ਗਰਮ ਦੁੱਧ ''ਚ ਸ਼ਹਿਦ ਮਿਲਾ ਕੇ ਪੀਣ ਨਾਲ ਹੁੰਦੇ ਇਹ ਫਾਇਦੇ

Sunday, Dec 13, 2015 - 04:12 PM (IST)

 ਗਰਮ ਦੁੱਧ ''ਚ ਸ਼ਹਿਦ ਮਿਲਾ ਕੇ ਪੀਣ ਨਾਲ ਹੁੰਦੇ ਇਹ ਫਾਇਦੇ

ਸ਼ਹਿਦ ਅਤੇ ਦੁੱਧ ਦੋਹਾਂ ਨੂੰ ਸੰਪੂਰਨ ਆਹਾਰ ਮੰਨਿਆਂ ਜਾਂਦਾ ਹੈ। ਦੁੱਧ ਪੀਣ ਨਾਲ ਅਤੇ ਸ਼ਹਿਦ ਖਾਣ ਨਾਲ ਕਈ ਫਾਇਦੇ ਹੁੰਦੇ ਹਨ। ਗਰਮ ਦੁੱਧ ''ਚ ਸ਼ਹਿਦ ਮਿਲਾ ਕੇ ਪੀਣ ਨਾਲ ਇਨ੍ਹਾਂ ਦੇ ਗੁਣ ਡਬਲ ਹੋ ਜਾਂਦੇ ਹਨ। ਜੋ ਕਿ ਸਿਹਤ ਲਈ ਵਰਦਾਨ ਤੋਂ ਘੱਟ ਨਹੀਂ ਹੈ। ਇਕ ਪਾਸੇ ਜਿੱਥੇ ਸ਼ਹਿਦ ''ਚ ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਅਲ ਅਤੇ ਐਂਟੀ-ਫੰਗਲ ਗੁਣ ਪਾਇਆ ਜਾਂਦਾ ਹੈ। ਉੱਥੇ ਦੁੱਧ ਨੂੰ ਇਕ ਵਧੀਆ ਡਾਈਟ ਮੰਨਿਆਂ ਜਾਂਦਾ ਹੈ। ਜਿਸ ''ਚ ਵਿਟਾਮਿਨ ਬੀ ਅਤੇ ਡੀ ਦੀ ਪੂਰਨ ਮਾਤਰਾ ਪਾਈ ਜਾਂਦੀ ਹੈ।
1 ਐਂਟੀ-ਏਜ਼ਿੰਗ- ਦੁੱਧ ਅਤੇ ਸ਼ਹਿਦ ਲੈਣ ਨਾਲ ਨਾ ਕੇਵਲ ਚਮੜੀ ''ਚ ਚਮਕ ਆਉਂਦੀ ਹੈ ਸਗੋਂ ਸਰੀਰ ਨੂੰ ਆਰਾਮ ਵੀ ਮਿਲਦਾ ਹੈ।
2 ਸਕਿੱਨ ਕੇਅਰ- ਸ਼ਹਿਦ ਅਤੇ ਦੁੱਧ ਮਿਲ ਕੇ ਬੈਕਟੀਰੀਆਂ ਨੂੰ ਖਤਮ ਕਰਦੇ ਹਨ। ਇਸ ਨਾਲ ਤਾਕਤ ਵੀ ਵੱਧਦੀ ਹੈ ਅਤੇ ਚਮੜੀ ''ਚ ਵੀ ਗਲੋਅ ਕਰਦੀ ਹੈ।
3 ਐਂਟੀ-ਬੈਕਟੀਰੀਅਲ- ਸ਼ਹਿਦ, ਦੁੱਧ ਨੂੰ ਇਕੱਠੇ ਲੈਣ ''ਤੇ ਐਂਟੀ-ਬੈਕਟੀਰੀਅਲ ਪ੍ਰਾਪਟੀ ਦੀ ਤਰ੍ਹਾਂ ਕੰਮ ਕਰਦਾ ਹੈ। ਇਸ ਨਾਲ ਹਾਨੀਕਾਰਕ ਬੈਕਟੀਰੀਆ ਸਰੀਰ ''ਤੇ ਹਮਲਾ ਨਹੀਂ ਕਰ ਸਕਦੇ।
4 ਤਣਾਅ- ਗਰਮ ਦੁੱਧ ''ਚ ਸ਼ਹਿਦ ਮਿਲਾ ਕੇ ਪੀਣ ਨਾਲ ਤਣਾਅ ਦੂਰ ਹੁੰਦਾ ਹੈ।


Related News