ਇਹ ਜੂਸ ਅਸਾਨੀ ਨਾਲ ਮੋਟਾਪਾ ਘੱਟ ਕਰੇਗਾ
Monday, Oct 24, 2016 - 05:48 PM (IST)

ਚੰਡੀਗੜ੍ਹ — ਮੋਟਾਪੇ ਦੀ ਸਮੱਸਿਆ ਅੱਜ ਆਮ ਹੋ ਗਈ ਹੈ। ਮੋਟਾਪੇ ਨੂੰ ਘੱਟ ਕਰਨ ਲਈ ਲੋਕ ਤਰ੍ਹਾਂ - ਤਰ੍ਹਾਂ ਦੇ ਉਪਾਅ ਕਰ ਰਹੇ ਹਨ ਅਤੇ ਡਾਇਟਿੰਗ ਦਾ ਸਹਾਰਾ ਲੈਂਦੇ ਹਨ। ਅੱਜ ਅਸੀਂ ਤੁਹਾਨੂੰ ਇਸ ਤਰ੍ਹਾਂ ਦਾ ਜੂਸ ਦੱਸਣ ਜਾ ਰਹੇ ਹਾਂ ਜੋ ਕਿ ਤੁਹਾਡਾ ਮੋਟਾਪਾ ਅਸਾਨੀ ਨਾਲ ਘੱਟ ਕਰ ਦੇਵੇਗਾ।
ਸਮੱਗਰੀ
- ਇਕ ਨਿੰਬੂ
- ਇਕ ਗਲਾਸ ਪਾਣੀ
- ਇਕ ਖੀਰਾ
- ਇਕ ਚਮਚ ਅਦਰਕ ਪੇਸਟ
- ਇਕ ਚਮਚ ਐਲੋਵੇਰਾ ਜੂਸ
- ਥੋੜ੍ਹਾ ਜਿਹਾ ਹਰਾ ਧਨੀਆ
ਜੂਸ ਬਣਾਉਣ ਦਾ ਤਰੀਕਾ
ਸਾਰੀ ਸਮੱਗਰੀ ਨੂੰ ਪਾਣੀ ''ਚ ਮਿਲਾ ਕੇ ਬਲੈਂਡ ਕਰ ਲਓ। ਇਸ ਜੂਸ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਪੀਓ। ਇਸ ਨਾਲ ਮੋਟਾਪਾ ਤਾਂ ਘੱਟ ਹੋਵੇਗਾ ਹੀ ਰੋਗਾਂ ਨਾਲ ਲੜਨ ਦੀ ਸ਼ਕਤੀ ਵੀ ਵਧੇਗੀ। ਇਸ ਜੂਸ ਦੀ ਵਰਤੋਂ ਰੋਜ਼ਾਨਾ ਕਰੋ। ਕੁਝ ਹੀ ਦਿਨ੍ਹਾਂ ''ਚ ਫਰਕ ਨਜ਼ਰ ਆਵੇਗਾ।