ਕੁੱਤੇ ਦੇ ਕੱਟਣ ਤੇ ਤੁਰੰਤ ਕਰੋ ਇਹ ਘਰੇਲੂ ਇਲਾਜ, ਨਹੀਂ ਫੈਲੇਗਾ ਜ਼ਹਿਰ

Thursday, Apr 20, 2017 - 10:49 AM (IST)

ਕੁੱਤੇ ਦੇ ਕੱਟਣ ਤੇ ਤੁਰੰਤ ਕਰੋ ਇਹ ਘਰੇਲੂ ਇਲਾਜ, ਨਹੀਂ ਫੈਲੇਗਾ ਜ਼ਹਿਰ

ਜਲੰਧਰ— ਘਰ ਦੇ ਕੋਲ ਕਈ ਅਵਾਰਾ ਕੁੱਤੇ ਹੁੰਦੇ ਹਨ, ਜਿਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੱਗੀਆਂ ਹੁੰਦੀਆਂ ਹਨ। ਕਈ ਵਾਰ ਘਰ ਦੇ ਬਾਹਰ ਘੁੰਮਦੇ ਸਮੇਂ ਅਚਾਨਕ ਕੁੱਤਾ ਕੱਟ ਲੈਂਦਾ ਹੈ ਜਿਸ ਨਾਲ ਕਾਫੀ ਦਰਦ ਹੁੰਦਾ ਹੈ। ਅਵਾਰਾ ਕੁੱਤੇ ਦੇ ਕੱਟਣ ''ਤੇ ਕੀਟਾਣੂ ਸਰੀਰ ਦੇ ਅੰਦਰ ਚਲੇ ਜਾਂਦੇ ਹਨ, ਜਿਸ ਨਾਲ ਵਿਅਕਤੀ ਨੂੰ ਹਾਈਡ੍ਰੋਫੋਬੀਆ ਜਾਂ ਪਾਗਲਪਣ ਵਰਗੀ ਸਮੱਸਿਆ ਹੋ ਸਕਦੀ ਹੈ। ਕੁੱਤੇ ਦੇ ਕੱਟਣ ਉੱਤੇ ਜ਼ਖ਼ਮ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਸਾਫ ਕਰਨਾ ਚਾਹੀਦਾ ਹੈ ਅਤੇ ਡਾਕਟਰ ਦੇ ਕੋਲ ਜਾਣਾ ਚਾਹੀਦਾ ਹੈ ਪਰ ਕਈ ਵਾਰ ਹਸਪਤਾਲ ਕੋਲ ਨਹੀਂ ਹੁੰਦਾ ਤਾਂ ਅਜਿਹੀ ਹਾਲਤ ''ਚ ਇਨਫੈਕਸ਼ਨ ਤੋਂ ਬਚਣ ਲਈ ਤੁਰੰਤ ਘਰੇਲੂ ਉਪਚਾਰ ਵੀ ਕਰ ਸਕਦੇ ਹੋ। ਆਓ ਜਾਣਦੇ ਹਾਂ ਕੁੱਝ ਅਜਿਹੇ ਹੀ ਘਰੇਲੂ ਨੁਸਖੇ। 
1. ਲਾਲ ਮਿਰਚ
ਕੁੱਤੇ ਦੇ ਕੱਟਣ ''ਤੇ ਜ਼ਖ਼ਮ ਨੂੰ ਤੁਰੰਤ ਪਾਣੀ ਨਾਲ ਸਾਫ ਕਰੋ ਅਤੇ ਜ਼ਹਿਰ ਨਾ ਫੈਲੇ ਇਸ ਲਈ ਲਾਲ ਮਿਰਚ ਪਾਊਡਰ ਦਾ ਇਸਤੇਮਾਲ ਕਰੋ। ਪੀਸੀ ਹੋਈ ਲਾਲ ਮਿਰਚ ਨੂੰ ਸਰ੍ਹੋਂ ਦੇ ਤੇਲ ''ਚ ਮਿਲਾ ਕੇ ਜ਼ਖ਼ਮ ਵਾਲੀ ਜਗ੍ਹਾ ਉੱਪਰ ਲਗਾਓ ਇਸ ਨਾਲ ਇਨਫੈਕਸ਼ਨ ਨਹੀਂ ਹੋਵੇਗਾ। 
2. ਪਿਆਜ਼
ਪਿਆਜ਼ ਦਾ ਰਸ, ਅਖਰੋਟ ਦੀ ਪੀਸੀ ਹੋਈ ਗਿਰੀ, ਨਮਕ ਅਤੇ ਸ਼ਹਿਦ ਨੂੰ ਬਰਾਬਰ ਮਾਤਰਾ ''ਚ ਮਿਲਾ ਲਓ ਅਤੇ ਜ਼ਖ਼ਮ ਵਾਲੀ ਜਗ੍ਹਾ ਉੱਪਰ ਲਗਾ ਕੇ ਪੱਟੀ ਬੰਨ ਲਓ। ਅਜਿਹਾ ਕਰਨ ਨਾਲ ਕੁੱਤੇ ਦਾ ਜ਼ਹਿਰ ਪੂਰੇ ਸਰੀਰ ''ਚ ਨਹੀਂ ਫੈਲੇਗਾ। 
3. ਕਾਲੀ ਮਿਰਚ
ਤੁਸੀਂ ਕਾਲੀ ਮਿਰਚ ਦਾ ਇਸਤੇਮਾਲ ਕਰਕੇ ਵੀ ਜ਼ਹਿਰ ਨੂੰ ਫੈਲਣ ਤੋਂ ਰੋਕ ਸਕਦੇ ਹੋ। ਇਸ ਦੇ ਲਈ 10-15 ਦਾਣੇ ਕਾਲੀ ਮਿਰਚ ਅਤੇ 2 ਚਮਚ ਜੀਰੇ ਨੂੰ ਪੀਸ ਲਓ ਅਤੇ ਉਸ ''ਚ ਪਾਣੀ ਮਿਲਾ ਕੇ ਲੇਪ ਤਿਆਰ ਕਰ ਲਓ। ਇਸ ਨੂੰ ਜ਼ਖ਼ਮ ਵਾਲੀ ਜਗ੍ਹਾ ਉੱਪਰ ਲਗਾਉਣ ਨਾਲ ਫਾਇਦਾ ਹੁੰਦਾ ਹੈ। 
4. ਹਿੰਗ
ਜੇਕਰ ਕਿਸੇ ਵਿਅਕਤੀ ਨੂੰ ਪਾਗਲ ਕੁੱਤਾ ਕੱਟ ਜਾਵੇ ਤਾਂ ਹਿੰਗ ਦਾ ਇਸਤੇਮਾਲ ਕਰੋ। ਪਾਗਲ ਕੁੱਤੇ ਦੇ ਕੱਟਣ ''ਤੇ ਵਿਅਕਤੀ ਨੂੰ ਵੀ ਪਾਗਲਪਣ ਦੀ ਸਮੱਸਿਆ ਹੋ ਸਕਦੀ ਹੈ। ਇਸ ਦੇ ਲਈ ਹਿੰਗ ਨੂੰ ਪਾਣੀ ''ਚ ਮਿਲਾਕੇ ਪੇਸਟ ਤਿਆਰ ਕਰ ਲਓ ਅਤੇ ਜ਼ਖ਼ਮ ਵਾਲੀ ਜਗ੍ਹਾ ਉੱਪਰ ਲਗਾਓ। ਇਸ ਨਾਲ ਪੂਰਾ ਜ਼ਹਿਰ ਖਤਮ ਹੋ ਜਾਵੇਗਾ। 


Related News