ਨਕਸੀਰ ਫੁੱਟਣ ''ਤੇ ਤੁਰੰਤ ਅਪਣਾਓ ਇਹ ਘਰੇਲੂ ਉਪਾਅ

Saturday, Jun 16, 2018 - 05:58 PM (IST)

ਨਵੀਂ ਦਿੱਲੀ— ਗਰਮੀ ਦੇ ਮੌਸਮ 'ਚ ਜ਼ਿਆਦਾ ਧੁੱਪ 'ਚ ਘੁੰਮਣ ਕਾਰਨ ਕੁਝ ਲੋਕਾਂ ਦੇ ਨੱਕ 'ਚੋਂ ਖੂਨ ਨਿਕਲਣ ਲੱਗਦਾ ਹੈ, ਜਿਸ ਨੂੰ ਨਕਸੀਰ ਫੁੱਟਣਾ ਕਹਿੰਦੇ ਹਨ। ਅਜਿਹਾ ਜ਼ਿਆਦਾਤਰ ਗਰਮੀ ਦੀ ਵਜ੍ਹਾ ਨਾਲ ਹੁੰਦਾ ਹੈ। ਉਂਝ ਤਾਂ ਇਹ ਕੋਈ ਬੀਮਾਰੀ ਨਹੀਂ ਹੈ ਪਰ ਨੱਕ 'ਚੋਂ ਵਾਰ-ਵਾਰ ਖੂਨ ਆਉਣ ਨਾਲ ਇਹ ਰੋਗ ਬਣ ਸਕਦਾ ਹੈ ਕਿਉਂਕਿ ਇਸ ਨਾਲ ਨੱਕ ਦੀ ਅੰਦਰੂਨੀ ਤੈਅ ਦੇ ਕੋਲ ਵਾਲੀ ਨਾਜ਼ੁਕ ਵਾਹਿਨੀਆਂ ਫੱਟ ਜਾਂਦੀਆਂ ਹਨ। ਉਪਚਾਰ ਕਰਨ ਤੇ ਇਹ ਜਲਦੀ ਠੀਕ ਹੋ ਜਾਂਦੀ ਹੈ। ਵਾਰ-ਵਾਰ ਜੇ ਇਹ ਪ੍ਰੇਸ਼ਾਨੀ ਆ ਰਹੀ ਹੈ ਤਾਂ ਡਾਕਟਰ ਨਾਲ ਸੰਪਰਕ ਕਰਨਾ ਬਹੁਤ ਜ਼ਰੂਰੀ ਹੈ।
ਨਕਸੀਰ ਫੁੱਟਣ ਦੇ ਕੁਝ ਘਰੇਲੂ ਉਪਾਅ
1.
ਨਕਸੀਰ ਫੁੱਟਣ 'ਤੇ ਸਿਰ 'ਤੇ ਠੰਡੇ ਪਾਣੀ ਦੀ ਧਾਰ ਬਣਾ ਕੇ ਪਾਓ।
2. ਗਿੱਲੇ ਤੌਲੀਏ ਨੂੰ ਸਿਰ 'ਤੇ ਰੱਖਣ ਨਾਲ ਜਲਦੀ ਆਰਾਮ ਮਿਲਦਾ ਹੈ।
3. ਨੱਕ ਦੇ ਬਾਹਰੀ ਹਿੱਸੇ 'ਤੇ ਆਈਸ ਪੈਕ ਦੀ ਵਰਤੋਂ ਕਰੋ।
4. ਬੇਲ ਦਾ ਰਸ ਪਾਣੀ 'ਚ ਮਿਲਾ ਕੇ ਪੀਣ ਨਾਲ ਵੀ ਫਾਇਦਾ ਮਿਲਦਾ ਹੈ।
5. ਸਵੇਰੇ ਅਤੇ ਸ਼ਾਮ ਨੂੰ 1 ਗਲਾਸ ਦੁੱਧ ਦੇ ਨਾਲ ਗੁਲਕੰਧ ਦੀ ਵਰਤੋਂ ਕਰਨ ਨਾਲ ਗਰਮੀ ਕਾਰਨ ਨਕਸੀਰ ਫੁੱਟਣ ਤੋਂ ਆਰਾਮ ਮਿਲਦਾ ਹੈ।
6. ਨਕਸੀਰ ਫੁੱਟਣ 'ਤੇ ਨੱਕ ਦੀ ਬਜਾਏ ਮੂੰਹ 'ਚੋਂ ਸਾਹ ਲਓ।
7. ਅਨਾਰ ਦੇ ਪੱਤਿਅ ਦਾ ਰਸ ਸੁੰਘਣ ਨਾਲ ਨੱਕ 'ਚੋਂ ਖੂਨ ਵਹਿਣਾ ਬੰਦ ਹੋ ਜਾਂਦਾ ਹੈ।
8. ਗਰਮੀ ਦੇ ਮੌਸਮ 'ਚ ਸੇਬ ਦੇ ਮੁਰੱਬੇ ਦੇ ਨਾਲ ਹਰੀ ਇਲਾਇਚੀ ਦੇ ਦਾਣਿਆਂ ਨੂੰ ਮਿਲਾ ਕੇ ਖਾਣ ਨਾਲ ਬਹੁਤ ਆਰਾਮ ਮਿਲਦਾ ਹੈ।


Related News