ਭਾਰ ਘੱਟ ਕਰਨ ''ਚ ਬੇਹੱਦ ਫਾਇਦੇਮੰਦ ਹੈ ਇਲਾਇਚੀ, ਜਾਣੋ ਇਸ ਦੇ ਫਾਇਦੇ
Thursday, Mar 15, 2018 - 05:50 PM (IST)

ਨਵੀਂ ਦਿੱਲੀ— ਹਰ ਘਰ 'ਚ ਮੌਜੂਦ ਹਰੀ ਇਲਾਇਚੀ ਕਦੇ ਜਾਇਕਾ ਠੀਕ ਕਰਦੀ ਹੈ ਤਾਂ ਕਦੇ ਮੂਡ ਚੰਗਾ ਕਰ ਦਿੰਦੀ ਹੈ। ਇਸ ਦੀ ਵਰਤੋਂ ਖੀਰ, ਹਲਵਾ ਅਤੇ ਪੁਲਾਅ ਵਰਗੇ ਕਈ ਪਕਵਾਨਾਂ ਦੇ ਸੁਆਦ 'ਚ ਚਾਰ ਚੰਦ ਲਗਾ ਦਿੰਦੀ ਹੈ। ਫਿਰ ਇਕ ਸੋਧ 'ਚ ਪਤਾ ਚਲਿਆਂ ਹੈ ਕਿ ਇਹ ਛੋਟੀ ਜਿਹੀ ਕਰਾਮਾਤੀ ਚੀਜ਼ ਭਾਰ ਘਟਾਉਣ ਦੇ ਕੰਮ ਵੀ ਆਉਂਦੀ ਹੈ। ਹਰੀ ਇਲਾਇਚੀ ਪੇਟ ਦੇ ਆਲੇਦੁਆਲੇ ਜਿੱਦੀ ਫੈਟ ਨਹੀਂ ਜੰਮਣ ਦਿੰਦੀ ਹੈ। ਸਾਡੇ ਸਰੀਰ ਦਾ ਕੋਲੈਸਟਰੋਲ ਦਾ ਸਤਰ ਵੀ ਕੰਟਰੋਲ ਕਰਦੀ ਹੈ। ਆਓ ਜਾਣਦੇ ਹਾਂ ਇਲਾਇਚੀ ਦੇ ਫਾਇਦੇ
1. ਜਿੱਦੀ ਫੈਟ ਨੂੰ ਜੰਮਣ ਨਹੀਂ ਦਿੰਦਾ
ਪੇਟ ਦੇ ਆਲੇ-ਦੁਆਲੇ ਜਮ੍ਹਾ ਵਸਾ ਸਭ ਤੋਂ ਜਿੱਦੀ ਹੁੰਦੀ ਹੈ ਅਤੇ ਕਿਸੇ ਦੀ ਵੀ ਪਰਸਨੈਲਿਟੀ ਨੂੰ ਖਰਾਬ ਕਰ ਦਿੰਦੀ ਹੈ। ਇਹ ਵਸਾ ਕਈ ਦਿਲ ਸਬੰਧੀ ਬੀਮਾਰੀਆਂ ਦੀ ਜੜ੍ਹ ਵੀ ਹੁੰਦੀ ਹੈ।
2. ਸਰੀਰ 'ਚੋਂ ਜ਼ਹਿਰੀਲੇ ਪਦਾਰਥ ਬਾਹਰ ਕੱਢਦੀ ਹੈ
ਆਯੁਰਵੇਦ ਦੀ ਮੰਨੀਏ ਤਾਂ ਹਰੀ ਇਲਾਇਚੀ ਸਰੀਰ 'ਚ ਮੌਜੂਦ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ 'ਚ ਮਦਦ ਕਰਦੀ ਹੈ। ਇਲਾਇਚੀ ਦੀ ਚਾਹ ਪੀਣ ਨਾਲ ਹੋਰ ਵੀ ਜ਼ਿਆਦਾ ਫਾਇਦਾ ਹੁੰਦਾ ਹੈ।
3. ਪੇਟ ਫੁੱਲਣ ਤੋਂ ਬਚਾਉਂਦੀ ਹੈ
ਹਰੀ ਇਲਾਇਚੀ ਅਪਚ ਦੀ ਸਮੱਸਿਆ ਤੋਂ ਬਚਾਉਂਦੀ ਹੈ। ਇਸ ਲਈ ਪੇਟ ਫੁੱਲਣ ਦੀ ਸਮੱਸਿਆ ਹੋਣ 'ਤੇ ਇਲਾਇਚੀ ਦੀ ਵਰਤੋਂ ਕਰੋ
4. ਸਰੀਰ 'ਚ ਪਾਣੀ ਜਮ੍ਹਾ ਨਹੀਂ ਹੋਣ ਦਿੰਦੀ
ਸਰੀਰ 'ਚ ਯੁਰਿਨ ਦੇ ਰੂਪ 'ਚ ਪਾਣੀ ਨੂੰ ਜਮ੍ਹਾ ਹੋਣ ਤੋਂ ਰੋਕਦੀ ਹੈ। ਹਰੀ ਇਲਾਇਚੀ ਦੇ ਆਯੁਰਵੈਦਿਕ ਗੁਣਾਂ ਦੀ ਗੱਲ ਕਰੀਏ ਤਾਂ ਇਹ ਗੁਰਦੇ ਦੇ ਸੁਚਾਰੂ ਕਾਰਜ ਨੂੰ ਪ੍ਰੋਤਾਸਾਹਿਤ ਕਰਦੀ ਹੈ।
5. ਕੋਲੈਸਟਰੋਲ ਨੂੰ ਘੱਟ ਕਰੇ
ਵਸਾ ਘਟਾਉਣ ਦੇ ਗੁਣਾਂ ਕਾਰਨ ਇਲਾਇਚੀ ਸਰੀਰ 'ਚ ਖਰਾਬ ਕੋਲੈਸਟਰੋਲ ਨੂੰ ਘਟਾਉਣ ਦਾ ਕੰਮ ਕਰਦੀ ਹੈ। ਇਹ ਐਲ ਡੀ ਐੱਲ ਕੋਲੈਸਟਰੋਲ ਨੂੰ ਵੀ ਘਟਾਉਣ ਦਾ ਕੰਮ ਕਰਦੀ ਹੈ।