ਦਹੀਂ ''ਚ ਇਹ ਚੀਜ਼ਾਂ ਮਿਲਾਕੇ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

Friday, Jun 09, 2017 - 12:20 PM (IST)

ਦਹੀਂ ''ਚ ਇਹ ਚੀਜ਼ਾਂ ਮਿਲਾਕੇ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

ਨਵੀਂ ਦਿੱਲੀ— ਪੋਸ਼ਕ ਤੱਤਾਂ ਨਾਲ ਭਰਪੂਰ ਦਹੀਂ ਦੇ ਬਾਰੇ 'ਚ ਅਜਿਹਾ ਮੰਨਿਆ ਜਾਂਦਾ ਹੈ ਕਿ ਜਦੋਂ ਕੋਈ ਚੰਗਾ ਕੰਮ ਕਰਨ ਲਈ ਜਾਏ ਤਾਂ ਦਹੀਂ ਖਾ ਕੇ ਜਾਣਾ ਚਾਹੀਦਾ ਹੈ। ਇਸ ਨਾਲ ਸਫਲਤਾ ਮਿਲਦੀ ਹੈ। ਕੈਲਸ਼ੀਅਮ ਨਾਲ ਭਰਪੂਰ ਦਹੀਂ ਦੀ ਵਰਤੋ ਸਾਡੇ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੈ। ਸਿਹਤ ਦੇ ਲਈ ਦੁੱਧ ਦੇ ਨਾਲੋਂ ਦਹੀਂ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਦਹੀ 'ਚ ਪ੍ਰੋਟੀਨ ਕੈਲਸ਼ੀਅਮ ਅਤੇ ਆਇਰਨ ਵਰਗੇ ਤੱਤ ਹੁੰਦੇ ਹਨ। ਗਰਮੀ ਦੇ ਮੌਸਮ 'ਚ ਦਹੀਂ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਦਹੀਂ 'ਚ ਕੁਝ ਚੀਜ਼ਾਂ ਮਿਲਾ ਕੇ ਖਾਣ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਨਾਲ ਕਾਫੀ ਫਾਇਦਾ ਹੋ ਸਕਦਾ ਹੈ ਆਓ ਜਾਣਦੇ ਹਾਂ ਉਨ੍ਹਾਂ ਚੀਜ਼ਾਂ ਬਾਰੇ
1. ਕਾਲੀ ਮਿਰਚ ਮਿਲਾਓ ਅਤੇ ਭਾਰ ਘਟਾਓ
ਜੇ ਤੁਸੀਂ ਵਧਦੇ ਭਾਰ ਕਰਕੇ ਪਰੇਸ਼ਾਨ ਹੋ ਅਤੇ ਤੁਹਾਡੇ ਕੋਲ ਭਾਰ ਘਟਾਉਣ ਦਾ ਜ਼ਿਆਦਾ ਸਮਾਂ ਨਹੀਂ ਹੈ ਤਾਂ ਤੁਸੀਂ ਦਹੀਂ 'ਚ ਕਾਲੀ ਮਿਰਚ ਮਿਲਾਕੇ ਖਾਓ ਇਸ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਘੱਟ ਜਾਵੇਗਾ। 
2. ਸ਼ਹਿਦ 
ਦਹੀਂ 'ਚ ਸ਼ਹਿਦ ਮਿਲਾਕੇ ਖਾਣ ਨਾਲ ਕਾਫੀ ਲਾਭ ਹੁੰਦਾ ਹੈ। ਇਸ ਨੂੰ ਦਹੀਂ 'ਚ ਮਿਲਾ ਕੇ ਖਾਣ ਨਾਲ ਦਸ ਗੁਣਾ ਜ਼ਿਆਦਾ ਫਾਇਦਾ ਹੁੰਦਾ ਹੈ। ਦਹੀਂ 'ਚ ਸ਼ਹਿਦ ਮਿਲਾਕੇ ਖਾਣ ਨਾਲ ਅਲਸਰ ਦੀ ਸਮੱਸਿਆ ਹੋਲੀ-ਹੋਲੀ ਖਤਮ ਹੋ ਜਾਂਦੀ ਹੈ।
3. ਡਰਾਈ ਫਰੂਟ ਦੇ ਗੁਣਾ ਨੂੰ ਵਧਾਉਂਦਾ ਹੈ ਦਹੀ
ਕਮਜ਼ੋਰ ਹੱਡੀਆਂ, ਸਰੀਰ 'ਚ ਦਰਦ, ਘੱਟ ਭਾਰ ਵਰਗੀਆਂ ਸਮੱਸਿਆ ਵਾਲੇ ਲੋਕਾਂ ਦੇ ਲਈ ਦਹੀਂ ਦੇ ਨਾਲ ਡਰਾਈ ਫਰੂਟ ਮਿਲਾ ਕੇ ਖਾਣਾ ਕਾਫੀ ਫਾਇਦੇਮੰਦ ਹੁੰਦੇ ਹੈ। 
4. ਦਹੀਂ 'ਚ ਮਿਲਾਓ ਅਜਵਾਇਨ
ਗਰਮੀਆਂ ਦੇ ਮੌਸਮ 'ਚ ਦਹੀਂ 'ਚ ਅਜਵਾਇਨ ਮਿਲਾਕੇ ਖਾਣ ਨਾਲ ਪੇਟ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਨਾਲ ਹੀ ਤੁਹਾਨੂੰ ਬਵਾਸੀਰ ਵਰਗੀਆਂ ਸਮੱਸਿਆ ਤੋਂ ਵੀ ਛੁਟਕਾਰਾ ਦਵਾਉਂਦਾ ਹੈ। 
5. ਦਹੀਂ 'ਚ ਭੁਣਿਆ ਹੋਇਆ ਜੀਰਾ ਰੱਖੇ ਸਿਹਤਮੰਦ
ਗਰਮੀਆਂ 'ਚ ਅਕਸਰ ਲੋਕ ਮਸਾਲੇਦਾਰ ਖਾਣ ਪਚਾ ਨਹੀਂ ਪਾਉਂਦੇ ਅਤੇ ਇਸ ਨਾਲ ਅਪਚ ਦੀ ਸਮੱਸਿਆ ਹੋ ਜਾਂਦੇ ਹਨ ਜਿਸ ਕਾਰਨ ਪੇਟ 'ਚ ਦਰਦ ਹੋਣ ਲੱਗ ਜਾਂਦਾ ਹੈ ਅਤੇ ਦਰਦ ਹੋਣ ਲਗ ਜਾਂਦੀ ਹੈ। ਜੇ ਤੁਸੀਂ ਆਪਣੇ ਪੇਟ ਦੀ ਧਿਆਨ ਰੱਖਣਾ ਚਾਹੁੰਦੇ ਹੋ ਤਾਂ ਦਹੀ 'ਚ ਦੋ ਚਮਚ ਭੁਣਿਆ ਹੋਇਆ ਜੀਰਾ ਮਿਲਾਕੇ ਖਾਓ।


Related News