ਸਰਦੀਆਂ ''ਚ ਜ਼ਿਆਦਾ ਚਾਹ ਤੁਹਾਡੀ ਸਿਹਤ ਨੂੰ ਖਰਾਬ ਕਰ ਦੇਵੇਗੀ।
Friday, Jan 01, 2016 - 11:05 AM (IST)
ਅਕਸਰ ਸਾਡੇ ਘਰ ''ਚ ਦਿਨ ਦੀ ਸ਼ਰੂਆਤ ਇਕ ਕੱਪ ਚਾਹ ਤੋਂ ਹੁੰਦੀ ਹੈ। ਚਾਹ ਜੇ ਫਾਇਦੇ ਅਤੇ ਨੁਕਸਾਨ ਨੂੰ ਲੈ ਕੇ ਹਮੇਸ਼ਾ ਬਹਿਸ ਹੁੰਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਦਿਨ ''ਚ ਸਾਨੂੰ ਕਿੰਨੀ ਵਾਰ ਚਾਹ ਪੀਣੀ ਚਾਹੀਦੀ ਹੈ।
ਜੇਕਰ ਤੁਸੀਂ ਦਿਨ ''ਚ ਦੋ ਕੱਪ ਚਾਹ ਦੇ ਪੀਦੇਂ ਹੋ ਤਾਂ ਇਸ ਦੇ ਕਈ ਫਾਇਦੇ ਹੁੰਦੇ ਹਨ। ਚਾਹ ''ਚ ਐਂਟੀ-ਆਕਸੀਡੈਂਟ ਪਾਏ ਜਾਂਦੇ ਹਨ। ਜੋ ਸਾਡੀ ਬਿਮਾਰੀਆਂ ਨਾਲ ਲੜਨ ਦੀ ਸਮੱਰਥਾ ਨੂੰ ਵਧਾਉਂਦਾ ਹੈ। ਇਹ ਕੈਂਸਰ ਨਾਲ ਲੜਨ ''ਚ ਵੀ ਸਹਾਇਕ ਹੁੰਦਾ ਹੈ। ਚਾਹ ਸਾਡੇ ਲਈ ਬਹੁਤ ਫਾਇਦੇਮੰਦ ਹੈ। ਇਸ ਲਈ ਜ਼ਰੂਰੀ ਹੈ ਕਿ ਇਸ ਨੂੰ ਸਹੀ ਤਰੀਕੇ ਨਾਲ ਬਣਾਇਆ ਜਾਵੇ। ਚਾਹ ''ਚ ਅਦਰਕ, ਤੁਲਸੀ, ਪੁਦੀਨਾ, ਸ਼ਹਿਦ ਦਾ ਇਸਤੇਮਾਲ ਲਾਭਦਾਇਕ ਹੁੰਦਾ ਹੈ। ਖਾਸ ਕਰਕੇ ਸਰਦੀਆਂ ''ਚ ਇਹ ਚੀਜ਼ਾਂ ਕਈ ਬਿਮਾਰੀਆਂ ਤੋਂ ਛੁਟਕਾਰਾ ਕਰਾਉਂਦੀਆਂ ਹਨ। ਸਰਦੀਆਂ ਦੇ ਮੌਸਮ ''ਚ ਲੋਕ ਜ਼ਿਆਦਾ ਚਾਹ ਪੀਂਦੇ ਹਨ। ਜੋ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦੀ ਹੈ। ਚਾਹ ''ਚ ਟੈਨਿਨ ਪਾਇਆ ਜਾਂਦਾ ਹੈ। ਜੇਕਰ ਅਸੀਂ ਜ਼ਿਆਦਾ ਮਾਤਰਾ ''ਚ ਚਾਹ ਪੀਦੇਂ ਹਾਂ ਤਾਂ ਟੈਨਿਨ ਵੀ ਜਿਞਆਦੀ ਮਾਤਰਾ ''ਚ ਸਾਡੇ ਸਰੀਰ ''ਚ ਪੁਹੰਚਦਾ ਹੈ। ਇਸ ਕਾਰਣ ਸਾਨੂੰ ਅਨੇਕਾਂ ਸਮੱਸਿਆਵਾਂ ਹੋ ਸਕਦੀਆਂ ਹਨ। ਖਾਸ ਕਰਕੇ ਜੇਕਰ ਤੁਸੀਂ ਪਹਿਲਾਂ ਕੋਈ ਦਵਾਈ ਲੈ ਰਹੇ ਹੋ ਤਾਂ ਤੁਹਾਨੂੰ ਉਸ ਦਾ ਘੱਟ ਅਸਰ ਹੋਵੇਗਾ। ਜੇਕਰ ਤੁਸੀਂ ਥਾਈਰੈੱਡ ਦੇ ਮਰੀਜ਼ ਹੋ ਤਾਂ ਤੁਹਾਨੂੰ ਜ਼ਿਆਦਾ ਚਾਹ ਨਹੀਂ ਪੀਣੀ ਚਾਹੀਦੀ ਕਿਉਂਕਿ ਇਸ ਕਾਰਨ ਤੁਹਾਡੀ ਦਵਾਈ ਜ਼ਿਆਦਾ ਅਸਰ ਨਹੀਂ ਕਰਦੀ ਅਤੇ ਇਸ ਸਮੱਸਿਆ ਨੂੰ ਵਧਾਉਂਦੀ ਹੈ।
