ਰੋਜ਼ਾਨਾ ਖਾਓ ਗੁਨਗੁਨੇ ਪਾਣੀ ਦੇ ਨਾਲ ਗੁੜ, ਇਨ੍ਹਾਂ ਸਮੱਸਿਆਵਾਂ ਤੋਂ ਮਿਲੇਗਾ ਨਿਜਾਤ

10/05/2019 5:11:00 PM

ਜਲੰਧਰ—ਸਵੇਰੇ ਖਾਲੀ ਪੇਟ ਗੁਨਗੁਨਾ ਪਾਣੀ ਪੀਣਾ ਸਿਹਤ ਲਈ ਕਿੰਨਾ ਫਾਇਦੇਮੰਦ ਹੁੰਦਾ ਹੈ, ਇਹ ਤਾਂ ਸਾਰੇ ਹੀ ਜਾਣਦੇ ਹਨ। ਇਸ ਦੇ ਨਾਲ ਹੀ ਸਵੇਰ ਦੇ ਸਮੇਂ ਗੁਨਗੁਨੇ ਪਾਣੀ ਨਾਲ ਗੁੜ ਖਾਣ ਨਾਲ ਸਰੀਰ ਨੂੰ ਬੇਹੱਦ ਫਾਇਦੇ ਹੁੰਦੇ ਹਨ। ਖਾਲੀ ਪੇਟ ਅਤੇ ਬਿਨਾਂ ਬਰੱਸ਼ ਕੀਤੇ ਥੋੜ੍ਹੇ ਜਿਹੇ ਗੁੜ ਨਾਲ ਪੀਤਾ ਗਿਆ ਗੁਨਗੁਨਾ ਪਾਣੀ ਵਿਗੜੀ ਸਿਹਤ ਨੂੰ ਦੁਰੱਸਤ ਕਰ ਸਕਦਾ ਹੈ। ਰੋਜ਼ਾਨਾ ਰਾਤ ਨੂੰ ਵੀ ਗਰਮ ਪਾਣੀ ਨਾਲ ਖਾਧਾ ਗਿਆ ਗੁੜ ਸਰੀਰ ਦੀਆਂ ਸਮੱਸਿਆਵਾਂ ਤੋਂ ਨਿਜਾਤ ਦਿਵਾਉਂਦਾ ਹੈ।

PunjabKesari

ਗੁੜ 'ਚ ਇਹ ਤੱਤ ਹੁੰਦੇ ਨੇ ਮੌਜੂਦ 
ਗੁੜ 'ਚ ਪ੍ਰੋਟੀਨ, ਆਇਰਨ, ਮੈਗਨੀਸ਼ੀਅਮ, ਫੈਟ ਅਤੇ ਮੈਗਨੀਜ਼ ਪਾਇਆ ਜਾਂਦਾ ਹੈ। ਇਸ ਦੇ ਇਲਾਵਾ ਕੁਝ ਮਾਤਰਾ 'ਚ ਵਿਟਾਮਿਨ-ਬੀ, ਕੈਲਸ਼ੀਅਮ, ਫਾਸਫੋਰਸ, ਜ਼ਿੰਕ ਅਤੇ ਕਾਪਰ ਵੀ ਮੌਜੂਦ ਹੁੰਦੇ ਹਨ। ਗੁੜ 'ਚ ਲਗਭਗ 10 ਫੀਸਦੀ ਗਲੂਕੋਸ ਅਤੇ 5 ਫੀਸਦੀ ਖਣਿਜ ਤੱਤ ਪਾਏ ਜਾਂਦੇ ਹਨ। 
ਇਹ ਹੁੰਦੇ ਨੇ ਗੁੜ ਖਾਣ ਦੇ ਫਾਇਦੇ 

PunjabKesari

ਭਾਰ ਕਰਦਾ ਹੈ ਘੱਟ 
ਸਵੇਰੇ-ਸਵੇਰੇ ਉੱਠ ਕੇ ਗੁੜ ਖਾਣ ਨਾਲ ਤੁਹਾਡੇ ਸਰੀਰ ਨੂੰ ਆਇਰਨ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਭਰਪੂਰ ਮਾਤਰਾ 'ਚ ਹੁੰਦੇ ਹਨ। ਸਾਰਾ ਦਿਨ ਤੁਹਾਨੂੰ ਭੁੱਖ ਘੱਟ ਮਹਿਸੂਸ ਹੁੰਦੀ ਹੈ। ਗੁੜ 'ਚ ਮੌਜੂਦ ਵਿਟਾਮਿਨ-ਬੀ-1, ਬੀ-6 ਅਤੇ ਵਿਟਾਮਿਨ-ਸੀ ਸਾਡੇ ਸਰੀਰ 'ਚ ਵਾਧੂ ਕੈਲੋਰੀ ਬਰਨ ਕਰਨ 'ਚ ਮਦਦ ਕਰਦੇ ਹਨ। ਜਲਦੀ ਭਾਰ ਘਟਾਉਣ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਦੋ ਪੀਸ ਗੁੜ ਦੇ ਨਾਲ ਗਰਮ ਪਾਣੀ ਪੀ ਕੇ ਸੌਂਣਾ ਚਾਹੀਦਾ ਹੈ। ਇਸ ਨਾਲ ਤੁਹਾਡਾ ਭਾਰ ਘੱਟ ਹੋਵੇਗਾ। 

PunjabKesari

ਪੇਟ ਦੀਆਂ ਸਮੱਸਿਆਵਾਂ ਕਰੇ ਦੂਰ 
ਜੇਕਰ ਤੁਹਾਨੂੰ ਗੈਸ, ਬਦਹਜ਼ਮੀ, ਅਤੇ ਕਬਜ਼ ਦੀ ਸਮੱਸਿਆ ਰਹਿੰਦੀ ਹੈ ਤਾਂ ਰੋਜ਼ਾਨਾ ਰਾਤ ਨੂੰ ਖਾਣਾ ਖਾਣ ਦੇ ਦੋ ਘੰਟੇ ਬਾਅਦ ਗਰਮ ਪਾਣੀ ਦੇ ਨਾਲ ਦੋ ਟੁਕੜੇ ਗੁੜ ਦੇ ਖਾਣੇ ਚਾਹੀਦੇ ਹਨ। ਅਜਿਹਾ ਕਰਨ ਦੇ ਨਾਲ ਗੈਸ, ਕਬਜ਼ ਅਤੇ ਪੇਟ ਨਾਲ ਜੁੜੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ। ਜੇਕਰ ਤੁਹਾਨੂੰ ਕਬਜ਼ ਦੀ ਪਰੇਸ਼ਾਨੀ ਰਹਿੰਦੀ ਹੈ ਤਾਂ ਰਾਤ ਨੂੰ ਖਾਣੇ ਤੋਂ ਬਾਅਦ ਗੁੜ ਵਾਲੇ ਦੁੱਧ ਦਾ ਸੇਵਨ ਵੀ ਕਰ ਸਕਦੇ ਹੋ। ਅਜਿਹਾ ਕਰਨ ਨਾਲ ਤੁਹਾਨੂੰ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ। 

PunjabKesari

ਸਕਿਨ ਲਈ ਫਾਇਦੇਮੰਦ 
ਜੇਕਰ ਤੁਸੀਂ ਆਪਣੇ ਚਿਹਰੇ ਦੇ ਕਿਲਾਂ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਕੁਝ ਦਿਨਾਂ ਤੱਕ ਖਾਲੀ ਪੇਟ ਗੁੜ ਅਤੇ ਪਾਣੀ ਦਾ ਸੇਵਨ ਕਰੋ। ਅਜਿਹਾ ਕਰਨ ਦੇ ਨਾਲ ਤੁਹਾਡੀ ਸਕਿਨ 'ਚ ਨਿਖਾਰ ਆਵੇਗਾ। 

PunjabKesari

ਪੱਥਰੀ ਦੀ ਸਮੱਸਿਆ 
ਪੱਥਰੀ ਵਰਗੀ ਸਮੱਸਿਆ ਤੋਂ ਬਚਣ ਦੇ ਲਈ ਰੋਜ਼ਾਨਾ ਗੁੜ ਦਾ ਸੇਵਨ ਕਰਨਾ ਚਾਹੀਦਾ ਹੈ। ਰੋਜ਼ਾਨਾ ਸਵੇਰੇ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਟੁਕੜਾ ਗੁੜ ਦੇ ਨਾਲ ਗਰਮ ਪਾਣੀ ਪੀਣ ਨਾਲ ਪੱਥਰੀ ਘੁੱਲ ਕੇ ਯੂਰਿਨ ਦੇ ਰਸਤੇ ਬਾਹਰ ਨਿਕਲ ਜਾਂਦੀ ਹੈ। ਖਾਣਾ ਖਾਣ ਤੋਂ ਬਾਅਦ ਗੁੜ ਖਾਣ ਨਾਲ ਸੀਨੇ 'ਚ ਸੜਨ ਵੀ ਨਹੀਂ ਹੁੰਦੀ। 

PunjabKesari

ਨੀਂਦ ਨਾ ਆਉਣ ਦੀ ਸਮੱਸਿਆ ਤੋਂ ਦਿਵਾਏ ਨਿਜਾਤ 
ਤਣਾਅ ਵਾਲੇ ਮਾਹੌਲ ਦੇ ਚਲਦਿਆਂ ਰਾਤ ਨੂੰ ਕਈ ਲੋਕਾਂ ਨੂੰ ਨੀਂਦ ਨਾ ਆਉਣ ਦੀ ਪਰੇਸ਼ਾਨੀ ਝੱਲਣੀ ਪੈਂਦੀ ਹੈ। ਗੁੜ ਦਾ ਸੇਵਨ ਕਰਨ ਤਣਾਅ ਘੱਟ ਹੁੰਦਾ ਹੈ ਅਤੇ ਨੀਂਦ ਨਾ ਆਉਣ ਦੀ ਪਰੇਸ਼ਾਨੀ ਤੋਂ ਵੀ ਮੁਕਤੀ ਮਿਲਦੀ ਹੈ। 

PunjabKesari

ਮੂੰਹ ਦੇ ਛਾਲੇ ਅਤੇ ਬਦਬੂ 
ਰੋਜ਼ਾਨਾ ਰਾਤ ਨੂੰ ਇਲਾਇਚੀ ਦੇ ਨਾਲ ਗੁੜ ਖਾ ਕੇ ਗਰਮ ਪਾਣੀ ਨਾਲ ਮੂੰਹ ਦੇ ਬੈਕਟਰੀਆ ਖਤਮ ਹੋ ਜਾਂਦੇ ਹਨ। ਇਸ ਦੇ ਨਾਲ ਹੀ ਕੈਵਿਟੀ ਦੀ ਸਮੱਸਿਆ ਵੀ ਠੀਕ ਹੁੰਦੀ ਹੈ। ਗੁੜ ਦੇ ਰੋਜ਼ਾਨਾ ਸੇਵਨ ਨਾਲ ਕਦੇ ਵੀ ਦੰਦਾਂ 'ਚ ਕੀੜਾ ਨਹੀਂ ਲੱਗਦਾ। 


shivani attri

Content Editor

Related News