭ ਅਵਸਥਾ ਦੌਰਾਨ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ

02/17/2017 10:58:25 AM

ਜਲੰਧਰ—ਗਰਭ ਅਵਸਥਾ ਦੌਰਾਨ ਕੁਝ ਔਰਤਾਂ ਦੀ ਚਮੜੀ ਚਮਕਨ ਲੱਗ ਜਾਂਦੀ ਹੈ ਤਾਂ ਕੁਝ ਨੂੰ ਇਸ ਨਾਲ ਸੰਬੰਧਿਤ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਚਮੜੀ ''ਚ ਇਹ ਸਭ ਬਦਲਾਅ ਗਰਭ ਅਵਸਥਾ ਹਾਰਮੋਨਜ਼ ਦੇ ਕਾਰਨ ਆਉਂਦੇ ਹਨ, ਜਿਵੇਂ ਹੀ ਬੱਚਾ ਦੁਨੀਆ ''ਚ ਆ ਜਾਂਦਾ ਹੈ ਤਾਂ ਤੁਹਾਡੀ ਸਾਰੀ ਚਮੜੀ ਨਾਲ ਸੰਬੰਧਿਤ ਪਰੇਸ਼ਾਨੀਆਂ ਦੂਰ ਹੋ ਜਾਂਦੀਆਂ ਹਨ। ਜੇਕਰ ਤੁਸੀਂ ਗਰਭ ਅਵਸਥਾ ਦੌਰਾਨ ਆਪਣੀ ਸਿਹਤਮੰਦ ਚਮੜੀ ਚਾਹੁੰਦੇ ਹੋ ਤਾਂ ਤਹਾਨੂੰ ਆਪਣੀ ਚਮੜੀ ਦੀ ਦੇਖਭਾਲ ਰੁਟੀਨ ''ਚ ਬਦਲਾਅ ਲਿਆਉਣਾ ਹੋਵੇਗਾ।
1. ਭਰਪੂਰ ਮਾਤਰਾ ''ਚ ਪਾਣੀ
ਗਰਭ ਅਵਸਥਾ ''ਚ ਪਾਣੀ ਦਾ ਵਧ ਤੋਂ ਵਧ ਸੇਵਨ ਕਰਨਾ ਚਾਹੀਦਾ। ਘੱਟ ਤੋਂ ਘੱਟ 2 ਲੀਟਰ ਤਾਂ ਪਾਣੀ ਪੀਣਾ ਹੀ ਚਾਹੀਦਾ। ਇਸ ਨਾਲ ਜ਼ਹਿਰੀਲੇ ਤੱਤ ਸਰੀਰ ਤੋਂ ਬਾਹਰ ਨਿਕਲਦੇ ਰਹਿੰਦੇ ਹਨ ਅਤੇ ਬੱਚੇ ਦੀ ਸਿਹਤ ਵਧੀਆ ਹੋ ਜਾਂਦੀ ਹੈ। ਜੇਕਰ ਇਸ ਦੌਰਾਨ ਤਹਾਨੂੰ ਪਾਣੀ ਦਾ ਸੁਆਦ ਵਧੀਆ ਨਾ ਲੱਗਦਾ ਹੋਵੇ ਤਾਂ ਤੁਸੀਂ ਇਸ ਦੀ ਥਾਂ ਨਾਰੀਅਲ ਦਾ ਪਾਣੀ ਵੀ ਵਧ ਮਾਤਰਾ ''ਚ ਲੈ ਸਕਦੇ ਹੋ।
2. ਅੱਠ ਤੋਂ ਦੱਸ ਘੰਟੇ ਨੀਂਦ ਜ਼ਰੂਰੀ
ਦਿਨ ਭਰ ਲਗਾਤਾਰ ਕੰਮ ਕਰਨ ਦੀ ਥਾਂ ਤਹਾਨੂੰ ਕੰਮ ਕਰਦੇ ਸਮੇਂ ਥੋੜਾ-ਥੋੜਾ ਆਰਾਮ ਜ਼ਰੂਰ ਕਰ ਲੈਣਾ ਚਾਹੀਦਾ। ਇਸ ਨਾਲ ਤਹਾਨੂੰ ਥਕਾਵਟ ਨਹੀਂ ਹੋਵੇਗੀ ਅਤੇ ਸਾਰਾ ਦਿਨ ਤੁਹਾਡੇ ਸਰੀਰ ''ਚ ਤਾਕਤ ਬਣੀ ਰਹੇਗੀ।
3. ਸੰਤੁਲਿਤ ਭੋਜਨ
ਗਰਭ ਅਵਸਥਾ ''ਚ ਤਹਾਨੂੰ ਆਪਣੀ ਖੁਰਾਕ ''ਤੇ ਖਾਸ ਧਿਆਨ ਦੇਣਾ ਚਾਹੀਦਾ। ਤੁਸੀਂ ਇਸ ਲਈ ਡਾਕਟਰ ਦੇ ਕੋਲੋਂ ਡਾਈਟ ਚਾਰਟ ਵੀ ਬਣਵਾ ਸਕਦੇ ਹੋ।
4. ਤਣਾਅ ਤੋਂ ਦੂਰ ਰਹੋ
ਤਹਾਡੇ ਅਤੇ ਤੁਹਾਡੇ ਹੋਣ ਵਾਲੇ ਬੱਚੇ ਦੋਵਾਂ ਲਈ ਹੀ ਤਣਾਅ ਵਧੀਆ ਨਹੀਂ ਹੈ। ਇਸ ਲਈ ਜਿੰਨਾਂ ਹੋ ਸਕੇ ਇਸ ਤੋਂ ਬਚੋ ਅਤੇ ਕੁਝ ਸਮੇਂ ਲਈ ਇਕੱਲੇ ਸਮਾਂ ਬਤੀਤ ਕਰੋ।
5. ਧੁੱਪ ਤੋਂ ਬਚੋ
ਗਰਭ ਅਵਸਥਾ ''ਚ ਤੁਸੀਂ ਜਦੋਂ ਵੀ ਧੁੱਪ ''ਚ ਨਿਕਲੋ ਤਾਂ ਸਨਸ੍ਰਕੀਨ ਜ਼ਰੂਰ ਲਗਾਉ।
6. ਚਮੜੀ ਦੀ ਦੇਖਭਾਲ
ਇਕ ਦਿਨ ''ਚ ਤੁਸੀਂ ਆਪਣੀ ਚਮੜੀ ਨੂੰ ਤਿੰਨ ਵਾਰ ਸਾਫ ਕਰੋਂ ਅਤੇ ਸੋਣ ਤੋਂ ਪਹਿਲਾਂ ਖਾਸ ਕਰਕੇ।

Related News