ਪ੍ਰੋਟੀਨ ਦੀ ਘਾਟ ਨੂੰ ਪੂਰਾ ਕਰਨ ਲਈ ਖੁਰਾਕ ''ਚ ਜ਼ਰੂਰ ਸ਼ਾਮਲ ਕਰੋ ਪਨੀਰ ਸਣੇ ਇਹ ਚੀਜ਼ਾਂ, ਤੁਰੰਤ ਮਿਲੇਗਾ ਫ਼ਾਇਦਾ

Tuesday, Jul 27, 2021 - 11:19 AM (IST)

ਪ੍ਰੋਟੀਨ ਦੀ ਘਾਟ ਨੂੰ ਪੂਰਾ ਕਰਨ ਲਈ ਖੁਰਾਕ ''ਚ ਜ਼ਰੂਰ ਸ਼ਾਮਲ ਕਰੋ ਪਨੀਰ ਸਣੇ ਇਹ ਚੀਜ਼ਾਂ, ਤੁਰੰਤ ਮਿਲੇਗਾ ਫ਼ਾਇਦਾ

ਨਵੀਂ ਦਿੱਲੀ : ਪ੍ਰੋਟੀਨ ਨਾਲ ਭਰਪੂਰ ਖਾਣੇ ਦੀ ਚੋਣ ਮਾਸਾਹਾਰੀ ਲੋਕਾਂ ਲਈ ਅਸਾਨੀ ਨਾਲ ਉਪਲੱਬਧ ਹੋ ਜਾਂਦੀ ਹੈ ਪਰ ਉਨ੍ਹਾਂ ਲਈ ਜੋ ਸ਼ਾਕਾਹਾਰੀ ਹਨ ਪ੍ਰੋਟੀਨ ਦੀ ਰੋਜ਼ਾਨਾ ਖਪਤ ਨੂੰ ਪੂਰਾ ਕਰਨ ਲਈ ਵਿਕਲਪ ਬਹੁਤ ਜ਼ਿਆਦਾ ਨਹੀਂ ਜਾਪਦੇ ਹਨ। ਮਾਹਿਰ ਮੁਤਾਬਕ ਹਰ ਵਿਅਕਤੀ ਨੂੰ ਆਪਣੇ ਸਰੀਰ ਦੇ ਭਾਰ ਦੇ ਅਨੁਸਾਰ ਪ੍ਰਤੀ ਪੌਂਡ 0.5 ਗ੍ਰਾਮ ਪ੍ਰੋਟੀਨ ਦੀ ਜ਼ਰੂਰਤ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਇੱਕ ਰੁੱਝੇ ਵਿਅਕਤੀ ਨੂੰ ਇੱਕ ਦਿਨ ਵਿੱਚ ਲਗਭਗ 50 ਤੋਂ 60 ਗ੍ਰਾਮ ਪ੍ਰੋਟੀਨ ਦੀ ਵਰਤੋਂ ਕਰਨ ਦੀ ਜ਼ਰੂਰਤ ਹੁੰਦੀ ਹੈ।
ਸ਼ਾਕਾਹਾਰੀ ਲੋਕਾਂ ਲਈ ਪ੍ਰੋਟੀਨ ਦੇ ਮੁੱਖ ਸਰੋਤ ਪਨੀਰ, ਦਹੀਂ ਅਤੇ ਦੁੱਧ ਮੰਨਿਆਂ ਜਾਂਦਾ ਹੈ ਪਰ ਇਸ ਤੋਂ ਇਲਾਵਾ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ ਜੋ ਸਰੀਰ ਵਿਚ ਪ੍ਰੋਟੀਨ ਦੀ ਘਾਟ ਨੂੰ ਪੂਰਾ ਕਰ ਸਕਦੀਆਂ ਹਨ ਤਾਂ ਆਓ ਜਾਣਦੇ ਹਾਂ ਕਿ ਸਾਨੂੰ ਭੋਜਨ ਵਿੱਚ ਕਿਹੜੀਆਂ ਚੀਜ਼ਾਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ ਜੋ ਪ੍ਰੋਟੀਨ ਨਾਲ ਭਰਪੂਰ ਹੁੰਦੀਆਂ ਹਨ।

Feeling the pulse: Towards better self-sufficiency in pulses in India
1. ਦਾਲਾਂ ਦਾ ਸੇਵਨ
ਸਾਰੀਆਂ ਕਿਸਮਾਂ ਦੀਆਂ ਦਾਲਾਂ ਵਿੱਚ ਉੱਚ ਪ੍ਰੋਟੀਨ ਹੁੰਦਾ ਹੈ। ਦਾਲਾਂ ਦਾ ਸੇਵਨ ਕਰਨ ਨਾਲ ਤੁਸੀਂ ਆਸਾਨੀ ਨਾਲ ਪ੍ਰੋਟੀਨ ਪ੍ਰਾਪਤ ਕਰ ਸਕਦੇ ਹੋ ਜੋ ਤੁਹਾਨੂੰ ਰੋਜ਼ਾਨਾ ਚਾਹੀਦਾ ਹੈ। ਐਫ.ਡੀ.ਏ ਦੇ ਅਨੁਸਾਰ 100 ਗ੍ਰਾਮ ਪਕਾਈ ਗਈ ਦਾਲ ਵਿੱਚ ਲਗਭਗ 9.02 ਗ੍ਰਾਮ ਪ੍ਰੋਟੀਨ ਹੁੰਦਾ ਹੈ। ਇਸ ਲਈ ਸ਼ਾਕਾਹਾਰੀ ਲੋਕਾਂ ਨੂੰ ਆਪਣੀ ਖੁਰਾਕ ਵਿੱਚ ਦਾਲਾਂ ਨੂੰ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।

Roast Butternut Squash and Chickpea Stew
2. ਕਾਬਲੀ ਛੋਲੇ
ਕਾਬਲੀ ਛੋਲੇ ਵੀ ਪ੍ਰੋਟੀਨ ਦਾ ਬਹੁਤ ਚੰਗਾ ਸਰੋਤ ਹੁੰਦੇ ਹਨ। ਸਾਡੇ ਦੇਸ਼ ਵਿਚ ਕਾਬਲੀ ਛੋਲੇ ਕਈ ਤਰੀਕਿਆਂ ਨਾਲ ਤਿਆਰ ਕੀਤੇ ਜਾਂਦੇ ਹਨ ਅਤੇ ਖਾਧੇ ਜਾਂਦੇ ਹਨ। ਪ੍ਰੋਟੀਨ ਤੋਂ ਇਲਾਵਾ ਇਸ ਵਿਚ ਪੌਸ਼ਟਿਕ ਤੱਤ, ਫਾਈਬਰ, ਆਇਰਨ, ਫੋਲੇਟ, ਪੋਟਾਸ਼ੀਅਮ ਆਦਿ ਪੋਸ਼ਕ ਤੱਤ ਵੀ ਹੁੰਦੇ ਹਨ ਜੋ ਸਾਡੇ ਸਰੀਰ ਦੀ ਜ਼ਰੂਰਤ ਨੂੰ ਪੂਰਾ ਕਰਦੇ ਹਨ। ਦੱਸ ਦੇਈਏ ਕਿ 100 ਗ੍ਰਾਮ ਕਾਬਲੀ ਛੋਲਿਆਂ ਵਿਚ ਲਗਭਗ 8.86 ਗ੍ਰਾਮ ਪ੍ਰੋਟੀਨ ਹੁੰਦਾ ਹੈ।

Matar Khane Se Pehle Padhle Ye Khabar - मटर खाने से पहले जरा इस खबर को एक  बार जरूर पढ़ ले | Patrika News
3. ਹਰੇ ਮਟਰਾਂ ਦਾ ਸੇਵਨ ਕਰੋ
ਹਰੇ ਮਟਰਾਂ ਵਿੱਚ ਵੀ ਉੱਚ ਪ੍ਰੋਟੀਨ ਹੁੰਦਾ ਹੈ ਜੋ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਦਾ ਹੈ। ਪ੍ਰੋਟੀਨ ਤੋਂ ਇਲਾਵਾ ਇਸ ਵਿੱਚ ਵਿਟਾਮਿਨ ਏ, ਵਿਟਾਮਿਨ ਸੀ, ਵਿਟਾਮਿਨ ਕੇ, ਫੋਲੇਟ ਆਦਿ ਪੋਸ਼ਕ ਤੱਤ ਵੀ ਹੁੰਦੇ ਹਨ। ਦੱਸ ਦੇਈਏ ਕਿ 100 ਗ੍ਰਾਮ ਹਰੇ ਮਟਰਾਂ ਵਿੱਚ 4.71 ਗ੍ਰਾਮ ਪ੍ਰੋਟੀਨ ਹੁੰਦਾ ਹੈ।

What is Tofu? Types, Uses, and Nutrition - Jessica Gavin
4. ਟੋਫੂ ਯਾਨੀ ਸੋਇਆਬੀਨ ਪਨੀਰ
ਟੋਫੂ ਪ੍ਰੋਟੀਨ ਇਕ ਵਧੀਆ ਸ਼ਾਕਾਹਾਰੀ ਭੋਜਨ ਹੈ। ਇਹ ਪਨੀਰ ਦੀ ਤਰ੍ਹਾਂ ਲੱਗਦਾ ਹੈ। ਇਸ ਵਿੱਚ ਪ੍ਰੋਟੀਨ ਦੇ ਨਾਲ ਕੈਲਸ਼ੀਅਮ ਅਤੇ ਆਇਰਨ ਵੀ ਹੁੰਦਾ ਹੈ। 100 ਗ੍ਰਾਮ ਟੋਫੂ 'ਚ 9.41 ਗ੍ਰਾਮ ਪ੍ਰੋਟੀਨ ਹੁੰਦਾ ਹੈ।


author

Aarti dhillon

Content Editor

Related News