ਜੇ ਤੁਸੀਂ ਵੀ ਖਾਂਦੇ ਹੋ ਮੋਮੋਜ ਤਾਂ ਇਹ ਖਬਰ ਹੈ ਤੁਹਾਡੇ ਲਈ

Monday, Jun 05, 2017 - 05:34 PM (IST)

ਜੇ ਤੁਸੀਂ ਵੀ ਖਾਂਦੇ ਹੋ ਮੋਮੋਜ ਤਾਂ ਇਹ ਖਬਰ ਹੈ ਤੁਹਾਡੇ ਲਈ

ਨਵੀਂ ਦਿੱਲੀ— ਅੱਜ-ਕਲ ਲੋਕ ਘਰ 'ਚ ਖਾਣਾ ਖਾਣ ਦੀ ਥਾਂ ਹੋਟਲ 'ਚ ਫਾਸਟ ਫੂਡ ਖਾਣਾ ਜ਼ਿਆਦਾ ਪਸੰਦ ਕਰਦੇ ਹਨ ਪਰ ਉਹ ਲੋਕ ਇਹ ਨਹੀਂ ਜਾਣਦੇ ਕਿ ਇਸ ਦੇ ਨਤੀਜੇ ਜਾਨਲੇਵਾ ਹੋ ਸਕਦੇ ਹਨ। ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਨੂੰ ਮੋਮੋਜ ਖਾਣਾ ਬਹੁਤ ਪਸੰਦ ਹੈ। ਪਰ ਤੁਸੀਂ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਕਿ ਇਸ 'ਚ ਪੈਣ ਵਾਲੀ ਸਮੱਗਰੀ ਤੁਹਾਡੀ ਸਿਹਤ ਲਈ ਕਿੰਨੀ ਹਾਨੀਕਾਰਕ ਹੁੰਦੀ ਹੈ। ਤੁਹਾਨੂੰ ਦੱਸ ਦਈਏ ਕਿ ਮੋਮੋਜ ਬਣਾਉਣ 'ਚ ਵਰਤਿਆ ਜਾਣ ਵਾਲਾ ਮੈਦਾ ਹੌਲੀ-ਹੌਲੀ ਸਰੀਰ 'ਚ ਘਾਤਕ ਰੋਗ ਪੈਦਾ ਕਰਦਾ ਹੈ। ਜੇ ਸਮਾਂ ਰਹਿੰਦੇ ਸੰਭਲ ਜਾਈਏ ਤਾਂ ਗੰਭੀਰ ਰੋਗਾਂ ਤੋਂ ਬਚਿਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਮੋਮੋਜ ਖਾਣ ਨਾਲ ਸਰੀਰ ਨੂੰ ਹੁੰਦੇ ਨੁਕਸਾਨਾਂ ਬਾਰੇ ਦੱਸ ਰਹੇ ਹਾਂ।
1. ਮੋਮੋਜ ਅੰਦਰ ਵਰਤੀ ਜਾਣ ਵਾਲੀ ਸਮੱਗਰੀ ਸਾਫ ਨਹੀਂ ਹੁੰਦੀ, ਜਿਸ ਕਾਰਨ ਇਹ ਪਾਚਨ ਤੰਤਰ ਨੂੰ ਨੁਕਸਾਨ ਪਹੁੰਚਾਉਂਦਾ ਹੈ।
2. ਮੋਮੋਜ 'ਚ ਫਾਈਬਰ ਨਹੀਂ ਹੁੰਦਾ। ਇਸ ਲਈ ਇਹ ਅੰਤੜਿਆਂ ਨਾਲ ਚਿਪਕ ਜਾਂਦੇ ਹਨ ਅਤੇ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਹਨ। ਜਿਸ ਕਾਰਨ ਕਬਜ਼, ਗੈਸ ਅਤੇ ਪੇਟ ਸੰਬੰਧੀ ਬੀਮਾਰੀਆਂ ਹੋ ਜਾਂਦੀਆਂ ਹਨ।
3. ਰੋਜ਼ਾਨਾ ਮੋਮੋਜ ਖਾਣ ਨਾਲ ਸਰੀਰ 'ਚ ਸ਼ੂਗਰ ਦੀ ਮਾਤਰਾ ਵੱਧ ਜਾਂਦੀ ਹੈ।
4. ਰੋਜ਼ਾਨਾ ਮੋਮੋਜ ਖਾਣ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। ਮੋਟਾਪਾ ਵੱਧ ਸਕਦਾ ਹੈ, ਗਠੀਆ ਅਤੇ ਦਿਲ ਸੰਬੰਧੀ ਬੀਮਾਰੀਆਂ ਹੋਣ ਦਾ ਖਤਰਾ ਰਹਿੰਦਾ ਹੈ।


Related News