ਜੇਕਰ ਤੁਸੀਂ ਵੀ ਚਾਹੁੰਦੇ ਹੋ ਰਾਤ ਨੂੰ ਚੰਗੀ ਨੀਂਦ ਸੌਣਾ, ਤਾਂ ਭੁੱਲ ਕੇ ਵੀ ਨਾ ਖਾਓ ਇਹ ਚੀਜ਼ਾਂ
Friday, Nov 13, 2020 - 01:07 PM (IST)
ਜਲੰਧਰ: ਦਿਨ ਦੀ ਸ਼ੁਰੂਆਤ ਭਾਵੇਂ ਹੀ ਸੂਰਜ ਚੜਨ ਨਾਲ ਹੋਵੇ ਪਰ ਤੁਹਾਨੂੰ ਸਵੇਰ ਦੀ ਤਾਜ਼ਗੀ ਰਾਤ ਦੇ ਖਾਣੇ 'ਤੇ ਨਿਰਭਰ ਕਰਦੀ ਹੈ। ਬਹੁਤ ਸਾਰੇ ਲੋਕ ਰਾਤ ਨੂੰ ਖਾਣੇ 'ਚ ਅਸੰਤੁਲਿਤ ਭੋਜਨ ਖਾ ਰਹੇ ਹਨ ਜਿਸ ਕਾਰਨ ਉਹ ਚੈਨ ਦੀ ਨੀਂਦ ਨਹੀਂ ਲੈ ਪਾਉਂਦੇ ਹਨ। ਇਸ ਤਰ੍ਹਾਂ ਦੇ ਭੋਜਨ ਨੂੰ ਐਂਟੀ ਬ੍ਰੇਨ ਫੂਡ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਜਿਸ 'ਚ ਸ਼ੱਕਰਯੁਕਤ ਆਹਾਰ ਆਦਿ ਸ਼ਾਮਲ ਹੈ। ਜੇਕਰ ਚੰਗੀ ਨੀਂਦ ਚਾਹੁੰਦੇ ਹੋ ਤਾਂ ਕੁਝ ਅਜਿਹੀਆਂ ਚੀਜ਼ਾਂ ਹਨ ਜੋ ਰਾਤ ਨੂੰ ਨਹੀਂ ਖਾਣੀਆਂ ਚਾਹੀਦੀਆਂ।
ਜ਼ਿਆਦਾ ਮਸਾਲੇਦਾਰ ਭੋਜਨ ਨਾ ਖਾਓ
ਜੇਕਰ ਤੁਸੀਂ ਡਿਨਰ 'ਚ ਜ਼ਿਆਦਾ ਮਸਾਲੇਦਾਰ ਚੀਜ਼ਾਂ ਖਾਂਦੇ ਹੋ ਤਾਂ ਅੱਜ ਤੋਂ ਹੀ ਉਸ ਨੂੰ ਖਾਣਾ ਛੱਡ ਦਿਓ। ਕਿਉਂਕਿ ਇਸ ਤਰ੍ਹਾਂ ਦਾ ਖਾਣਾ ਤੁਹਾਡੇ ਢਿੱਡ 'ਚ ਜਲਨ ਅਤੇ ਅਪਚ ਵਰਗੀਆਂ ਪ੍ਰੇੇਸ਼ਾਨੀਆਂ ਪੈਦਾ ਕਰ ਸਕਦਾ ਹੈ। ਜਿਸ ਦੀ ਵਜ੍ਹਾ ਨਾਲ ਤੁਹਾਡੀ ਨੀਂਦ ਵੀ ਪ੍ਰਭਾਵਿਤ ਹੁੰਦੀ ਹੈ। ਇਸ ਲਈ ਜਿੰਨਾ ਸੰਭਵ ਹੋ ਸਕੇ ਰਾਤ ਨੂੰ ਖਾਣੇ 'ਚ ਮਿਰਚ ਅਤੇ ਮਸਾਲਿਆਂ ਦੀ ਘੱਟ ਵਰਤੋਂ ਕਰੋ। ਇਸ ਤੋਂ ਇਲਾਵਾ ਰਾਤ ਨੂੰ ਖਾਣੇ 'ਚ ਹਲਕਾ ਆਹਾਰ ਜਿਵੇਂ ਖਿਚੜੀ, ਦਾਲ-ਰੋਟੀ ਅਤੇ ਦਲੀਆ ਆਦਿ ਸ਼ਾਮਲ ਕਰੋ।
ਇਹ ਵੀ ਪੜ੍ਹੋ:ਮੂਲੀ ਖਾਣ ਤੋਂ ਪਹਿਲਾਂ ਨਾ ਕਰੋ ਇਹ ਗਲਤੀਆਂ, ਫ਼ਾਇਦੇ ਦੀ ਜਗ੍ਹਾ ਹੋ ਸਕਦੈ ਨੁਕਸਾਨ
ਨਾ ਕਰੋ ਮੈਦਾ ਯੁਕਤ ਆਹਾਰ ਦੀ ਵਰਤੋਂ
ਅੱਜ ਕੱਲ੍ਹ ਰਾਤ ਦੇ ਖਾਣੇ 'ਚ ਪਿੱਜ਼ਾ ਅਤੇ ਬਰਗਰ ਵਰਗੀਆਂ ਚੀਜ਼ਾਂ ਪਸੰਦ ਕੀਤੀਆਂ ਜਾਂਦੀਆਂ ਹਨ। ਕਹਿਣ ਨੂੰ ਤਾਂ ਇਸ 'ਚ ਸਬਜ਼ੀਆਂ ਹੁੰਦੀਆਂ ਹਨ ਪਰ ਇਸ ਤਰ੍ਹਾਂ ਦੇ ਆਹਾਰ ਨੂੰ ਬਣਾਉਣ 'ਚ ਪਨੀਰ ਅਤੇ ਮੈਦੇ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਸਿਹਤ ਲਈ ਸਹੀ ਨਹੀਂ ਹੁੰਦੀ ਹੈ। ਮੈਦੇ ਦੀ ਵਜ੍ਹਾ ਨਾਲ ਸਰੀਰ 'ਚ ਵਸਾ ਜੰਮ ਜਾਂਦੀ ਹੈ ਅਤੇ ਇਹ ਵਸਾ ਮੋਟਾਪੇ ਦਾ ਕਾਰਨ ਬਣਦੀ ਹੈ। ਜਿਸ ਦਾ ਨਤੀਜਾ ਉਲਝਣ ਭਰੀ ਨੀਂਦ ਵੀ ਹੋ ਸਕਦਾ ਹੈ।
ਜੰਕ ਫੂਡ ਦੀ ਨਾ ਕਰੋ ਵਰਤੋਂ
ਬਰਗਰ, ਪਿੱਜ਼ਾ ਦੇ ਨਾਲ-ਨਾਲ ਨੂਡਲਸ, ਸੂਪ ਅਤੇ ਚਾਈਨੀਜ਼ ਫੂਡਸ ਵੀ ਡਿਨਰ 'ਚ ਨਾ ਖਾਓ ਕਿਉਂਕਿ ਇਸ 'ਚ ਮੋਨੋਸੋਡੀਅਮ ਗਲੂਟਾਮੇਟ ਦੀ ਵਰਤੋਂ ਕੀਤੀ ਜਾਂਦੀ ਹੈ। ਮੋਨੋਸੋਡੀਅਮ ਗਲੂਟਾਮੇਟ ਦਾ ਅਸਰ ਬਿਲਕੁੱਲ ਉਸ ਤਰ੍ਹਾਂ ਹੁੰਦਾ ਹੈ ਜਿਵੇਂ ਕਿ ਚਾਹ, ਕੌਫੀ ਜਾਂ ਚਾਕਲੇਟ ਦਾ ਹੁੰਦਾ ਹੈ। ਕੈਫੀਨ ਦੀ ਤਰ੍ਹਾਂ ਹੀ ਮੋਨੋਸੋਡੀਅਮ ਗਲੂਟਾਮੇਟ ਸਰੀਰ ਨੂੰ ਐਕਟੀਵਿਟੀ ਨਾਲ ਭਰ ਦਿੱਤਾ ਹੈ, ਜਿਸ ਕਾਰਨ ਤੁਸੀਂ ਚੈਨ ਦੀ ਨੀਂਦ ਨਹੀਂ ਸੋ ਪਾਉਂਦੇ ਹੋ। ਇਸ ਦੇ ਇਲਾਵਾ ਇਸ ਤਰ੍ਹਾਂ ਦਾ ਭੋਜਨ ਸਰੀਰ ਨੂੰ ਕੋਈ ਹੋਰ ਨੁਕਸਾਨ ਵੀ ਪਹੁੰਚਾ ਸਕਦਾ ਹੈ।
ਇਹ ਵੀ ਪੜ੍ਹੋ:ਧਨਤੇਰਸ ਵਿਸ਼ੇਸ਼: ਇਸ ਵਾਰ ਬਾਦਾਮ ਵਾਲੀ ਬਰਫ਼ੀ ਨਾਲ ਕਰਵਾਓ ਸਭ ਦਾ ਮੂੰਹ ਮਿੱਠਾ
ਰਾਤ ਦੇ ਖਾਣੇ 'ਚ ਨਾ ਖਾਓ ਇਹ ਸਬਜ਼ੀਆਂ
ਕੁਝ ਸਬਜ਼ੀਆਂ 'ਚ ਅਘੁਲਣਸ਼ੀਲ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਲੰਬੇ ਸਮੇਂ ਤੱਕ ਤੁਹਾਡਾ ਢਿੱਡ ਭਰਿਆ ਰੱਖਦੀ ਹੈ ਅਤੇ ਪਾਚਨ ਤੰਤਰ ਦੀ ਗਤੀ ਨੂੰ ਵੀ ਹੌਲੀ ਕਰ ਦਿੰਦੀ ਹੈ। ਇਸ ਤਰ੍ਹਾਂ ਦੀਆਂ ਸਬਜ਼ੀਆਂ ਨਾਲ ਗੈਸ ਅਤੇ ਪਾਚਨ ਸੰਬੰਧੀ ਹੋਰ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਅਜਿਹੀਆਂ ਸਬਜ਼ੀਆਂ ਨੂੰ ਰਾਤ ਦੇ ਸਮੇਂ ਖਾਣੇ ਤੋਂ ਬਚਣਾ ਚਾਹੀਦਾ ਹੈ। ਇਸ 'ਚ ਪਿਆਜ਼, ਬ੍ਰੋਕਲੀ, ਪੱਤਾ ਗੋਭੀ ਆਦਿ ਸ਼ਾਮਲ ਹੈ।
ਨੀਂਦ ਲਈ ਰੁਕਾਵਟ ਬਣਦੀ ਹੈ ਜ਼ਿਆਦਾ ਅਲਕੋਹਲ
ਰਾਤ ਦੇ ਸਮੇਂ ਜ਼ਿਆਦਾ ਅਲਕੋਹਲ ਦੀ ਵਰਤੋਂ ਨਾ ਕਰੋ ਕਿਉਂਕਿ ਅਲਕੋਹਲ ਵੀ ਨੀਂਦ 'ਚ ਰੁਕਾਵਟ ਪਹੁੰਚਾਉਂਦੀ ਹੈ। ਇਹ ਮੈਟਾਬੋਲੀਜ਼ਮ ਨੂੰ ਤੇਜ਼ ਕਰ ਦਿੰਦਾ ਹੈ। ਜਿਸ ਨਾਲ ਦਿਮਾਗ ਅਤੇ ਸਰੀਰ ਅਰਾਮ ਦੀ ਬਜਾਏ ਐਕਟੀਵਿਟੀ ਦੇ ਮੂਡ 'ਚ ਆ ਜਾਂਦਾ ਹੈ।