ਸਿਰਫ ਇਕ ਨੁਸਖੇ ਨਾਲ ਪਾਓ ਸਾਹ ਦੀ ਬੀਮਾਰੀ ਤੋਂ ਛੁਟਕਾਰਾ

07/11/2017 4:40:43 PM

ਨਵੀਂ ਦਿੱਲੀ— ਅਸਥਮਾ ਦੀ ਬੀਮਾਰੀ ਹੋਣਾ ਅੱਜ-ਕਲ੍ਹ ਆਮ ਗੱਲ ਹੈ ਇਸ ਨਾਲ ਵਿਅਕਤੀ ਨੂੰ ਸਾਹ ਲੈਣ ਵਿਚ ਤਕਲੀਫ ਹੁੰਦੀ ਹੈ। ਇਸ ਨੂੰ ਆਮਤੌਰ 'ਤੇ ਦਮਾ ਦੀ ਬੀਮਾਰੀ ਵੀ ਕਿਹਾ ਜਾਂਦਾ ਹੈ। ਇਹ ਬੀਮਾਰੀ ਜ਼ਿਆਦਾਤਰ ਐਲਰਜ਼ੀ, ਖਾਣ-ਪਾਣ ਵਿਚ ਮਿਲਾਵਟ ਦੇ ਕਾਰਨ ਹੁੰਦੀ ਹੈ। ਇਸ ਨਾਲ ਖਾਂਸੀ, ਸਾਹ ਲੈਣ ਵਿਚ ਤਕਲੀਫ, ਨੱਕ 'ਚੋਂ ਆਵਾਜ਼ ਨਿਕਲਣ ਵਰਗੀਆਂ ਪ੍ਰੇਸ਼ਾਨੀਆਂ ਹੁੰਦੀਆਂ ਹਨ। ਜੇ ਤੁਹਾਨੂੰ ਵੀ ਕੋਈ Îਅਜਿਹੀ ਬੀਮਾਰੀ ਹੈ ਤਾਂ ਡਾਕਟਰੀ ਜਾਂਚ ਜ਼ਰੂਰ ਕਰਵਾਉਣੀ ਚਾਹੀਦੀ ਹੈ ਪਰ ਇਸ ਦੇ ਨਾਲ-ਨਾਲ ਤੁਸੀਂ ਕਲੌਂਜੀ ਦੀ ਵਰਤੋ ਨਾਲ ਵੀ ਇਸ ਸਮੱਸਿਆਂ ਤੋਂ ਛੁਟਕਾਰਾ ਪਾ ਸਕਦੇ ਹੋ।
1. ਕਲੌਂਜੀ ਵਿਚ ਐਂਟੀ-ਆਕਸੀਡੇਂਟ ਮੌਜੂਦ ਹੁੰਦਾ ਹੈ ਜੋ ਅਸਥਮਾ ਵਰਗੀ ਬੀਮਾਰੀ ਤੋਂ ਬਚਾਉਂਦਾ ਹੈ ਇਸ ਦੇ ਲਈ 1 ਗਿਲਾਸ ਅੰਗੂਰ ਦੇ ਰਸ ਵਿਚ 1 ਚਮਚ ਕਲੌਂਜੀ ਮਿਲਾ ਕੇ ਦਿਨ ਵਿਚ 2 ਵਾਰ ਲਓ।
2. ਇਸ ਦੇ ਬੀਜਾਂ ਨੂੰ ਪੀਸ ਕੇ ਪਾਣੀ ਜਾਂ ਦੁੱਝ ਦੇ ਨਾਲ ਮਿਕਸ ਕਰਕੇ ਦਿਨ ਵਿਚ 2 ਵਾਰ ਵਰਤੋਂ ਕਰਨ ਨਾਲ ਵੀ ਫਾਇਦਾ ਮਿਲਦਾ ਹੈ।
3. ਅਸਥਮਾ ਦੀ ਸਮੱਸਿਆ ਤੋਂ ਰਾਹਤ ਪਾਉਣ ਦੇ ਲਈ ਸ਼ਹਿਦ ਦੇ ਨਾਲ ਕਲੌਂਜੀ ਦੇ ਤੇਲ ਦਾ ਵੀ ਇਸਤੇਮਾਲ ਕਰ ਸਕਦੇ ਹੋ।
4. ਇਸ ਤੋਂ ਇਲਾਵਾ ਕਲੌਂਜੀ ਦੇ ਬੀਜ਼ਾਂ ਨੂੰ ਦਾਲ ਅਤੇ ਸਬਜ਼ੀਆਂ ਵਿਚ ਪਾ ਕੇ ਵਰਤੋਂ ਕਰਨਾ ਵੀ ਚੰਗਾ ਹੁੰਦਾ ਹੈ।
5. ਅਸਥਮਾ ਦੇ ਮਰੀਜ਼ ਨੂੰ ਕਲੌਂਜੀ ਦੇ ਤੇਲ ਨੂੰ ਕੋਸਾ ਕਰਕੇ 1-2 ਬੂੰਦਾ ਨੱਕ ਦੇ ਉਪਰ ਪਾ ਕੇ ਮਾਲਿਸ਼ ਕਰਨਾ ਚਾਹੀਦੀ ਹੈ


Related News