''ਦਿਲ ਲਈ ਖਤਰਨਾਕ ਹੈ ਘੱਟ ਨੀਂਦ ਲੈਣਾ''

12/04/2016 4:49:57 AM

ਬਰਲਿਨ— ਵਿਗਿਆਨੀਆਂ ਦਾ ਕਹਿਣਾ ਹੈ ਕਿ ਬਹੁਤ ਘੱਟ ਨੀਂਦ ਲੈਣ ਨਾਲ ਦਿਲ ''ਤੇ ਉਲਟ ਅਸਰ ਪੈਂਦਾ ਹੈ। ਵਿਗਿਆਨੀਆਂ ਨੇ ਪਾਇਆ ਕਿ ਤਣਾਅ ਭਰੀਆਂ ਨੌਕਰੀਆਂ, ਜਿਸ ''ਚ 24 ਘੰਟੇ ਵਾਲੀ ਸ਼ਿਫਟ ਦੀ ਲੋੜ ਹੁੰਦੀ ਹੈ ਅਤੇ ਸੌਣ ਲਈ ਬਹੁਤ ਹੀ ਘੱਟ ਸਮਾਂ ਮਿਲਦਾ ਹੈ, ਉਸ ਨਾਲ ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਰਫਤਾਰ ਵਧ ਜਾਂਦੀ ਹੈ। ਉਂਝ ਲੋਕ ਜੋ ਤਣਾਅ ਭਰੀਆਂ ਨੌਕਰੀਆਂ ''ਚ ਵਰਕਰ ਹੁੰਦੇ ਹਨ, ਉਨ੍ਹਾਂ ਨੂੰ 24 ਘੰਟੇ ਦੀ ਸ਼ਿਫਟ ''ਚ ਕੰਮ ਕਰਨ ਲਈ ਸੱਦਿਆ ਜਾਂਦਾ ਹੈ ਅਤੇ ਉਨ੍ਹਾਂ ਕੋਲ ਨੀਂਦ ਪੂਰੀ ਕਰਨ ਦਾ ਸਮਾਂ ਘੱਟ ਹੁੰਦਾ ਹੈ। 

ਜਰਮਨੀ ਦੀ ਬਾਨ ਯੂਨੀਵਰਸਿਟੀ ਦੇ ਡੇਨੀਅਲ ਕੁਟਿੰਗ ਨੇ ਦੱਸਿਆ ਕਿ ਪਹਿਲੀ ਵਾਰ ਅਸੀਂ ਘੱਟ ਨੀਂਦ ਲੈਣ ਨੂੰ 24 ਘੰਟੇ ਵਾਲੀ ਸ਼ਿਫਟ ਨੂੰ ਜੋੜ ਕੇ ਦਿਖਾਇਆ ਹੈ, ਜਿਸ ਨਾਲ ਦਿਲ, ਬਲੱਡ ਪ੍ਰੈਸ਼ਰ ਅਤੇ ਦਿਲ ਦੀ ਰਫਤਾਰ ''ਚ ਵਾਧਾ ਹੋ ਸਕਦਾ ਹੈ। ਇਸ ਅਧਿਐਨ ਲਈ ਖੋਜਕਾਰਾਂ ਨੇ 20 ਸਿਹਤਮੰਦ ਰੇਡੀਓਲਾਜਿਸਟਾਂ ਨੂੰ ਸ਼ਾਮਲ ਕੀਤਾ, ਜਿਸ ''ਚ 19 ਮਰਦ ਅਤੇ ਇਕ ਔਰਤ ਸੀ। ਅਧਿਐਨ ''ਚ ਹਿੱਸਾ ਲੈਣ ਵਾਲੇ ਸਾਰੇ ਮੁਕਾਬਲੇਬਾਜ਼ਾਂ ਦੇ ਤਣਾਅ ਦਾ ਵਿਸ਼ਲੇਸ਼ਣ 24 ਘੰਟੇ ਦੀ ਸ਼ਿਫਟ ਤੋਂ ਪਹਿਲਾਂ ਅਤੇ ਬਾਅਦ ''ਚ ਕੀਤਾ ਗਿਆ।

 


Related News