ਫਰਸ਼ ਤੋਂ ਅਰਸ਼ ’ਤੇ ਪਹੁੰਚਿਆ ਰੈਣਕ ਬਾਜ਼ਾਰ ਦਾ ਰੈਡੀਮੇਡ ਕੱਪੜਾ ਵਪਾਰੀ, ਹੈਰਾਨੀਜਨਕ ਕਾਰਾ ਜਾਣ ਤੁਸੀਂ ਵੀ ਕਰੋਗੇ ਤੌਬਾ-ਤੌਬਾ

Friday, Sep 26, 2025 - 05:48 PM (IST)

ਫਰਸ਼ ਤੋਂ ਅਰਸ਼ ’ਤੇ ਪਹੁੰਚਿਆ ਰੈਣਕ ਬਾਜ਼ਾਰ ਦਾ ਰੈਡੀਮੇਡ ਕੱਪੜਾ ਵਪਾਰੀ, ਹੈਰਾਨੀਜਨਕ ਕਾਰਾ ਜਾਣ ਤੁਸੀਂ ਵੀ ਕਰੋਗੇ ਤੌਬਾ-ਤੌਬਾ

ਜਲੰਧਰ (ਵਰੁਣ)–ਰੈਣਕ ਬਾਜ਼ਾਰ ਦਾ ਰੈਡੀਮੇਡ ਕੱਪੜਾ ਵਪਾਰੀ ਕੁਝ ਹੀ ਸਾਲਾਂ ਤੋਂ ਕ੍ਰਿਕਟ ਮੈਚਾਂ ’ਤੇ ਸੱਟਾ ਲਾਉਂਦਾ-ਲਾਉਂਦਾ ਅਰਸ਼ ਤੋਂ ਫਰਸ਼ ’ਤੇ ਪਹੁੰਚ ਗਿਆ। ਹੈਰਾਨੀ ਦੀ ਗੱਲ ਹੈ ਕਿ ਲੰਮੇ ਸਮੇਂ ਤੋਂ ਸੱਟੇਬਾਜ਼ੀ ਕਰ ਰਿਹਾ ਇਹ ਵਪਾਰੀ ਇਕ ਵੀ ਵਾਰ ਪੁਲਸ ਦੇ ਟ੍ਰੈਪ ਵਿਚ ਨਹੀਂ ਆਇਆ ਅਤੇ 5 ਸਾਲਾਂ ਤੋਂ ਨਾਮੀ ਬਾਜ਼ਾਰਾਂ ਵਿਚ ਦੁਕਾਨਾਂ ਤੋਂ ਲੈ ਕੇ ਮਕਾਨਾਂ ਅਤੇ ਵਿਲਾ ਦਾ ਮਾਲਕ ਬਣ ਬੈਠਾ ਹੈ। ਉਕਤ ਕੱਪੜਾ ਵਪਾਰੀ ਦੇ ਪੈਸਿਆਂ ਦਾ ਲੈਣ-ਦੇਣ ਹੈਂਡਲੂਮ ਵਪਾਰੀ ਵੇਖਦਾ ਹੈ, ਜਿਹੜਾ ਹਵਾਲਾ ਜ਼ਰੀਏ ਪੈਸੇ ਲਿਆਉਣ ਅਤੇ ਦੇਣ ਦਾ ਕੰਮ ਕਰ ਰਿਹਾ ਹੈ। ਇਸ ਧੰਦੇ ਵਿਚ ਕੱਪੜਾ ਵਪਾਰੀ ਦਾ ਨਜ਼ਦੀਕੀ ਰਿਸ਼ਤੇਦਾਰ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ: ਜਲੰਧਰ ਦਾ ਡਾਕਟਰ ਗ੍ਰਿਫ਼ਤਾਰ! ਕਾਰਨਾਮਾ ਅਜਿਹਾ ਜਿਸ ਨੂੰ ਜਾਣ ਨਹੀਂ ਹੋਵੇਗਾ ਯਕੀਨ, ਜਵਾਕ ਨਾਲ...

ਰੈਡੀਮੇਡ ਕੱਪੜਾ ਵਪਾਰੀ ਸੱਟੇਬਾਜ਼ੀ ਦਾ ਕੰਮ ਤਾਂ ਕਾਫ਼ੀ ਲੰਮੇ ਸਮੇਂ ਤੋਂ ਕਰ ਰਿਹਾ ਹੈ ਪਰ ਲਗਭਗ 5 ਸਾਲਾਂ ਤੋਂ ਲਗਾਤਾਰ ਜਿੱਤਣ ਨੇ ਉਸ ਨੂੰ ਕਰੋੜਾਂ ਦਾ ਮਾਲਕ ਬਣਾ ਦਿੱਤਾ। ਹਾਲਾਤ ਇਹ ਬਣ ਗਏ ਕਿ ਇਕ ਦੁਕਾਨ ਤੋਂ ਬਾਅਦ ਉਸ ਨੇ ਰੈਣਕ ਬਾਜ਼ਾਰ ਵਿਚ 3 ਦੁਕਾਨਾਂ ਖ਼ਰੀਦ ਲਈਆਂ, ਜੋ ਇਸ ਸਮੇਂ ਕਸ਼ਮੀਰ ਤੋਂ ਆਏ ਵਪਾਰੀਆਂ ਨੂੰ ਕਿਰਾਏ ’ਤੇ ਦਿੱਤੀਆਂ ਹੋਈਆਂ ਹਨ। ਇਸ ਤੋਂ ਇਲਾਵਾ ਸੱਟੇ ਦੇ ਹੀ ਪੈਸਿਆਂ ਨਾਲ ਉਸ ਨੇ ਆਪਣੀ ਰੈਡੀਮੇਡ ਦੀ ਪੁਰਾਣੀ ਦੁਕਾਨ ਦੇ ਪਿੱਛੇ ਇਕ ਨਾਜਾਇਜ਼ ਇਮਾਰਤ ਵੀ ਖੜ੍ਹੀ ਕਰ ਲਈ ਹੈ, ਜਿਸ ’ਤੇ ਇਕ ਲੈਂਟਰ ਤਾਂ ਪੈ ਗਿਆ ਹੈ ਅਤੇ ਦੂਜਾ ਵੀ ਪਾਉਣ ਦੀ ਤਿਆਰੀ ਚੱਲ ਰਹੀ ਹੈ।

ਇਹ ਵੀ ਪੜ੍ਹੋ: ਵਿਦਿਆਰਥੀ ਦੇਣ ਧਿਆਨ! ਪੰਜਾਬ ਦੇ ਸਕੂਲਾਂ ਨੂੰ ਲੈ ਕੇ ਨਵੇਂ ਹੁਕਮ ਜਾਰੀ

ਹਾਲਾਂਕਿ ਨਿਗਮ ਦੀ ਟੀਮ ਨੇ ਉਥੇ ਸਰਵੇ ਵੀ ਕੀਤਾ ਪਰ ਬਿਨਾਂ ਕਾਰਵਾਈ ਕੀਤੇ ਮੁੜ ਗਈ ਸੀ। ਇਕ ਦੁਕਾਨ ਤਾਂ ਉਸ ਨੇ ਆਪਣੀ ਪੁਰਾਣੀ ਦੁਕਾਨ ਦੇ ਨਾਲ ਵਾਲੀ ਖਰੀਦ ਕੇ ਕਿਰਾਏ ’ਤੇ ਦੇ ਦਿੱਤੀ, ਦੂਜੀ ਦੁਕਾਨ ਇਕ ਸਿਲਕ ਸਟੋਰ ਦੇ ਨਾਲ ਲੱਗਦੀ ਹੈ, ਜਦੋਂ ਕਿ ਤੀਜੀ ਦੁਕਾਨ ਸ਼ੇਖਾਂ ਬਾਜ਼ਾਰ ਵਿਚ ਹੈ। ਕੱਪੜਾ ਵਪਾਰੀ ਵੱਲੋਂ ਖਰੀਦਿਆ ਗਿਆ ਵਿਲਾ ਵੀ ਕਾਫੀ ਚਰਚਿਤ ਰਿਹਾ ਹੈ, ਜਿੱਥੇ ਬੈਠ ਕੇ ਅਕਸਰ ਉਹ ਬੱਸ ਸਟੈਂਡ ਦੇ ਨੇੜੇ ਰਹਿਣ ਵਾਲੇ ਬੁੱਕੀ ਤੋਂ ਆਪਣੇ ਸੌਦੇ ਲਿਖਵਾਉਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸੇ ਕੱਪੜਾ ਵਪਾਰੀ ਦੇ ਛੋਟੇ ਨਾਂ ਤੋਂ ਉਸ ਦੀ ਬੁੱਕ ਚੱਲ ਰਹੀ ਹੈ।

ਇਹ ਵੀ ਪੜ੍ਹੋ: ਪੰਜਾਬ ਦੇ ਇਸ SSP ਨੂੰ ਲੱਗਾ 50 ਹਜ਼ਾਰ ਰੁਪਏ ਦਾ ਜੁਰਮਾਨਾ, ਮਾਮਲਾ ਜਾਣ ਹੋਵੋਗੇ ਹੈਰਾਨ, ਫਸ ਸਕਦੇ ਨੇ ਹੋਰ ਅਧਿਕਾਰੀ

ਏਸ਼ੀਆ ਕੱਪ ਵਿਚ ਆਨਲਾਈਨ ਨੈੱਟ ਅਕਾਊਂਟ ਤੋਂ ਸੱਟੇਬਾਜ਼ੀ ਕਰ ਰਿਹਾ ਕੱਪੜਾ ਵਪਾਰੀ
ਹਾਲ ਹੀ ਵਿਚ ਕੇਂਦਰ ਸਰਕਾਰ ਵੱਲੋਂ ਆਨਲਾਈਨ ਗੇਮਿੰਗ ਐਪ ਨੂੰ ਲੈ ਕੇ ਸਖ਼ਤ ਕਦਮ ਚੁੱਕੇ ਪਰ ਕੱਪਡ਼ਾ ਵਪਾਰੀ ਅਜੇ ਵੀ ਬੇਖੌਫ ਉਸੇ ਹੀ ਐਪ ਜ਼ਰੀਏ ਏਸ਼ੀਆ ਕੱਪ ਵਿਚ ਸੱਟਾ ਲਾ ਰਿਹਾ ਹੈ। ਹੈਰਾਨ ਕਰਨ ਵਾਲੀ ਗੱਲ ਹੈ ਕਿ ਇਨਕਮ ਟੈਕਸ ਦੀਆਂ ਟੀਮਾਂ ਨੇ ਪੰਜਾਬ ਵਿਚ ਕਈ ਇਲਾਕਿਆਂ ਵਿਚ ਰੇਡ ਕਰ ਕੇ ਸੱਟੇਬਾਜ਼ਾਂ ’ਤੇ ਸ਼ਿਕੰਜਾ ਕੱਸਿਆ ਪਰ ਇਨ੍ਹਾਂ ਸੱਟੇਬਾਜ਼ਾਂ ’ਤੇ ਕੋਈ ਐਕਸ਼ਨ ਨਹੀਂ ਲਿਆ ਗਿਆ। ਸ਼ਹਿਰ ਵਿਚ ਬੈਠ ਕੇ ਨੌਜਵਾਨਾਂ ਨੂੰ ਸੱਟੇਬਾਜ਼ੀ ਦੀ ਦਲਦਲ ਵਿਚ ਧੱਕਣ ਵਾਲੇ ਇਨ੍ਹਾਂ ਲੋਕਾਂ ਖ਼ਿਲਾਫ਼ ਜੇਕਰ ਐਕਸ਼ਨ ਨਾ ਲਿਆ ਗਿਆ ਤਾਂ ਆਉਣ ਵਾਲੇ ਦਿਨਾਂ ਵਿਚ ਕਈ ਨੌਜਵਾਨ ਇਸ ਦਲਦਲ ਵਿਚ ਧਸ ਕੇ ਆਪਣੀ ਮਿਹਨਤ ਦੀ ਕਮਾਈ ਇਨ੍ਹਾਂ ਸੱਟੇਬਾਜ਼ਾਂ ਤੋਂ ਲੁਟਾ ਸਕਦੇ ਹਨ। ਆਉਣ ਵਾਲੇ ਸਮੇਂ ਵਿਚ ਕੱਪੜਾ ਵਪਾਰੀ ਤੋਂ ਲੈ ਕੇ ਉਸ ਨਾਲ ਜੁੜੇ ਬੁੱਕੀਆਂ ਅਤੇ ਪੰਟਰਾਂ ਦੇ ਜਲਦ ਖ਼ੁਲਾਸੇ ਕੀਤੇ ਜਾਣਗੇ।

ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ ਦੀ ਵਧਾਈ ਗਈ ਸੁਰੱਖਿਆ! ਲੱਗੇ ਹਾਈਟੈੱਕ ਨਾਕੇ, 500 ਤੋਂ ਵੱਧ ਮੁਲਾਜ਼ਮ ਤਾਇਨਾਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News