ਸ਼ੂਗਰ ਦਾ ਕੁਦਰਤੀ ਇਲਾਜ ਕਰਨ ਲਈ ਭੋਜਨ ''ਚ ਸ਼ਾਮਲ ਕਰੋ ਇਹ ਚੀਜ਼ਾਂ

Thursday, Mar 31, 2016 - 05:35 PM (IST)

 ਸ਼ੂਗਰ ਦਾ ਕੁਦਰਤੀ ਇਲਾਜ ਕਰਨ ਲਈ ਭੋਜਨ ''ਚ ਸ਼ਾਮਲ ਕਰੋ ਇਹ ਚੀਜ਼ਾਂ

ਸ਼ੂਗਰ ਇਕ ਅਜਿਹਾ ਰੋਗ ਹੈ ਜਿਸ ਦਾ ਸਮੇਂ ''ਤੇ ਇਲਾਜ ਨਾ ਕਰਵਾਉਣ ''ਤੇ ਤੁਹਾਡੀਆਂ ਅੱਖਾਂ, ਨਰਵਸ ਸਿਸਟਮ, ਬਲੱਡ ਵੇਸਲਸ ਅਤੇ ਦਿਲ ਦੇ ਨਾਲ-ਨਾਲ ਹੋਰ ਅੰਗਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਇਸ ਨੂੰ ਕੰਟਰੋਲ ''ਚ ਕਰਨ ਲਈ ਸਾਨੂੰ ਆਪਣੇ ਲਾਈਫਸਟਾਈਲ ''ਚ ਬਦਲਾਅ ਲਿਆ ਕੇ ਭੋਜਨ ''ਚ ਪੌਸ਼ਟਿਕ ਆਹਾਰ ਨੂੰ ਸ਼ਾਮਲ ਕਰਨਾ ਹੋਵੇਗਾ। ਅੱਜ ਕੱਲ੍ਹ ਬਾਜ਼ਾਰ ''ਚ ਸ਼ੂਗਰ ਨੂੰ ਕੰਟਰੋਲ ਕਰਨ ਲਈ ਬਹੁਤ ਸਾਰੀਆਂ ਦਵਾਈਆਂ ਮਿਲਦੀਆਂ ਹਨ ਪਰ ਅਸੀਂ ਤੁਹਾਨੂੰ ਇਸ ਬਿਮਾਰੀ ਨੂੰ ਕੰਟਰੋਲ ਕਰਨ ਲਈ ਇਕ ਕੁਦਰਤੀ ਇਲਾਜ ਦੱਸਾਂਗੇ। ਵੈਸੇ ਤਾਂ ਕੁਦਰਤੀ ਇਲਾਜ ''ਚ ਜੜੀ-ਬੂਟੀਆਂ ਅਤੇ ਹਿਮੋਪੈਥਿਕ ਇਲਾਜ ਵੀ ਹੁੰਦਾ ਹੈ। ਪਰ ਅਸੀਂ ਤੁਹਾਨੂੰ ਅਜਿਹਾ ਇਲਾਜ ਦੱਸਾਂਗੇ ਜਿਸ ਨਾਲ ਤੁਸੀਂ ਆਪਣੇ ਭੋਜਨ ''ਚ ਸ਼ਾਮਲ ਕਰਕੇ ਸ਼ੂਗਰ ਨੂੰ ਕੁਝ ਹੱਦ ਤੱਕ ਕੰਟਰੋਲ ਕਰ ਸਕਦੇ ਹੋ। ਤਾਂ ਆਓ ਜਾਣਦੇ ਹਾਂ ਇਸ ਦਾ ਇਲਾਜ।

ਮੇਥੀ—ਦੇਖਣ ''ਚ ਮੇਥੀ ਬਹੁਤ ਹੀ ਛੋਟੀ ਹੁੰਦੀ ਹੈ ਪਰ ਇਸ ਦੇ ਫਾਇਦੇ ਬਹੁਤ ਸਾਰੇ ਹੁੰਦੇ ਹਨ। ਜਿਵੇਂ ਕਿ ਸ਼ੂਗਰ। ਜੇਕਰ ਕਿਸੇ ਨੂੰ ਸ਼ੂਗਰ ਹੈ ਤਾਂ ਇਕ ਟੀ ਸਪੂਨ ਮੇਥੀ ਦੇ ਦਾਣੇ ਇਕ ਕੱਪ ਪਾਣੀ ''ਚ ਰਾਤ ਭਰ ਭਿਓ ਕੇ ਰੱਖੋ। ਸਵੇਰ ਹੁੰਦੇ ਹੀ ਉਸ ਦਾ ਪਾਣੀ ਪੀਓ। ਇਸ ਨੂੰ ਪੀਣ ਨਾਲ ਤੁਹਾਨੂੰ ਕਾਫੀ ਆਰਾਮ ਮਿਲਦਾ ਹੈ। ਕਿਉਂਕਿ ਮੇਥੀ ਖੂਨ ਸ਼ੂਗਰ ਨੂੰ ਕੰਟਰੋਲ ਰੱਖਣ ''ਚ ਸਹਾਇਕ ਹੁੰਦੀ ਹੈ। 

ਮਿਰਚ—ਮਿਰਚ ਸੁਆਦ ਦੇ ਨਾਲ ਹੀ ਸਿਹਤ ਲਈ ਵੀ ਗੁਣਾਂ ਦਾ ਖਜ਼ਾਨਾ ਹੈ। ਪਰ ਖਾਣ ''ਚ ਇਹ ਬਹੁਤ ਹੀ ਤਿੱਖੀ ਹੁੰਦੀ ਹੈ। ਮਿਰਚ ਸਾਡੇ ਸਰੀਰ ''ਚ ਇਕ ਟੋਨਿਕ ਦੇ ਰੂਪ ''ਚ ਕੰਮ ਕਰਦੀ ਹੈ। ਇਸ ਨੂੰ ਖਾਣ ਨਾਲ ਸਰੀਰ ''ਚ ਖੂਨ ਦਾ ਦਬਾਅ ਘੱਟ ਹੁੰਦਾ ਹੈ ਅਤੇ ਦਿਲ ਨੂੰ ਸਿਹਤਮੰਦ ਬਣਾਉਂਦੀ ਹੈ। 

ਔਲਾ—ਸਿਹਤ ਦੀ ਦ੍ਰਿਸ਼ਟੀ ''ਚ ਦੇਖਿਆ ਜਾਵੇ ਤਾਂ ਇਹ ਬਹੁਤ ਲਾਭਕਾਰੀ ਹੈ। ਇਸ ''ਚ ਵਿਟਾਮਿਨ ਸੀ ਹੁੰਦਾ ਹੈ। ਸ਼ੂਗਰ ਦੇ ਰੋਗੀਆਂ ਨੂੰ ਔਲਿਆਂ ਦੇ ਰਸ ''ਚ ਇਕ ਚਮਚ ਕਰੇਲੇ ਦੇ ਇਕ ਕਪ ਰਸ ''ਚ ਮਿਲਾ ਕੇ ਪੀਣਾ ਚਾਹੀਦਾ ਹੈ। ਇਸ ਨੂੰ ਪੀਣ ਨਾਲ ਸ਼ੂਗਰ ਦੇ ਰੋਗੀਆਂ ''ਚ ਬਲੱਡ ਸ਼ੂਗਰ ਘੱਟ ਹੁੰਦੀ ਹੈ। 

ਕਰੇਲਾ—ਕਰੇਲਾ ਸੁਆਦ ''ਚ ਬਹੁਤ ਕੌੜਾ ਹੁੰਦਾ ਹੈ। ਇਸ ਦੀ ਵਰਤੋਂ ਸਬਜ਼ੀ ਬਣਾਉਣ ਦੇ ਨਾਲ ਦਵਾਈਆਂ ''ਚ ਵੀ ਹੁੰਦੀ ਹੈ। ਜਿਵੇਂ ਕੀ ਸ਼ੂਗਰ ਰੋਗੀ ਕਰੇਲੇ ਦਾ ਰਸ ਕੱਢ ਕੇ ਉਸ ਦਾ ਇਕ ਚਮਚ ਲੈਣ ਨਾਲ ਬਲੱਡ ਸ਼ੂਗਰ ਦੀ ਮਾਤਰਾ ਨੂੰ ਕੰਟਰੋਲ ਰੱਖਿਆ ਜਾ ਸਕਦਾ ਹੈ।


Related News