ਫਾਇਦੇ ਦੀ ਥਾਂ ''ਤੇ ਨੁਕਸਾਨ ਵੀ ਪਹੁੰਚਾਉਂਦਾ ਹੈ ਇਸਬਗੋਲ

07/19/2017 6:20:03 PM

ਨਵੀਂ ਦਿੱਲੀ— ਗਲਤ ਖਾਣ-ਪੀਣ ਦੀ ਵਜ੍ਹਾ ਨਾਲ ਲੋਕਾਂ ਨੂੰ ਪੇਟ ਦੀਆਂ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ। ਐਸੀਡਿਟੀ, ਪੇਟ ਫੁੱਲਣਾ ਅਤੇ ਕਬਜ਼ ਦੀ ਸਮੱਸਿਆ ਆਮ ਸੁੰਨਣ ਨੂੰ ਮਿਲਦੀ ਹੈ ਜਿਸ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ। ਇਨ੍ਹਾਂ ਵਿਚੋਂ ਇਕ ਹੈ ਇਸਬਗੋਲ, ਜਿਸ ਨੂੰ ਡਾਕਟਰ ਗੈਸ ਦੇ ਰੋਗੀ ਲਈ ਫਾਇਦੇਮੰਦ ਦੱਸਦੇ ਹਨ। ਇਸਬਗੋਲ ਵਿਚ ਕਾਫੀ ਮਾਤਰਾ ਵਿਚ ਜਿੰਕ, ਕਾਪਰ ਅਤੇ ਮੈਗਨੀਜ਼ ਹੁੰਦਾ ਹੈ, ਜੋ ਪੇਟ ਨੂੰ ਸਾਫ ਕਰਕੇ ਕਬਜ਼ ਦੀ ਸਮੱਸਿਆ ਨੂੰ ਦੂਰ ਰੱਖਦਾ ਹੈ ਪਰ ਇਸ ਦੀ ਜ਼ਿਆਦਾ ਮਾਤਰਾ ਲੈਣ ਨਾਲ ਸਰੀਰ ਨੂੰ ਨੁਕਸਾਨ ਵੀ ਹੋ ਸਕਦਾ ਹੈ, ਜਿਸ ਬਾਰੇ ਬਹੁਤ ਘੱਟ ਲੋਕ ਹੀ ਜਾਣਦੇ ਹੋਣਗੇ।
1. ਦਵਾਈ ਦਾ ਅਸਰ ਨਾ ਹੋਣਾ
ਜੋ ਲੋਕ ਕਿਸੇ ਬੀਮਾਰੀ ਦੀ ਵਜ੍ਹਾ ਨਾਲ ਰੈਗੂਲਰ ਦਵਾਈਆਂ ਦੀ ਵਰਤੋਂ ਕਰਦੇ ਹਨ ਅਤੇ ਇਸ ਦੌਰਾਨ ਪੇਟ ਦੀ ਸਮੱਸਿਆ ਹੋਣ 'ਤੇ ਇਸਬਗੋਲ ਵੀ ਖਾਂਦੇ ਹਨ ਤਾਂ ਦਵਾਈ ਦਾ ਅਸਰ ਦਿਖਾਉਣਾ ਬੰਦ ਕਰ ਦਿੰਦੀ ਹੈ। ਇਸਬਗੋਲ ਦਵਾਈ ਨੂੰ ਸਤਹ 'ਤੇ ਹੀ ਰੋਕ ਲੈਂਦਾ ਹੈ ਅਤੇ ਖੂਨ ਵਿਚ ਘੁੱਲਣ ਨਹੀਂ ਦਿੰਦਾ, ਜਿਸ ਵਜ੍ਹਾ ਨਾਲ ਸਰੀਰ ਨੂੰ ਨੁਕਸਾਨ ਪਹੁੰਚਦਾ ਹੈ।
2. ਪੋਸ਼ਕ ਤੱਤਾਂ ਨੂੰ ਅਵਸ਼ੋਸ਼ਿਤ ਕਰਦਾ ਹੈ
ਇਸਬਗੋਲ ਦੀ ਜ਼ਿਆਦਾ ਵਰਤੋਂ ਕਰਨ ਨਾਲ ਸਰੀਰ ਵਿਚ ਮੌਜੂਦ ਜਿੰਕ, ਕਾਪਰ ਅਤੇ ਮੈਗਨੀਜ਼ ਵਰਗੇ ਤੱਤ ਮਿਨਰਲਸ ਦੇ ਰਸਤੇ ਸਰੀਰ ਵਿਚੋਂ ਬਾਹਰ ਨਿਕਲਣ ਲੱਗਦੇ ਹਨ, ਜਿਸ ਵਜ੍ਹਾ ਨਾਲ ਸਰੀਰ ਦੀ ਰੋਗਾਂ ਨਾਲ ਲੜਣ ਦੀ ਤਾਕਤ ਘੱਟ ਹੋ ਜਾਂਦੀ ਹੈ ਅਤੇ ਹੱਡੀਆਂ ਵਿਚ ਵੀ ਦਰਦ ਹੋਣ ਲਗਦਾ ਹੈ।
3. ਪੇਟ ਵਿਚ ਸੋਜ
ਇਸ ਵਿਚ ਕਾਫੀ ਮਾਤਰਾ ਵਿਚ ਫਾਇਵਰ ਹੁੰਦਾ ਹੈ, ਜੋ ਕਬਜ਼ ਅਤੇ ਐਸੀਡਿਟੀ ਤੋਂ ਛੁਟਕਾਰਾ ਦਵਾਉਂਦਾ ਹੈ ਪਰ ਜਦੋਂ ਇਸ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ ਤਾਂ ਸਰੀਰ ਵਿਚ ਫਾਇਵਰ ਦੀ ਮਾਤਰਾ ਜ਼ਿਆਦਾ ਵਧ ਜਾਂਦੀ ਹੈ, ਜਿਸ ਨਾਲ ਪੇਟ ਵਿਚ ਸੋਜ ਹੋ ਜਾਂਦੀ ਹੈ ਅਤੇ ਦਰਦ ਹੋਣ ਲਗਦਾ ਹੈ।


Related News