Punjab: ਦਵਾਈਆਂ ਵੇਚਣ ਵਾਲੇ ਦੁਕਾਨਦਾਰਾਂ ਤੋਂ ਜ਼ਰਾ ਸੰਭਲ ਕੇ, ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਧੋਖਾ

Friday, Sep 26, 2025 - 12:15 PM (IST)

Punjab: ਦਵਾਈਆਂ ਵੇਚਣ ਵਾਲੇ ਦੁਕਾਨਦਾਰਾਂ ਤੋਂ ਜ਼ਰਾ ਸੰਭਲ ਕੇ, ਕਿਤੇ ਤੁਹਾਡੇ ਨਾਲ ਵੀ ਨਾ ਹੋ ਜਾਵੇ ਧੋਖਾ

ਜਲੰਧਰ (ਰੱਤਾ)–ਦਵਾਈਆਂ ਵੇਚਣ ਵਾਲੇ ਕੁਝ ਦੁਕਾਨਦਾਰਾਂ ਨੂੰ ਡਰੱਗਜ਼ ਵਿਭਾਗ ਦੇ ਅਧਿਕਾਰੀਆਂ ਦੇ ਨਿਰਦੇਸ਼ਾਂ ਦੀ ਸ਼ਾਇਦ ਜ਼ਰਾ ਵੀ ਪ੍ਰਵਾਹ ਨਹੀਂ ਹੈ ਅਤੇ ਇਹ ਸ਼ਰੇਆਮ ਡਰੱਗਜ਼ ਐਂਡ ਕਾਸਮੈਟਿਕ ਐਕਟ ਦੀਆਂ ਧੱਜੀਆਂ ਉਡਾ ਰਹੇ ਹਨ। ਵਰਣਨਯੋਗ ਹੈ ਕਿ ਡਰੱਗਜ਼ ਐਂਡ ਕਾਸਮੈਟਿਕ ਐਕਟ ਮੁਤਾਬਕ ਕੋਈ ਵੀ ਦਵਾਈ ਬਿਨਾਂ ਬਿੱਲ ਦੇ ਵੇਚੀ ਨਹੀਂ ਜਾ ਸਕਦੀ ਅਤੇ ਦੁਕਾਨਦਾਰ ਨੇ ਹਰ ਸਮੇਂ ਆਪਣੀ ਸੇਲ-ਪ੍ਰਚੇਜ਼ ਦਾ ਪੂਰਾ ਰਿਕਾਰਡ ਮੇਨਟੇਨ ਰੱਖਣਾ ਹੁੰਦਾ ਹੈ ਤਾਂ ਕਿ ਕਿਸੇ ਵੀ ਸਮੇਂ ਡਰੱਗ ਕੰਟਰੋਲ ਅਫ਼ਸਰ ਆ ਕੇ ਰਿਕਾਰਡ ਚੈੱਕ ਕਰ ਸਕੇ। ਹੈਰਾਨੀ ਦੀ ਗੱਲ ਇਹ ਹੈ ਕਿ ਕੁਝ ਦੁਕਾਨਦਾਰ ਗਾਹਕ ਨੂੰ ਦਵਾਈਆਂ ਦਾ ਬਿੱਲ ਦੇਣ ਦੀ ਬਜਾਏ ਇਕ ਸਾਦੇ ਕਾਗਜ਼ ’ਤੇ ਪਰਚੀ ਬਣਾ ਦਿੰਦੇ ਹਨ। ਅਜਿਹਾ ਕਰਕੇ ਉਹ ਨਾ ਸਿਰਫ਼ ਡਰੱਗਜ਼ ਐਂਡ ਕਾਸਮੈਟਿਕ ਐਕਟ ਦੀਆਂ ਧੱਜੀਆਂ ਉਡਾਉਂਦੇ ਹਨ, ਸਗੋਂ ਸਰਕਾਰ ਨੂੰ ਜੀ. ਐੱਸ. ਟੀ. ਦਾ ਵੀ ਚੂਨਾ ਲਾਉਂਦੇ ਹਨ।

ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ ਦੀ ਵਧਾਈ ਗਈ ਸੁਰੱਖਿਆ! ਲੱਗੇ ਹਾਈਟੈੱਕ ਨਾਕੇ, 500 ਤੋਂ ਵੱਧ ਮੁਲਾਜ਼ਮ ਤਾਇਨਾਤ

ਉਂਝ ਤਾਂ ਡਰੱਗਜ਼ ਐਂਡ ਕਾਸਮੈਟਿਕ ਐਕਟ ਮੁਤਾਬਕ ਦਵਾਈਆਂ ਦੀ ਹਰ ਦੁਕਾਨ ’ਤੇ ਫਾਰਮਾਸਿਸਟ ਦਾ ਮੌਜੂਦ ਹੋਣਾ ਜ਼ਰੂਰੀ ਹੁੰਦਾ ਹੈ ਅਤੇ ਉਸ ਦੀ ਗੈਰ-ਹਾਜ਼ਰੀ ਵਿਚ ਕੋਈ ਵੀ ਦਵਾਈ ਵੇਚੀ ਨਹੀਂ ਜਾ ਸਕਦੀ। ਹੈਰਾਨੀ ਦੀ ਗੱਲ ਇਹ ਹੈ ਕਿ ਦਵਾਈਆਂ ਦੀਆਂ ਵਧੇਰੇ ਦੁਕਾਨਾਂ ’ਤੇ ਫਾਰਮਾਸਿਸਟ ਦੀ ਗੈਰ-ਹਾਜ਼ਰੀ ਵਿਚ ਹੀ ਦੁਕਾਨ ਦਾ ਮਾਲਕ ਦਵਾਈਆਂ ਵੇਚਦਾ ਰਹਿੰਦਾ ਹੈ ਅਤੇ ਡਰੱਗਜ਼ ਵਿਭਾਗ ਵੱਲੋਂ ਅਜਿਹੇ ਦੁਕਾਨਦਾਰਾਂ ਖ਼ਿਲਾਫ਼ ਕੋਈ ਠੋਸ ਕਾਰਵਾਈ ਨਾ ਕੀਤੇ ਜਾਣ ਕਾਰਨ ਉਨ੍ਹਾਂ ਦੇ ਹੌਸਲੇ ਬੁਲੰਦ ਹੋ ਜਾਂਦੇ ਹਨ।

ਇਹ ਵੀ ਪੜ੍ਹੋ: ਜਲੰਧਰ 'ਚ ਨਵੇਂ ਹੁਕਮ ਜਾਰੀ! ਲੱਗ ਗਈਆਂ ਸਖ਼ਤ ਪਾਬੰਦੀਆਂ, ਨਹੀਂ ਮੰਨੇ ਤਾਂ...

ਜ਼ਿਕਰਯੋਗ ਹੈ ਕਿ ਦਵਾਈਆਂ ਦੀ ਕਿਸੇ ਵੀ ਦੁਕਾਨ ਦਾ ਲਾਇਸੈਂਸ ਉਦੋਂ ਤਕ ਨਹੀਂ ਮਿਲਦਾ, ਜਦੋਂ ਤਕ ਦੁਕਾਨ ਦਾ ਮਾਲਕ ਫਾਰਮਾਸਿਸਟ ਦਾ ਨਿਯੁਕਤੀ-ਪੱਤਰ ਅਤੇ ਉਸ ਦਾ ਫਾਰਮੇਸੀ ਦਾ ਸਰਟੀਫਿਕੇਟ ਫਾਈਲ ਵਿਚ ਨਹੀਂ ਲਾਉਂਦਾ। ਬਿਨਾਂ ਫਾਰਮਾਸਿਸਟ ਦੇ ਦਵਾਈਆਂ ਵੇਚਣ ਵਾਲੇ ਦੁਕਾਨਦਾਰ ਕੈਮਿਸਟ ਸ਼ਾਪ ਦਾ ਲਾਇਸੈਂਸ ਲੈਣ ਸਮੇਂ ਵਿਭਾਗ ਦੀਆਂ ਰਸਮਾਂ ਪੂਰੀਆਂ ਕਰ ਦਿੰਦੇ ਹਨ, ਜਦਕਿ ਅਸਲ ਵਿਚ ਉਹ ਫਾਰਮਾਸਿਸਟ ਨੂੰ ਨੌਕਰੀ ’ਤੇ ਰੱਖਦੇ ਹੀ ਨਹੀਂ। ਅਜਿਹੇ ਦੁਕਾਨਦਾਰ ਫਾਰਮਾਸਿਸਟ ਨੂੰ ਉਸ ਦੇ ਸਰਟੀਫਿਕੇਟ ਬਦਲੇ ਹਰ ਮਹੀਨੇ ਇਕ ਤੈਅ ਰਾਸ਼ੀ ਅਦਾ ਕਰ ਦਿੰਦੇ ਹਨ ਅਤੇ ਫਾਰਮਾਸਿਸਟ ਕਦੀ ਦੁਕਾਨ ’ਤੇ ਆਉਂਦਾ ਹੀ ਨਹੀਂ। ਡਰੱਗਜ਼ ਐਂਡ ਕਾਸਮੈਟਿਕ ਐਕਟ ਦੀਆਂ ਧੱਜੀਆਂ ਉਡਾਉਣ ਅਤੇ ਸਰਕਾਰ ਨੂੰ ਚੂਨਾ ਲਾਉਣ ਵਾਲੇ ਅਜਿਹੇ ਦੁਕਾਨਦਾਰਾਂ ਖ਼ਿਲਾਫ਼ ਕੀ ਕਦੀ ਕੋਈ ਠੋਸ ਕਾਰਵਾਈ ਕਰੇਗਾ?

ਇਹ ਵੀ ਪੜ੍ਹੋ: ਜਲੰਧਰ 'ਚ ਹੁਣ ਬਰਲਟਨ ਪਾਰਕ ਨਹੀਂ ਸਗੋਂ ਇਸ ਪਾਰਕ 'ਚ ਲੱਗੇਗੀ ਪਟਾਕਾ ਮਾਰਕਿਟ, DC ਵੱਲੋਂ NOC ਜਾਰੀ

ਜੀ. ਐੱਸ. ਟੀ. ਘੱਟ ਹੋਣ ਦੇ ਬਾਵਜੂਦ ਵੀ ਐੱਮ. ਆਰ. ਪੀ. ’ਤੇ ਵੇਚੀ ਜਾ ਰਹੀਆਂ ਹਨ ਦਵਾਈਆਂ
ਪਿਛਲੇ ਦਿਨੀਂ ਕੇਂਦਰ ਸਰਕਾਰ ਨੇ ਜੀ. ਐੱਸ. ਟੀ. ਦੀਆਂ ਦਰਾਂ ਵਿਚ ਸੋਧ ਕਰਦੇ ਹੋਏ ਦਵਾਈਆਂ ’ਤੇ ਵੀ ਜੀ. ਐੱਸ. ਟੀ. ਦੀ ਦਰ ਨੂੰ ਘੱਟ ਕੀਤਾ ਹੈ ਅਤੇ ਅਜਿਹੇ ਵਿਚ ਸੁਭਾਵਿਕ ਹੈ ਕਿ ਦਵਾਈਆਂ ’ਤੇ ਲਿਖੀ ਐੱਮ. ਆਰ. ਪੀ. (ਮੈਕਸੀਮਮ ਰਿਟੇਲ ਪ੍ਰਾਈਜ਼) ਵੀ ਘੱਟ ਹੋਣੀ ਚਾਹੀਦੀ ਹੈ। ਉਦਾਹਰਣ ਦੇ ਤੌਰ ’ਤੇ ਜੇਕਰ ਪਹਿਲਾਂ 100 ਰੁਪਏ ਦੀ ਦਵਾਈ ’ਤੇ 12 ਫ਼ੀਸਦੀ ਜੀ. ਐੱਸ. ਟੀ. ਲੱਗਦਾ ਸੀ ਤਾਂ ਦਵਾਈ ਦੀ ਕੀਮਤ 112 ਰੁਪਏ ਹੋ ਜਾਂਦੀ ਸੀ ਅਤੇ ਹੁਣ 100 ਰੁਪਏ ਦੀ ਦਵਾਈ ’ਤੇ ਜੇਕਰ 5 ਫ਼ੀਸਦੀ ਜੀ. ਐੱਸ. ਟੀ. ਲੱਗੇ ਤਾਂ ਦਵਾਈ ਦੀ ਕੀਮਤ 105 ਰੁਪਏ ਹੋਣੀ ਚਾਹੀਦੀ। ਹੈਰਾਨੀ ਦੀ ਗੱਲ ਹੈ ਕਿ ਕੁਝ ਕੈਮਿਸਟ ਅਜੇ ਵੀ ਗਾਹਕਾਂ ਨੂੰ ਐੱਮ. ਆਰ. ਪੀ. ’ਤੇ ਹੀ ਦਵਾਈਆਂ ਦੇ ਰਹੇ ਹਨ। ਕੀ ਇਸ ਵੱਲ ਸਬੰਧਤ ਵਿਭਾਗ ਧਿਆਨ ਦੇਵੇਗਾ?

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! NRI ਤੇ ਕੇਅਰ ਟੇਕਰ ਔਰਤ ਦਾ ਬੇਰਹਿਮੀ ਨਾਲ ਕਤਲ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News