ਬਦਲਦੇ ਮੌਸਮ ਕਾਰਨ ਜੇਕਰ ਤੁਸੀਂ ਵੀ ਹੋ ਖੰਘ ਅਤੇ ਗਲੇ ਦੀ ਖਰਾਸ਼ ਤੋਂ ਪਰੇਸ਼ਾਨ, ਤਾਂ ਜਾਣੋ ਨਿਜ਼ਾਤ ਪਾਉਣ ਦੇ ਢੰਗ

Saturday, Sep 04, 2021 - 11:54 AM (IST)

ਬਦਲਦੇ ਮੌਸਮ ਕਾਰਨ ਜੇਕਰ ਤੁਸੀਂ ਵੀ ਹੋ ਖੰਘ ਅਤੇ ਗਲੇ ਦੀ ਖਰਾਸ਼ ਤੋਂ ਪਰੇਸ਼ਾਨ, ਤਾਂ ਜਾਣੋ ਨਿਜ਼ਾਤ ਪਾਉਣ ਦੇ ਢੰਗ

ਨਵੀਂ ਦਿੱਲੀ : ਮੌਸਮ ਬਦਲਣ ਦੇ ਨਾਲ ਹੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਗਲ਼ੇ ਦੀ ਖਰਾਸ਼, ਸਰਦੀ, ਖੰਘ ਅਤੇ ਜ਼ੁਕਾਮ ਮੌਸਮ ਦੇ ਬਦਲਾਅ ਨਾਲ ਹੋਣਾ ਕਾਫ਼ੀ ਆਮ ਜਿਹੀ ਗੱਲ ਹੈ। ਇਸ ਤੋਂ ਬਚਣ ਲਈ ਲੋਕ ਅਕਸਰ ਦਵਾਈਆਂ ਦਾ ਹੀ ਸਹਾਰਾ ਲੈਂਦੇ ਹਨ ਪਰ ਕਈ ਮਾਮਲਿਆਂ 'ਚ ਦਵਾਈਆਂ ਵੀ ਕਾਮਯਾਬ ਨਹੀਂ ਹੁੰਦੀਆਂ, ਇਸ ਦੀ ਵਜ੍ਹਾ ਕੁਝ ਵੀ ਹੋ ਸਕਦੀ ਹੈ।
ਜ਼ਰੂਰੀ ਨਹੀਂ ਕਿ ਇਸ ਮੌਸਮ 'ਚ ਤੁਹਾਨੂੰ ਸਿਰਫ਼ ਸਰਦੀ, ਖੰਘ ਜਾਂ ਫਿਰ ਜ਼ੁਕਾਮ ਦਾ ਸਾਹਮਣਾ ਕਰਨਾ ਪਵੇ। ਕਈ ਵਾਰ ਇਹ ਸਰਦੀ-ਖੰਘ ਅਤੇ ਗਲ਼ੇ ਦੀ ਖਰਾਸ਼ ਤੁਹਾਡੀ ਕਿਸੇ ਵੀ ਬਿਮਾਰੀ ਦਾ ਕਾਰਨ ਬਣ ਸਕਦੀ ਹੈ। ਖੰਘ ਦੇ ਵਧਣ 'ਤੇ ਗਲੇ 'ਚ ਖਰਾਸ਼ ਵਰਗੇ ਹਾਲਾਤ ਪੈਦਾ ਹੋ ਜਾਂਦੇ ਹਨ ਜੋ ਕਿ ਕਿਸੇ ਨੂੰ ਵੀ ਪਰੇਸ਼ਾਨ ਕਰ ਸਕਦੇ ਹਨ। ਦਫ਼ਤਰ ਜਾਣ ਵਾਲੇ ਲੋਕਾਂ ਲਈ ਇਹ ਪਰੇਸ਼ਾਨੀ ਜ਼ਿਆਦਾ ਹੁੰਦੀ ਹੈ। ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾਉਣ ਲਈ ਅਸੀਂ ਤੁਹਾਨੂੰ ਕੁਝ ਆਸਾਨ ਉਪਾਅ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ।

ਕਾਲੀ ਮਿਰਚ ਹੈ ਤੁਹਾਡੀ ਸਿਹਤ ਲਈ ਇਕ 'ਵਰਦਾਨ'– News18 Punjabi
ਕਾਲੀ ਮਿਰਚ
ਮੌਸਮ ਬਦਲਣ ਕਾਰਨ ਤੁਹਾਨੂੰ ਵੀ ਗਲ਼ੇ 'ਚ ਹੋਣ ਵਾਲੀ ਖਰਾਸ਼ ਨਾਲ ਪਰੇਸ਼ਾਨੀ ਹੋ ਰਹੀ ਹੈ ਤਾਂ ਤੁਹਾਨੂੰ ਕਾਲੀ ਮਿਰਚ ਦਾ ਸੇਵਨ ਕਰਨਾ ਚਾਹੀਦਾ ਹੈ। ਕਾਲੀ ਮਿਰਚ ਤੁਹਾਡੇ ਗਲੇ ਦੀ ਖਰਾਸ਼ ਨੂੰ ਦੂਰ ਕਰ ਦਿੰਦੀ ਹੈ। ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਮਿਰਚ ਦਾ ਸੇਵਨ ਕਰੋ। ਇਸ ਦੇ ਸੇਵਨ ਨਾਲ ਗਲੇ ਦੀ ਖਰਾਸ਼ ਤੋਂ ਛੁਟਕਾਰਾ ਮਿਲ ਸਕਦਾ ਹੈ।

ਗਰਮ ਪਾਣੀ ਪੀਣ ਨਾਲ ਹੁੰਦੇ ਹਨ ਕਈ ਫਾਇਦੇ
ਗਰਮ ਪਾਣੀ ਅਤੇ ਨਮਕ
ਜੇ ਤੁਸੀਂ ਗਲੇ ਦੀ ਖਰਾਸ਼ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਆਸਾਨ ਤਰੀਕੇ ਨਾਲ ਰਾਹਤ ਪਾ ਸਕਦੇ ਹੋ। ਤੁਸੀਂ ਗਰਮ ਪਾਣੀ ਦੇ ਗਰਾਰੇ ਕਰ ਸਕਦੇ ਹੋ। ਜੇ ਤੁਸੀਂ ਦਫ਼ਤਰ 'ਚ ਹੋ ਤਾਂ ਗਰਾਰੇ ਨਹੀਂ ਕਰ ਸਕਦੇ ਤਾਂ ਤੁਹਾਨੂੰ ਇਸ ਲਈ ਥੋੜੀ-ਥੋੜੀ ਦੇਰ ਬਾਅਦ ਗਰਮ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ।

ਰਾਤ ਨੂੰ ਸੌਣ ਤੋਂ ਪਹਿਲਾਂ ਜ਼ਰੂਰ ਖਾਓ 2 'ਲੌਂਗ', ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ  ਹਮੇਸ਼ਾ ਲਈ ਮੁਕਤੀ
ਲੌਂਗ ਅਤੇ ਕਾਲੀ ਮਿਰਚ ਵਾਲੀ ਚਾਹ
ਕਈ ਦਿਨਾਂ ਤੋਂ ਖੰਘ ਅਤੇ ਗਲੇ ਦੀ ਖਰਾਸ਼ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਇਸ ਲਈ ਲੌਂਗ ਅਤੇ ਕਾਲੀ ਮਿਰਚ ਨਾਲ ਬਣੀ ਚਾਹ ਦਾ ਸੇਵਨ ਕਰਨਾ ਚਾਹੀਦਾ ਹੈ। ਤੁਹਾਨੂੰ ਤੁਲਸੀ, ਲੌਂਗ, ਕਾਲੀ ਮਿਰਚ, ਅਦਰਕ ਵਾਲੀ ਚਾਹ ਜ਼ਰੂਰ ਪੀਣੀ ਚਾਹੀਦੀ ਹੈ। ਇਸ ਚਾਹ ਨਾਲ ਗਲੇ 'ਚ ਮੌਜੂਦ ਬੈਕਟੀਰੀਆ ਨੂੰ ਖ਼ਤਮ ਕਰਨ 'ਚ ਕਾਫ਼ੀ ਮਦਦਗਾਰ ਰਹੇਗੀ।

Steem Hard Fork Confiscates $6.3M, Community Immediately Takes It Back
ਭਾਫ ਲੈਣੀ
ਗਲਾ ਸੁਕਣ ਦੇ ਕਾਰਨ ਵੀ ਗਲੇ 'ਚ ਖਰਾਸ਼ ਅਤੇ ਖੰਘ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸ ਤਰ੍ਹਾਂ ਦੇ ਹਾਲਾਤ 'ਚ ਤੁਸੀਂ ਭਾਫ ਲੈ ਸਕਦੇ ਹੋ। ਇਸ ਨਾਲ ਤੁਹਾਨੂੰ ਬੇਹੱਦ ਆਰਾਮ ਮਿਲੇਗਾ। ਤੁਸੀਂ ਕਿਸੇ ਵੱਡੇ ਭਾਂਡੇ 'ਚ ਗਰਮ ਪਾਣੀ ਪਾ ਕੇ ਭਾਫ ਲੈ ਸਕਦੇ ਹੋ। ਇਸ ਨਾਲ ਗਲੇ ਦੀ ਇਨਫੈਕਸ਼ਨ ਵੀ ਦੂਰ ਹੋ ਜਾਵੇਗੀ।

ਜਾਣੋ ਲਸਣ ਖਾਣ ਦੇ ਫਾਇਦੇ, ਸਰੀਰ ਨੂੰ ਮਿਲਦੇ ਨੇ ਕਈ ਲਾਭ - PTC Punjabi
ਲਸਣ
ਲਸਣ 'ਚ ਕਈ ਇਸ ਤਰ੍ਹਾਂ ਦੇ ਤੱਤ ਹੁੰਦੇ ਹਨ ਜੋ ਸਰੀਰ 'ਚ ਮੌਜੂਦ ਬੈਕਟੀਰੀਆ ਨੂੰ ਮਾਰਨ ਦਾ ਕੰਮ ਕਰਦੇ ਹਨ। ਇਹ ਤੁਹਾਡੇ ਗਲੇ ਨਾਲ ਜੁੜੀਆਂ ਸਮੱਸਿਆਵਾਂ ਅਤੇ ਖੰਘ ਵਰਗੀਆਂ ਬਿਮਾਰੀਆਂ ਨੂੰ ਦੂਰ ਕਰਦਾ ਹੈ। ਇਸ ਲਈ ਗਲੇ ਦੀ ਖਰਾਸ਼ ਲਈ ਲਸਣ ਬਹੁਤ ਹੀ ਜ਼ਰੂਰੀ ਹੈ। ਲਸਣ 'ਚ ਮੌਜੂਦ ਐਲੀਸਿਨ ਬੈਕਟੀਰੀਆ ਨੂੰ ਮਾਰਨ ਦੇ ਨਾਲ ਗਲੇ ਦੀ ਸੋਜ ਅਤੇ ਦਰਦ ਨੂੰ ਵੀ ਘੱਟ ਕਰਦਾ ਹੈ।


author

Aarti dhillon

Content Editor

Related News