ਜਾਣੋ ਗਰਮ ਪਾਣੀ ''ਚ ਸ਼ਹਿਦ ਪੀਣ ਦੇ ਵੱਡੇ ਫਾਇਦਿਆਂ ਬਾਰੇ

03/17/2019 12:36:18 PM

ਜਲੰਧਰ— ਸ਼ਹਿਦ ਇਕ ਤਰ੍ਹਾਂ ਦੀ ਦਵਾਈ ਹੈ। ਇਸ 'ਚ ਵਿਟਾਮਿਨ 1, 2, 3, ਆਇਰਨ, ਫਾਸਫੋਰਸ, ਸੋਡੀਅਮ ਅਤੇ ਕੈਲਸ਼ੀਅਮ ਆਦਿਕ ਤੱਤ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ, ਜੋ ਕਿ ਸਾਡੇ ਸਰੀਰ ਨੂੰ ਤੰਦਰੁਸਤ ਅਤੇ ਫਿਟ ਰੱਖਣ ਦਾ ਕੰਮ ਕਰਦੇ ਹਨ। ਹਰ ਰੋਜ਼ ਇਕ ਚਮਚ ਸ਼ਹਿਦ ਨੂੰ ਗਰਮ ਪਾਣੀ 'ਚ ਮਿਲਾ ਕੇ ਪੀਣ ਨਾਲ ਸਰੀਰ ਨੂੰ ਬਹੁਤ ਸਾਰੇ ਫਾਇਦੇ ਪਹੁੰਚਦੇ ਹਨ। ਇਸ ਦੀ ਲਗਾਤਾਰ ਵਰਤੋਂ ਕਰਨ ਨਾਲ ਮੋਟਾਪਾ, ਕਬਜ਼, ਵਾਲਾਂ ਦਾ  ਝੜਨਾ, ਚਿਹਰੇ 'ਤੇ ਦਾਗ ਧੱਬੇ, ਐਲਰਜੀ ਨਾਲ ਲੜਨ ਦੀ ਸ਼ਕਤੀ, ਜੋੜਾਂ ਦਾ ਦਰਦ, ਸਰਦੀ, ਜ਼ੁਕਾਮ ਆਦਿ ਸਿਹਤ ਨਾਲ ਜੁੜੀਆਂ ਕਾਫੀ ਬੀਮਾਰੀਆਂ ਤੋਂ ਹਮੇਸ਼ਾ ਲਈ ਛੁਟਕਾਰਾ ਮਿਲ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੋਸੇ ਪਾਣੀ 'ਚ ਸ਼ਹਿਦ ਮਿਲਾ ਕੇ ਪੀਣ ਦੇ ਕੁਝ ਫਾਇਦਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ। 
1. ਭਾਰ ਘੱਟ ਕਰਨ 'ਚ ਮਿਲਦੀ ਹੈ ਮਦਦ
ਮੋਟਾਪੇ ਤੋਂ ਦੁਖੀ ਲੋਕ ਭਾਰ ਘੱਟ ਕਰਨ ਲਈ ਪਤਾ ਨਹੀਂ ਕੀ ਕੁਝ ਕਰ ਰਹੇ ਹਨ ਪਰ ਫਿਰ ਵੀ ਕੋਈ ਲਾਭ ਨਹੀਂ ਮਿਲ ਰਿਹਾ ਹੁੰਦਾ ਹੈ। ਤੁਸੀਂ ਸਵੇਰੇ ਖਾਲੀ ਪੇਟ ਕੋਸੇ ਪਾਣੀ 'ਚ ਸ਼ਹਿਦ ਦਾ ਇਕ ਚਮਚ ਪਾ ਕੇ ਪੀਓ, ਇਸ ਤਰਾਂ ਸ਼ਹਿਦ ਪੀਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਗਰਮ ਪਾਣੀ 'ਚ ਸ਼ਹਿਦ ਪੀਣਾ ਤੁਹਾਡੀ ਭੁੱਖ ਨੂੰ ਘਟਾ ਦਿੰਦਾ ਹੈ ਅਤੇ ਇਸ ਨਾਲ ਤੁਹਾਡੇ ਸਰੀਰ ਦਾ ਐਨਰਜੀ ਪੱਧਰ ਬਣਿਆ ਰਹਿੰਦਾ ਹੈ।
2. ਹੁੰਦੀ ਹੈ ਕਬਜ਼ ਦੂਰ
ਸਰੀਰਕ ਕਸਰਤ ਕਰਨ ਵਾਲਿਆਂ ਨੂੰ ਜਾਂ ਬੈਠਕ ਵਾਲੇ ਕੰਮ ਕਰਨ ਵਾਲੇ ਜ਼ਿਆਦਾਤਰ ਲੋਕਾਂ ਨੂੰ ਪੇਟ ਸੰਬੰਧੀ ਸਮੱਸਿਆ ਹੋ ਜਾਂਦੀ ਹੈ। ਅਜਿਹੇ ਲੋਕਾਂ ਨੂੰ ਕਬਜ਼ ਹੋਣਾ ਇਕ ਆਮ ਸਮੱਸਿਆ ਹੈ ਪਰ ਇਹ ਆਮ ਸਮੱਸਿਆ ਹੀ ਕਈ ਬਿਮਾਰੀਆਂ ਦੀ ਜੜ੍ਹ ਹੈ। ਇਸ ਬੀਮਾਰੀ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਸ਼ਹਿਦ ਵਾਲਾ ਪਾਣੀ ਪੀ ਸਕਦੇ ਹੋ। ਇਹ ਪਾਣੀ ਪੇਟ ਨੂੰ ਹਾਈਡ੍ਰੇਟ ਕਰਦਾ ਹੈ।

PunjabKesari
3. ਖੂਨ ਸਾਫ ਕਰਨ 'ਚ ਮਦਦਗਾਰ
ਰੋਜ਼ਾਨਾ ਨਿਯਮਿਤ ਰੂਪ 'ਚ ਕੋਸੇ ਪਾਣੀ 'ਚ ਸ਼ਹਿਦ ਮਿਲਾ ਕੇ ਪੀਣ ਨਾਲ ਖੂਨ ਸਾਫ ਹੁੰਦਾ ਹੈ ਅਤੇ ਦਿਲ ਸਬੰਧੀ ਬੀਮਾਰੀਆਂ ਹੋਣ ਦੀ ਸੰਭਾਵਨਾ ਵੀ ਘੱਟ ਹੋ ਜਾਂਦੀ ਹੈ। ਇਸ ਤਰਾਂ ਨਾਲ ਫੋੜ ਫਿਨਸੀਆਂ ਵੀ ਘੱਟ ਜਾਂਦੀਆਂ ਹਨ।
4. ਕੈਂਸਰ ਤੋਂ ਬਚਾਅ
ਸ਼ਹਿਦ ਦੀ ਰੋਜ਼ਾਨਾ ਵਰਤੋਂ ਪੇਟ ਦੇ ਕੈਂਸਰ ਨੂੰ ਰਾਹਤ ਦਿੰਦੀ ਹੈ, ਇਸ 'ਚ ਮੌਜੂਦ ਐਂਟੀ-ਆਕਸੀਡੈਂਟਸ ਹਰ ਤਰ੍ਹਾਂ ਦੇ ਟਿਊਮਰ ਨੂੰ ਬਣਨ ਤੋਂ ਵੀ ਰੋਕਦੇ ਹਨ।
5. ਜੋੜਾਂ ਦੇ ਦਰਦ ਨੂੰ ਕਰੇ ਦੂਰ
ਹਰ ਰੋਜ਼ ਕੋਸੇ ਪਾਣੀ 'ਚ ਸ਼ਹਿਦ ਮਿਲਾ ਕੇ ਪੀਣ ਨਾਲ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ।
6. ਸਰਦੀ-ਜ਼ੁਕਾਮ ਤੋਂ ਰਾਹਤ
ਬਰਸਾਤ ਅਤੇ ਸਰਦੀਆਂ 'ਚ ਕਾਫੀ ਲੋਕਾਂ ਨੂੰ ਸਰਦੀ-ਜ਼ੁਕਾਮ ਹੋ ਜਾਂਦਾ ਹੈ। ਇਸ ਤੋਂ ਬਚਣ ਲਈ ਤੁਸੀਂ ਕੋਸੇ ਪਾਣੀ 'ਚ ਜਾਂ ਰਾਤ ਨੂੰ ਗਰਮ ਦੁੱਧ 'ਚ ਸ਼ਹਿਦ ਮਿਲਾ ਕੇ ਵੀ ਪੀ ਸਕਦੇ ਹੋ। ਇਸ ਤਰਾਂ ਨਾਲ ਸਰਦੀ-ਜ਼ੁਕਾਮ ਦੀ ਸਮੱਸਿਆ ਤੋਂ ਬੜਾ ਆਰਾਮ ਮਿਲਦਾ ਹੈ।
7. ਮਹਾਵਾਰੀ ਦੇ ਦਰਦ ਤੋਂ ਰਾਹਤ
ਮਹਾਵਾਰੀ ਦਾ ਦਰਦ ਤੁਹਾਡੇ ਸਾਰੇ ਕੰਮਾਂ ਦੀ ਰਫਤਾਰ ਨੂੰ ਘੱਟ ਕਰ ਦਿੰਦਾ ਹੈ। ਇਸ ਦਰਦ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੋਸੇ ਪਾਣੀ 'ਚ ਸ਼ਹਿਦ ਮਿਲਾ ਕੇ ਪੀ ਸਕਦੇ ਹੋ। ਅਜਿਹਾ ਕਰਨ ਨਾਲ ਪੀਰੀਅਡਜ਼ ਦੌਰਾਨ ਹੋਣ ਵਾਲੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਂਦਾ ਹੈ।


shivani attri

Content Editor

Related News