ਗੁੰਨ੍ਹੇ ਹੋਏ ਆਟੇ ਨੂੰ ਕਰਦੇ ਹੋ ਸਟੋਰ ਤਾਂ ਪੜ੍ਹ ਲਓ ਇਹ ਖਬਰ

Monday, Nov 11, 2024 - 04:58 PM (IST)

ਗੁੰਨ੍ਹੇ ਹੋਏ ਆਟੇ ਨੂੰ ਕਰਦੇ ਹੋ ਸਟੋਰ ਤਾਂ ਪੜ੍ਹ ਲਓ ਇਹ ਖਬਰ

ਹੈਲਥ ਡੈਸਕ - ਜੇਕਰ ਤੁਸੀਂ ਵੀ ਆਟਾ ਗੁੰਨ੍ਹ ਕੇ ਫਰਿੱਜ ’ਚ ਰੱਖਦੇ ਹੋ ਤਾਂ ਸਾਵਧਾਨ ਹੋ ਜਾਓ, ਕਿਉਂਕਿ ਇਸ ਨੂੰ ਦੇਰ ਤੱਕ ਫਰਿੱਜ 'ਚ ਰੱਖਣ ਤੋਂ ਬਾਅਦ ਇਸ ਦੀ ਰੋਟੀ ਬਣਾ ਕੇ ਖਾਣ ਨਾਲ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚ ਸਕਦਾ ਹੈ। ਅੱਜ ਦੇ ਸਮੇਂ ’ਚ ਲੋਕਾਂ ਕੋਲ ਸਮੇਂ ਦੀ ਬਹੁਤ ਘਾਟ ਹੈ। ਜਿਸ ਲਈ ਆਪਣੇ ਕੰਮ ਨੂੰ ਘੱਟ ਕਰਨ ਲਈ ਲੋਕ ਸ਼ਾਰਟਕੱਟ ਤਰੀਕੇ ਅਪਣਾਉਂਦੇ ਹਨ, ਜਿਨ੍ਹਾਂ ’ਚੋਂ ਇਕ ਹੈ ਆਟੇ ਨੂੰ ਗੁੰਨ੍ਹ ਕੇ ਫਰਿੱਜ ’ਚ ਰੱਖਣਾ। ਅਕਸਰ ਕਈ ਘਰਾਂ ’ਚ ਆਟੇ ਨੂੰ ਗੁੰਨ੍ਹ ਕੇ ਫਰਿੱਜ ’ਚ ਰੱਖਿਆ ਜਾਂਦਾ ਹੈ ਅਤੇ ਫਿਰ ਇਸ ਨੂੰ ਬਾਹਰ ਕੱਢ ਕੇ ਰੋਟੀਆਂ ਬਣਾਈਆਂ ਜਾਂਦੀਆਂ ਹਨ। ਹਾਲਾਂਕਿ ਇਸ ਤਰ੍ਹਾਂ ਕਰਨ ਨਾਲ ਸਮੇਂ ਦੀ ਬੱਚਤ ਹੁੰਦੀ ਹੈ ਪਰ ਤੁਹਾਨੂੰ ਸ਼ਾਇਦ ਹੀ ਪਤਾ ਹੋਵੇਗਾ ਕਿ ਇਹ ਸਿਹਤ ਲਈ ਕਿੰਨਾ ਹਾਨੀਕਾਰਕ ਹੈ।ਪੜ੍ਹੋ ਇਹ ਵੀ ਖਬਰ -  ਵਾਰ-ਵਾਰ ਹੋ ਰਿਹੈ ਬੁਖਾਰ ਤਾਂ ਦਵਾਈ ਨਹੀਂ ਅਪਣਾਓ ਇਹ ਘਰੇਲੂ ਨੁਸਖੇ, ਮਿੰਟਾਂ ’ਚ ਮਿਲੇਗਾ ਅਰਾਮ

ਸਿਹਤ ਲਈ ਹੈ ਹਾਨੀਕਾਰਕ

ਤੁਹਾਨੂੰ ਦੱਸ ਦਈਏ ਕਿ ਫਰਿੱਜ ’ਚ ਦੇਰ ਤੱਕ ਗੁੰਨ੍ਹ ਕੇ ਰੱਖੇ ਆਟੇ ਤੋਂ ਬਣੀ ਰੋਟੀ ਦਾ ਸੇਵਨ ਕਰਨਾ ਸਿਹਤ ਲਈ ਬਹੁਤ ਹਾਨੀਕਾਰਕ ਹੋ ਸਕਦਾ ਹੈ। ਗੁੰਨ੍ਹੇ ਹੋਏ ਆਟੇ ਨੂੰ ਫਰਿੱਜ ’ਚ ਰੱਖਣ ਤੋਂ ਬਾਅਦ ਇਸ ’ਚ ਕੈਮੀਕਲ ਬਣਨ ਲੱਗਦੇ ਹਨ ਜੋ ਸਿਹਤ ਲਈ ਨੁਕਸਾਨਦੇਹ ਹੁੰਦਾ ਹੈ। ਆਓ ਜਾਣਦੇ ਹਾਂ ਕਿ ਕਿਸ ਤਰ੍ਹਾਂ ਫਰਿੱਜ ’ਚ ਰੱਖਿਆ ਆਟਾ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਆਟੇ ਨੂੰ ਗੁੰਨਣ ਤੋਂ ਬਾਅਦ ਕਿੰਨੀ ਦੇਰ ਤੱਕ ਰੱਖਿਆ ਜਾ ਸਕਦਾ ਹੈ।

 

ਪੜ੍ਹੋ ਇਹ ਵੀ ਖਬਰ - ਦਿਲ ਅਤੇ ਨੀਂਦ ਦਾ ਡੂੰਘਾ ਕਨੈਕਸ਼ਨ, ਇਹ ਖਬਰ ਪੜ੍ਹ ਕੇ ਤੁਸੀਂ ਵੀ ਲਓਗੇ ਭਰਪੂਰ ਨੀਂਦ

 

ਪੇਟ ਦਰਦ
ਦੇਰ ਤੱਕ ਸਟੋਰ ਕਰਕੇ ਰੱਖੇ ਆਟੇ ਤੋਂ ਬਣੀ ਰੋਟੀ ਖਾਣ ਨਾਲ ਪੇਟ 'ਚ ਦਰਦ ਜਾਂ ਲੂਜ਼ ਮੋਸ਼ਨ ਹੋਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਐਸਿਡਿਟੀ
ਤੁਹਾਨੂੰ ਦੱਸ ਦੇਈਏ ਕਿ ਗੁੰਨ੍ਹੇ ਹੋਏ ਆਟੇ ਨੂੰ ਸਟੋਰ ਕਰਨ ’ਚ ਮਾਈਕੋਟੌਕਸਿਨ ਹੁੰਦੇ ਹਨ ਜੋ ਐਸੀਡਿਟੀ ਦੀ ਸਮੱਸਿਆ ਪੈਦਾ ਕਰ ਸਕਦੇ ਹਨ।

ਪੜ੍ਹੋ ਇਹ ਵੀ ਖਬਰ - ਕੌਫੀ ਪੀਣ ਦੇ ਸ਼ੌਕੀਨ ਪਹਿਲਾਂ ਪੜ੍ਹ ਲਓ ਇਹ ਪੂਰੀ ਖਬਰ, ਹੋ ਸਕਦੀ ਹੈ ਇਹ ਗੰਭੀਰ ਸਮੱਸਿਆ

ਪੋਸ਼ਣ ਦੀ ਘਾਟ
ਫਰਿੱਜ 'ਚ ਜ਼ਿਆਦਾ ਸਮੇਂ ਲਈ ਰੱਖੇ ਆਟੇ ’ਚ ਪੋਸ਼ਣ ਦੀ ਕਮੀ ਹੋ ਸਕਦੀ ਹੈ। ਇਸ ਲਈ, ਸਿਰਫ ਤਾਜ਼ੇ ਆਟੇ ਦੀ ਹੀ ਰੋਟੀ ਖਾਓ।

ਫੂਡ ਪੁਆਇਜ਼ਨਿੰਗ
ਫਰਿੱਜ ’ਚ ਲੰਬੇ ਸਮੇਂ ਤੱਕ ਰੱਖੇ ਆਟੇ ਤੋਂ ਬਣੀ ਰੋਟੀ ਖਾਣ ਨਾਲ ਫੂਡ ਪੁਆਇਜ਼ਨਿੰਗ ਵੀ ਹੋ ਸਕਦੀ ਹੈ।

ਪੜ੍ਹੋ ਇਹ ਵੀ ਖਬਰ -  ਪ੍ਰੋਟੀਨ ਅਤੇ ਫਾਈਬਰ ਨਾਲ ਭਰਪੂਰ ਹੈ ਇਹ ਸੁਪਰਫੂਡ, ਜਾਣ ਲਓ ਇਸ ਦੇ ਫਾਇਦੇ

ਨੋਟ : ਦੱਸ ਦਈਏ ਕਿ ਉਪਰ ਦਿੱਤੇ ਗਏ ਤੱਥ ਆਮ ਜਾਣਕਾਰੀ ਉਤੇ ਆਧਾਰਿਤ ਹਨ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ।  

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Sunaina

Content Editor

Related News