ਛਾਤੀ ਦਾ ਕੈਂਸਰ ਹੋਣ ਦੇ ਇਹ ਕਾਰਨ ਤੁਹਾਨੂੰ ਕਰ ਦੇਣਗੇ ਹੈਰਾਨ
Sunday, Sep 04, 2016 - 05:07 PM (IST)

ਨਵੀਂ ਦਿੱਲੀ—ਛਾਤੀ ਦਾ ਕੈਂਸਰ ਹੋਣ ਦੇ ਕਈ ਕਾਰਨ ਹਨ। ਪਰ ਹਾਲ ਹੀ ''ਚ ਇਕ ਅਜਿਹਾ ਕਾਰਨ ਵੀ ਸਾਹਮਣੇ ਆਇਆ ਹੈ, ਜਿਸ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ। ਇਕ ਰਿਸਰਚ ਕੀਤੀ ਗਈ, ਜਿਸ ''ਚ ਇਹ ਪਾਇਆ ਗਿਆ ਕਿ ਛਾਤੀ ਦੇ ਕੈਂਸਰ ਦਾ ਕਾਰਨ ਲੋੜ ਤੋਂ ਜ਼ਿਆਦਾ ਵੱਡੀ ਕਮਰ ਵੀ ਹੋ ਸਕਦੀ ਹੈ।
ਪਰੇਲ ਵਿਖੇ, ਦੇਸ਼ ਦੇ ਪ੍ਰਮੁੱਖ ਕੈਂਸਰ ਟਾਟਾ ਮੈਮੋਰੀਅਲ ਹਸਪਤਾਲ ਵੱਲੋਂ ਪਹਿਲੀ ਵਾਰ ਅਜਿਹੀ ਰਿਸਰਚ ਕੀਤੀ ਗਈ ਹੈ, ਜਿਸ ''ਚ ਪਤਾ ਲੱਗਿਆ ਹੈ ਕਿ ਮੋਟਾਪਾ, ਵੱਧ ਚਰਬੀ ਅਤੇ ਲੱਕ ਦਾ ਪਰਿਮਾਪ 80 ਸੈਂਟੀਮੀਟਰ ਤੋਂ ਜ਼ਿਆਦਾ ਹੋਣਾ ਭਾਰਤੀ ਮਹਿਲਾਵਾਂ ''ਚ ਛਾਤੀ ਦਾ ਕੈਂਸਰ ਹੋਣ ਦਾ ਖ਼ਤਰਾ ਤਿੰਨ ਗੁਣ ਵੱਧ ਜਾਂਦਾ ਹੈ। ਇਹ ਰਿਸਰਚ ਕੈਂਸਰ ਆਫ਼ ਯੁਰੋਪੀਯ ਜਨਰਲ ''ਚ ਵੀ ਪ੍ਰਕਾਸ਼ਿਤ ਹੋਈ ਸੀ।
ਕਈ ਤਰ੍ਹਾਂ ਦੇ ਛਾਤੀ ਦੇ ਕੈਂਸਰ ਹੁੰਦੇ ਹਨ। ਕੁਝ ਕੈਂਸਰ ਹਾਰਮੋਨ ਐਸਟ੍ਰੋਜਨ ਤੇ ਨਿਰਭਰ ਕਰਦੇ ਹਨ ਤਾਂ ਕੁੱਝ ਮਹਿਲਾਵਾਂ ''ਚ ਮੀਨੋ ਪੋਜ਼ ਤੋਂ ਬਾਅਦ। ਟਾਟਾ ਮੈਮੋਰੀਅਲ ਹਸਪਤਾਲ ਦੇ ਐਪੀਡੇਮੋਲਾਜੀ ਵਿਭਾਗ ਦੇ ਹੈਡ ਡਾਕਟਰ ਰਾਜੇਸ਼ ਦੀਕਸ਼ਿਤ ਦਾ ਕਹਿਣਾ ਹੈ ਕਿ ਉਨ੍ਹਾਂ ਮਹਿਲਾਵਾਂ ''ਚ ਛਾਤੀ ਦੇ ਕੈਂਸਰ ਦਾ ਖ਼ਤਰਾ ਹੋਰ ਵੀ ਵੱਧ ਜਾਂਦਾ ਹੈ ਜੋ ਸ਼ਹਿਰਾਂ ''ਚ ਰਹਿੰਦੇ ਹਨ। ਡਾਕਟਰ ਦਾ ਕਹਿਣਾ ਹੈ ਕਿ ਇਹ ਰਿਸਰਚ ਸਾਬਤ ਕਰਦੀ ਹੈ ਕਿ ਮੋਟਾਪਾ ਹਰ ਤਰ੍ਹਾਂ ਦੇ ਛਾਤੀ ਦੇ ਕੈਂਸਰ ਦੇ ਹੋਣ ਦੀਆਂ ਸੰਭਾਵਨਾਵਾਂ ਨੂੰ ਵਧਾ ਦਿੰਦਾ ਹੈ। ਡਾਕਟਰ ਨੇ ਇਹ ਕਿਹਾ ਹੈ ਕਿ ਭਾਰਤੀ ਮਹਿਲਾਵਾਂ ਦਾ ਜੇਕਰ ਬੀ.ਐਮ.ਆਈ. ਠੀਕ ਹੈ, ਪਰ ਉਨ੍ਹਾਂ ਦੀ ਕਮਰ ਅਤੇ ਪੱਟਾਂ ''ਤੇ ਚਰਬੀ ਜ਼ਿਆਦਾ ਹੈ ਤਾਂ ਵੀ ਛਾਤੀ ਦਾ ਕੈਂਸਰ ਹੋਣ ਦੀ ਸੰਭਾਵਨਾ ਰਹਿੰਦੀ ਹੈ। ਇਸ ਰਿਸਰਚ ''ਚ ਇਹ ਸਾਹਮਣੇ ਆਇਆ ਹੈ ਕਿ ਭਾਰਤੀ ਮਹਿਲਾਵਾਂ ਵਿੱਚ ਛਾਤੀ ਦਾ ਕੈਂਸਰ ਸਭ ਤੋਂ ਆਮ ਬੀਮਾਰੀ ਹੈ। ਇਹ ਵੀ ਦੇਖਿਆ ਗਿਆ ਹੈ ਕਿ ਉੱਚ ਵਰਗ ਦੀਆਂ ਮਹਿਲਾਵਾਂ ''ਚ ਇਹ ਖ਼ਤਰਾ ਜ਼ਿਆਦਾ ਹੈ।
ਬ੍ਰੈੱਸਟ ਕੈਂਸਰ ਸਰਜਨ ਡਾਕਟਰ ਵਿਨੇ ਦੇਸ਼ ਮਾਣੇ ਦਾ ਕਹਿਣਾ ਹੈ ਕਿ ਇੰਡੀਅਨ ਕੈਂਸਰ ਸੋਸਾਇਟੀ ਦੇ ਤਾਜ਼ਾ ਆਕੜਿਆਂ ਨੂੰ ਵੇਖੀਏ ਤਾਂ ਮੁੰਬਈ ਵਿੱਚ ਰਹਿਣ ਵਾਲਿਆਂ ਮਹਿਲਾਵਾਂ ਵਿੱਚ 75 ਸਾਲ ਦੀ ਉਮਰ ਤੋਂ ਪਹਿਲਾਂ 26 ਵਿੱਚੋਂ 1 ਮਹਿਲਾ ਨੂੰ ਬ੍ਰੈੱਸਟ ਕੈਂਸਰ ਹੋਣ ਦਾ ਖ਼ਤਰਾ ਹਮੇਸ਼ਾ ਬਰਕਰਾਰ ਰਹਿੰਦਾ ਹੈ।