ਗਰਮੀਆਂ ''ਚ ਗੁਲਕੰਦ ਖਾਣ ਨਾਲ ਹੁੰਦੇ ਹਨ ਕਈ ਫਾਇਦੇ

05/22/2017 12:57:51 PM

ਜਲੰਧਰ— ਗੁਲਾਬ ਦੀ ਪੱਤੀਆਂ ਤੋਂ ਬਣਿਆ ਗੁਲਕੰਦ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਖਾਣ ''ਚ ਕਾਫੀ ਸੁਆਦ ਹੁੰਦਾ ਹੈ। ਇਸ ਨੂੰ ਰੋਜ਼ ਖਾਣ ਨਾਲ ਗਰਮੀਆਂ ''ਚ ਹੋਣ ਵਾਲੀਆਂ ਪਰੇਸ਼ਾਨੀਆਂ ਤੋਂ ਬਚਿਆ ਜਾ ਸਕਦਾ ਹੈ। ਇਹ ਡਿਹਾਈਡ੍ਰੇਸ਼ਨ ਅਤੇ ਯੂਰਿਨ ਇਨਫੈਕਸ਼ਨ ਨੂੰ ਦੂਰ ਕਰਨ ''ਚ ਕਾਫੀ ਮਦਦਗਾਰ ਹੈ। ਆਓ ਜਾਣਦੇ ਹਾਂ ਇਸ ਦੇ ਹੋਰ ਫਾਇਦਿਆਂ ਬਾਰੇ। 
1. ਲੂ ਤੋਂ ਬਚਾਅ
ਗੁਲਕੰਦ ਖਾਣ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ। ਰੋਜ਼ਾਨਾਂ ਇਸਨੂੰ ਖਾਣ ਨਾਲ ਲੂ ਅਤੇ ਤੱਪਦੀ ਗਰਮੀ ਦੇ ਕਾਰਨ ਹੋਣ ਵਾਲੀਆਂ ਪਰੇਸ਼ਾਨੀਆਂ ਤੋਂ ਬਚਿਆ ਜਾ ਸਕਦਾ ਹੈ। 
2. ਯਾਦ ਸ਼ਕਤੀ ''ਚ ਵਾਧਾ
ਸਵੇਰੇ ਸ਼ਾਮ ਦੁੱਧ ਦੇ ਨਾਲ 1 ਚਮਚ ਗੁਲਕੰਦ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ। ਇਸ ਨਾਲ ਗੁੱਸਾ ਵੀ ਨਹੀਂ ਆਉਂਦਾ। 
3. ਕਬਜ਼
ਪੇਟ ਨਾਲ ਜੁੜੀਆਂ ਪਰੇਸ਼ਾਨੀਆਂ ਜਿਵੇਂ ਗੈਸ ਜਾ ਕਬਜ਼। ਇਸ ਨੂੰ ਖਾਣ ਨਾਲ ਫਾਇਦਾ ਹੁੰਦਾ ਹੈ। ਇਸ ਨਾਲ ਭੋਜਨ ਵੀ ਆਸਾਨੀ ਨਾਲ ਪਚ ਜਾਂਦਾ ਹੈ ਅਤੇ ਭੁੱਖ ਵੀ ਲੱਗਣੀ ਸ਼ੁਰੂ ਹੋ ਜਾਂਦੀ ਹੈ। 
4. ਮੂੰਹ ਦੇ ਛਾਲੇ
ਕੁੱਝ ਲੋਕਾਂ ਨੂੰ ਗਰਮੀ ''ਚ ਮੂੰਹ ''ਚ ਛਾਲੇ ਹੋ ਜਾਂਦੇ ਹਨ। ਅਜਿਹੀ ਹਾਲਤ ''ਚ ਗੁੱਲਕੰਦ ਖਾਣ ਨਾਲ ਜਲਦੀ ਆਰਾਮ ਮਿਲਦਾ ਹੈ। 
5. ਚਿਹਰਾ ਚਮਕਦਾਰ
ਗੁਲਕੰਦ ਖਾਣ ਨਾਲ ਚਿਹਰਾ ਗੁਲਾਬ ਵਰਗਾ ਨਿਖਰ ਜਾਂਦਾ ਹੈ। 
6. ਅੱਖਾਂ ਲਈ ਫਾਇਦੇਮੰਦ
ਗਰਮੀ ਦੇ ਮੌਸਮ ''ਚ ਅੱਖਾਂ ''ਚ ਜਲਨ ਹੋਣਾ ਆਮ ਗੱਲ ਹੈ। ਅੱਖਾਂ ਨੂੰ ਠੰਡਕ ਪਹੁੰਚਾਉਣ ਦੇ ਲਈ ਅਤੇ ਅੱਖਾਂ ਦੀ ਰੋਸ਼ਨੀ ਵਧਾਉਣ ਦੇ ਲਈ ਗੁਲਕੰਦ ਜ਼ਰੂਰ ਖਾਓ। ਇਸ ਨਾਲ ਸਰੀਰ ਦੀ ਥਕਾਵਟ ਦੂਰ ਹੋ ਜਾਂਦੀ ਹੈ। 
ਜ਼ਰੂਰੀ ਗੱਲ— ਗੁਲਕੰਦ ਖਾਣ ''ਚ ਕਾਫੀ ਮਿੱਠੀ ਹੁੰਦੀ ਹੈ। ਇਸ ਲਈ ਇਹ ਸ਼ੂਗਰ ਦੇ ਰੋਗੀਆਂ ਨੂੰ ਨਹੀਂ ਖਾਣੀ ਚਾਹੀਦੀ।   


Related News