Health Tips : ''ਮਿੱਠੇ ਜ਼ਹਿਰ'' ਦਾ ਕੰਮ ਕਰਦੇ ਹਨ ਪੁੰਗਰੇ ਹੋਏ ਆਲੂ, ਜਾਣੋ ਖਾਣ ਦੇ ਨੁਕਸਾਨ
Thursday, Nov 24, 2022 - 11:37 AM (IST)

ਨਵੀਂ ਦਿੱਲੀ : ਆਲੂ ਇਕ ਅਜਿਹੀ ਸਬਜ਼ੀ ਹੈ ਜਿਸ ਨੂੰ ਲਗਪਗ ਹਰੇਕ ਵਿਅਕਤੀ ਪਸੰਦ ਕਰਦਾ ਹੈ। ਖ਼ਾਸ ਕਰਕੇ ਛੋਟੇ ਬੱਚਿਆਂ ਨੂੰ ਤਾਂ ਆਲੂ ਨਾਲ ਕੁਝ ਖ਼ਾਸ ਹੀ ਲਗਾਓ ਹੁੰਦਾ ਹੈ। ਆਲੂ ਦਾ ਇਕ ਫ਼ਾਇਦਾ ਇਹ ਵੀ ਹੈ ਕਿ ਇਸ ਨੂੰ ਕਿਸੇ ਵੀ ਹੋਰ ਸਬਜ਼ੀ ਨਾਲ ਮਿਲਾ ਕੇ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ। ਇਹੀ ਵਜ੍ਹਾ ਹੈ ਕਿ ਲੋਕ ਅਕਸਰ ਆਪਣੇ ਘਰ 'ਚ ਇੱਕੋ ਵਾਰ 'ਚ ਜ਼ਿਆਦਾ ਆਲੂ ਖਰੀਦ ਕੇ ਰੱਖ ਲੈਂਦੇ ਹਨ। ਅਜਿਹੇ 'ਚ ਕਈ ਵਾਰ ਘਰ 'ਚ ਰੱਖੇ ਆਲੂ ਪੁੰਗਰਨੇ ਸ਼ੁਰੂ ਹੋ ਜਾਂਦੇ ਹਨ। ਹਾਲਾਂਕਿ, ਇਸ ਦੇ ਬਾਵਜੂਦ ਲੋਕ ਇਨ੍ਹਾਂ ਦਾ ਇਸਤੇਮਾਲ ਕਰਦੇ ਰਹਿੰਦੇ ਹਨ।
ਪੁੰਗਰੇ ਹੋਏ ਆਲੂ ਖਾਣ ਦੇ ਨੁਕਸਾਨ
ਕੀ ਤੁਸੀਂ ਜਾਣਦੇ ਹੋ ਕਿ ਖਾਣੇ 'ਚ ਇਨ੍ਹਾਂ ਪੁੰਗਰੇ ਹੋਏ ਆਲੂਆਂ ਦੀ ਵਰਤੋਂ ਤੁਹਾਡੀ ਸਿਹਤ ਲਈ ਬਹੁਤ ਹਾਨੀਕਾਰਕ ਸਾਬਿਤ ਹੋ ਸਕਦੀ ਹੈ। ਅਜਿਹੇ ਆਲੂ ਖਾਣ ਨਾਲ ਨਾ ਸਿਰਫ਼ ਬਲੱਡ ਸ਼ੂਗਰ ਲੈਵਲ ਵਧਦਾ ਹੈ, ਸਗੋਂ ਫੂਡ ਪੋਇਜ਼ਨਿੰਗ ਦਾ ਖ਼ਤਰਾ ਵੀ ਵਧ ਜਾਂਦਾ ਹੈ। ਦਰਅਸਲ, ਨੈਸ਼ਨਲ ਕੈਪੀਟਲ ਪੋਇਜ਼ਨ ਸੈਂਟਰ ਦੀ ਰਿਪੋਰਟ ਅਨੁਸਾਰ, ਆਲੂਆਂ 'ਚ ਕੁਦਰਤੀ ਤੌਰ 'ਤੇ ਦੋ ਜ਼ਹਿਰੀਲੇ ਪਦਾਰਥ ਸੋਲਾਨੀਨ ਤੇ ਕੈਕੋਨਿਨ ਪਾਏ ਜਾਂਦੇ ਹਨ। ਹਾਲਾਂਕਿ, ਸ਼ੁਰੂਆਤ 'ਚ ਆਲੂਆਂ 'ਚ ਇਸ ਦੀ ਮਾਤਰਾ ਕਾਫ਼ੀ ਘੱਟ ਹੁੰਦੀ ਹੈ ਪਰ ਬਾਅਦ 'ਚ ਜਿਵੇਂ ਹੀ ਇਹ ਆਲੂ ਪੁੰਗਰਨੇ ਸ਼ੁਰੂ ਹੋ ਜਾਂਦੇ ਹਨ, ਦੋਵੇਂ ਜ਼ਹਿਰੀਲੇ ਤੱਤਾਂ ਦੀ ਮਾਤਰਾ ਵਧਣ ਲੱਗ ਜਾਂਦੀ ਹੈ।
ਹੋ ਸਕਦੀ ਹੈ ਫੂਡ ਪੋਇਜ਼ਨਿੰਗ
ਅਜਿਹੇ 'ਚ ਲਗਾਤਾਰ ਅਜਿਹੇ ਆਲੂਆਂ ਦਾ ਲਗਾਤਾਰ ਸੇਵਨ ਕਰਨ ਨਾਲ ਗੰਭੀਰ ਨਤੀਜੇ ਭੁਗਤਣੇ ਪੈਂਦੇ ਹਨ। ਪੁੰਗਰਨ 'ਤੇ ਆਲੂਆਂ 'ਚ ਮੌਜੂਦ ਕਾਰਬੋਹਾਈਡਰੇਟ ਸਟਾਰਚ ਸ਼ੂਗਰ 'ਚ ਬਦਲ ਜਾਂਦਾ ਹੈ। ਤੁਹਾਡੇ ਸਰੀਰ 'ਚ ਦਾਖ਼ਲ ਹੁੰਦੇ ਹੀ ਤੁਹਾਡੇ ਬਲੱਡ ਸ਼ੂਗਰ ਦਾ ਲੈਵਲ ਵੱਧ ਸਕਦਾ ਹੈ, ਜੋ ਬਲੱਡ ਸ਼ੂਗਰ ਦੇ ਮਰੀਜ਼ਾਂ ਲਈ ਨੁਕਸਾਨਦੇਹ ਹੋ ਸਕਦਾ ਹੈ। ਇਸ ਤੋਂ ਇਲਾਵਾ ਪੁੰਗਰੇ ਹੋਏ ਆਲੂ ਵੀ ਸਾਡੀ ਪਾਚਨ ਪ੍ਰਣਾਲੀ ਨੂੰ ਬਹੁਤ ਨੁਕਸਾਨ ਪਹੁੰਚਾਉਂਦੇ ਹਨ। ਇੰਨਾ ਹੀ ਨਹੀਂ, ਪੁੰਗਰੇ ਹੋਏ ਆਲੂਆਂ ਦਾ ਸੇਵਨ ਸਾਡੇ ਲਈ ਮਿੱਠੇ ਜ਼ਹਿਰ ਦਾ ਕੰਮ ਵੀ ਕਰਦਾ ਹੈ। ਪੁੰਗਰੇ ਹੋਏ ਆਲੂ ਖਾਣ ਨਾਲ ਵੀ ਫੂਡ ਪੋਇਜ਼ਨਿੰਗ ਦਾ ਖ਼ਤਰਾ ਵੱਧ ਜਾਂਦਾ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।