ਜੇਕਰ ਵੱਧਿਆ ਹੋਇਆ ਹੈ ਯੂਰਿਕ ਐਸਿਡ ਤਾਂ ਭੁੱਲਕੇ ਵੀ ਨਾ ਕਰਨਾ ਇਨ੍ਹਾਂ ਸਬਜ਼ੀਆਂ ਦਾ ਸੇਵਨ, ਹੋਵੇਗਾ ਸਿਹਤ ਨੂੰ ਨੁਕਸਾਨ

Saturday, Dec 17, 2022 - 07:00 PM (IST)

ਨਵੀਂ ਦਿੱਲੀ (ਬਿਊਰੋ)- ਯੂਰਿਕ ਐਸਿਡ ਸਰੀਰ ਦਾ ਇੱਕ ਕੁਦਰਤੀ ਰਹਿੰਦ-ਖੂੰਹਦ ਉਤਪਾਦ ਹੈ ਜੋ ਸਰੀਰ ਤੋਂ ਬਾਹਰ ਨਿਕਲਦਾ ਹੈ, ਪਰ ਜੇ ਤੁਸੀਂ ਪਿਊਰੀਨ ਨਾਲ ਭਰਪੂਰ ਭੋਜਨ ਖਾਂਦੇ ਹੋ ਤਾਂ ਇਹ ਵਧ ਸਕਦਾ ਹੈ। ਸਰੀਰ ਵਿੱਚ ਯੂਰਿਕ ਐਸਿਡ ਦੀ ਵੱਧ ਰਹੀ ਮਾਤਰਾ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਯੂਰਿਕ ਐਸਿਡ ਕ੍ਰਿਸਟਲਸ ਦੇ ਰੂਪ ਵਿੱਚ ਜੋੜਾਂ ਵਿੱਚ ਜਮ੍ਹਾਂ ਹੋ ਜਾਂਦਾ ਹੈ, ਜਿਸ ਨਾਲ ਜੋੜਾਂ ਵਿੱਚ ਦਰਦ ਅਤੇ ਹੱਥਾਂ ਅਤੇ ਪੈਰਾਂ ਵਿੱਚ ਸੋਜ ਹੋ ਸਕਦੀ ਹੈ। ਇਸ ਲਈ ਭੋਜਨ 'ਚ ਉਨ੍ਹਾਂ ਚੀਜ਼ਾਂ ਨੂੰ ਸ਼ਾਮਲ ਕਰੋ ਜੋ ਯੂਰਿਕ ਐਸਿਡ ਨੂੰ ਵਧਾਉਣ ਦੀ ਬਜਾਏ ਘੱਟ ਕਰਦੀਆਂ ਹਨ। ਆਓ ਜਾਣਦੇ ਹਾਂ ਅਜਿਹੀਆਂ 5 ਸਬਜ਼ੀਆਂ ਬਾਰੇ ਜਿਨ੍ਹਾਂ ਤੋਂ ਤੁਹਾਨੂੰ ਅੱਜ ਤੋਂ ਹੀ ਤੌਬਾ ਕਰਨੀ ਚਾਹੀਦੀ ਹੈ।

ਪਾਲਕ

PunjabKesari

ਪਾਲਕ ਵਿੱਚ ਪ੍ਰੋਟੀਨ ਅਤੇ ਪਿਊਰੀਨ ਦੋਵੇਂ ਪਾਏ ਜਾਂਦੇ ਹਨ। ਇਨ੍ਹਾਂ ਦੋਵਾਂ ਤੱਤਾਂ ਤੋਂ ਯੂਰਿਕ ਐਸਿਡ ਦੇ ਰੋਗੀ ਨੂੰ ਬਚਣਾ ਚਾਹੀਦਾ ਹੈ। ਪਾਲਕ ਯੂਰਿਕ ਐਸਿਡ ਦੇ ਮਰੀਜ਼ਾਂ ਦੇ ਸਰੀਰ ਵਿੱਚ ਸੋਜ ਅਤੇ ਜੋੜਾਂ ਦੇ ਦਰਦ ਦਾ ਕਾਰਨ ਬਣ ਸਕਦੀ ਹੈ।

ਅਰਬੀ

PunjabKesari
ਅਰਬੀ ਵੀ ਉਨ੍ਹਾਂ ਸਬਜ਼ੀਆਂ ਵਿੱਚ ਸ਼ਾਮਲ ਹੈ ਜਿਨ੍ਹਾਂ ਨੂੰ ਯੂਰਿਕ ਐਸਿਡ ਵਿੱਚ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦੇ ਸੇਵਨ ਨਾਲ ਜੋੜਾਂ ਦੇ ਦਰਦ ਦੇ ਨਾਲ-ਨਾਲ ਯੂਰਿਕ ਐਸਿਡ ਦਾ ਪੱਧਰ ਵੀ ਵਧ ਸਕਦਾ ਹੈ।


ਇਹ ਵੀ ਪੜ੍ਹੋ : ਸਰਦੀਆਂ 'ਚ ਕਿਸੇ ਵਰਦਾਨ ਤੋਂ ਘੱਟ ਨਹੀਂ ਸੁੰਢ, ਸੇਵਨ ਕਰਨ ਨਾਲ ਮਿਲਦਾ ਹੈ ਕਈ ਰੋਗਾਂ ਤੋਂ ਛੁਟਕਾਰਾ

ਬੈਂਗਣ 

PunjabKesari
ਬੈਂਗਣ ਨੂੰ ਪਿਊਰੀਨ ਦਾ ਸਰੋਤ ਮੰਨਿਆ ਜਾਂਦਾ ਹੈ। ਇਸ ਲਈ ਯੂਰਿਕ ਐਸਿਡ ਦੇ ਰੋਗੀਆਂ ਨੂੰ ਇਸ ਦੇ ਸੇਵਨ ਤੋਂ ਬਚਣਾ ਚਾਹੀਦਾ ਹੈ। ਜੇਕਰ ਤੁਸੀਂ ਇਸ ਨੂੰ ਆਪਣੀ ਡਾਈਟ 'ਚ ਸ਼ਾਮਲ ਕਰਦੇ ਹੋ ਤਾਂ ਇਹ ਨਾ ਸਿਰਫ ਤੁਹਾਡੇ ਯੂਰਿਕ ਐਸਿਡ ਲੈਵਲ ਨੂੰ ਵਧਾਏਗਾ, ਸਗੋਂ ਇਸ ਨਾਲ ਸਰੀਰ 'ਚ ਸੋਜ, ਧੱਫੜ ਅਤੇ ਚਿਹਰੇ 'ਤੇ ਖਾਰਸ਼ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।

ਬੀਨਸ

PunjabKesari
ਬੀਨਸ ਵਿੱਚ ਯੂਰਿਕ ਐਸਿਡ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਤੁਹਾਨੂੰ ਇਸਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। ਇਸ ਨਾਲ ਤੁਹਾਡੇ ਸਰੀਰ ਵਿੱਚ ਸੋਜ ਵੀ ਹੋ ਸਕਦੀ ਹੈ।

ਫੁੱਲ ਗੋਭੀ

PunjabKesari
ਫੁੱਲ ਗੋਭੀ ਖਾਸ ਤੌਰ 'ਤੇ ਵਧੇ ਹੋਏ ਯੂਰਿਕ ਐਸਿਡ ਵਿਚ ਨਹੀਂ ਖਾਧੀ ਜਾਂਦੀ ਹੈ। ਇਹ ਉਨ੍ਹਾਂ ਸਬਜ਼ੀਆਂ ਵਿੱਚੋਂ ਇੱਕ ਹੈ ਜਿਸ ਵਿੱਚ ਪਿਊਰੀਨ ਦੀ ਜ਼ਿਆਦਾ ਮਾਤਰਾ ਪਾਈ ਜਾਂਦੀ ਹੈ।  ਇਸ ਕਾਰਨ ਯੂਰਿਕ ਐਸਿਡ ਦੇ ਮਰੀਜ਼ਾਂ ਨੂੰ ਗੋਭੀ ਦਾ ਸੇਵਨ ਨਹੀਂ ਕਰਨਾ ਚਾਹੀਦਾ ਅਤੇ ਕਿਸੇ ਹੋਰ ਮੌਸਮੀ ਸਬਜ਼ੀ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾਉਣਾ ਚਾਹੀਦਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News