ਗਰਮੀਆਂ ''ਚ ਜਲਜੀਰਾ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ
Monday, Mar 26, 2018 - 10:48 AM (IST)

ਨਵੀਂ ਦਿੱਲੀ— ਗਰਮੀਆਂ 'ਚ ਜਲਜੀਰਾ ਪੀਣਾ ਸਿਹਤ ਲਈ ਲਾਭਕਾਰੀ ਹੁੰਦਾ ਹੈ । ਇਸ ਨਾਲ ਸਰੀਰ 'ਚ ਨਮੀ ਬਣੀ ਰਹਿੰਦੀ ਹੈ, ਜਿਸ ਨਾਲ ਗਰਮੀ ਦਾ ਅਸਰ ਘੱਟ ਹੁੰਦਾ ਹੈ। ਇਸ 'ਚ ਮੌਜੂਦ ਪੋਸ਼ਕ ਤੱਤ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ। ਅੱਜ ਅਸੀਂ ਤੁਹਾਨੂੰ ਜਲਜੀਰਾ ਬਣਾਉਣ ਦਾ ਤਰੀਕਾ ਅਤੇ ਇਸ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਬਾਰੇ...
ਜਲਜੀਰਾ ਬਣਾਉਣ ਦੀ ਵਿਧੀ
ਇਕ ਗਲਾਸ ਪਾਣੀ 'ਚ ਭੁੰਨਿਆ ਹੋਇਆ ਜੀਰਾ ਪਾਊਡਰ, ਅੰਬਚੂਰ ਪਾਊਡਰ, ਕਾਲਾ ਨਮਕ ਅਤੇ ਖੰਡ ਪਾ ਕੇ ਮਿਲਾਓ। ਇਸ 'ਚ ਪੁਦੀਨਾ ਅਤੇ ਹਰੇ ਧਨੀਏ ਦੇ ਪੱਤਿਆਂ ਨੂੰ ਪੀਸ ਕੇ ਮਿਲਾ ਲਓ। ਬਾਅਦ 'ਚ ਨਿੰਬੂ ਅਤੇ ਬਰਫ ਪਾ ਕੇ ਪੀਓ।
ਜਲਜੀਰਾ ਪੀਣ ਦੇ ਫਾਇਦੇ
1. ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢੇ
ਸਰੀਰ ਦੇ ਜ਼ਹਿਰੀਲੇ ਪਦਾਰਥ ਦੂਰ ਹੁੰਦੇ ਹਨ, ਜਿਸ ਨਾਲ ਸਕਿਨ ਦੀ ਚਮਕ ਵਧਦੀ ਹੈ।
2. ਸਰਦੀ-ਜੁਕਾਮ ਨੂੰ ਦੂਰ ਕਰੇ
ਜਲਜੀਰਾ ਪੀਣ ਨਾਲ ਸਰੀਰ ਦੀ ਇਮਨਿਊਟੀ ਵਧਦੀ ਹੈ, ਜਿਸ ਨਾਲ ਸਰਦੀ-ਖੰਘ ਤੋਂ ਬਚਾਅ ਰਹਿੰਦਾ ਹੈ।
3. ਊਰਜਾ ਮਿਲਦੀ ਹੈ
ਇਸ 'ਚ ਵਿਟਾਮਿਨ ਸੀ ਹੁੰਦਾ ਹੈ, ਜਿਸ ਨਾਲ ਇਸ ਨੂੰ ਪੀਣ 'ਤੇ ਤੁਰੰਤ ਊਰਜਾ ਮਿਲਦੀ ਹੈ।
4. ਭਾਰ ਘੱਟ ਕਰੇ
ਜਲਜੀਰੇ ਨਾਲ ਸਰੀਰ ਦਾ ਮੈਟਾਬਾਲੀਜ਼ਮ ਵਧਦਾ ਹੈ, ਜਿਸ ਨਾਲ ਭਾਰ ਘੱਟਦਾ ਹੈ।
5. ਅਨੀਮੀਆ ਦੀ ਕਮੀ
ਜਲਜੀਰੇ 'ਚ ਆਇਰਨ ਹੁੰਦਾ ਹੈ, ਜੋ ਖੂਨ ਦੀ ਕਮੀ (ਅਨੀਮੀਆ) ਤੋਂ ਬਚਾਉਂਦਾ ਹੈ।
6. ਨਮੀ ਬਣਾਏ
ਇਸ ਨੂੰ ਪੀਣ ਨਾਲ ਸਰੀਰ 'ਚ ਨਮੀ ਬਣੀ ਰਹਿੰਦੀ ਹੈ, ਜਿਸ ਨਾਲ ਗਰਮੀ ਦਾ ਅਸਰ ਘੱਟ ਜਾਂਦਾ ਹੈ।
7. ਪਾਚਨ ਕਿਰਿਆ ਠੀਕ ਰੱਖੇ
ਜਲਜੀਰੇ 'ਚ ਥਾਇਮਾਲ ਹੁੰਦਾ ਹੈ, ਜੋ ਪਾਚਨ ਕਿਰਿਆ ਠੀਕ ਰੱਖਦਾ ਹੈ ਅਤੇ ਕਬਜ਼ ਵੀ ਦੂਰ ਹੁੰਦੀ ਹੈ।
8. ਗਰਭ ਅਵਸਥਾ 'ਚ ਫਾਇਦੇਮੰਦ
ਇਸ 'ਚ ਆਇਰਨ ਅਤੇ ਕੈਲਸ਼ੀਅਮ ਹੁੰਦਾ ਹੈ, ਜੋ ਗਰਭਵਤੀ ਔਰਤਾਂ ਲਈ ਫਾਇਦੇਮੰਦ ਹੁੰਦਾ ਹੈ।
9. ਦਿਮਾਗ ਲਈ ਫਾਇਦੇਮੰਦ
ਜਲਜੀਰੇ 'ਚ ਵਿਟਾਮਿਨ ਬੀ-6 ਹੁੰਦਾ ਹੈ, ਜਿਸ ਨਾਲ ਦਿਮਾਗ ਦੀ ਤਾਕਤ ਵਧਦੀ ਹੈ।