ਗਲੇ ਦੀ ਸੋਜ ਤੇ ਦਰਦ ਨੂੰ ਠੀਕ ਕਰਦਾ ਹੈ ‘ਸ਼ਹਿਦ’, ਖੰਘ ਤੋਂ ਵੀ ਦਿਵਾਏ ਰਾਹਤ

Sunday, May 24, 2020 - 06:11 PM (IST)

ਗਲੇ ਦੀ ਸੋਜ ਤੇ ਦਰਦ ਨੂੰ ਠੀਕ ਕਰਦਾ ਹੈ ‘ਸ਼ਹਿਦ’, ਖੰਘ ਤੋਂ ਵੀ ਦਿਵਾਏ ਰਾਹਤ

ਜਲੰਧਰ— ਸ਼ਹਿਦ ਇਕ ਮਿੱਠਾ ਅਤੇ ਸਵਾਦਿਸ਼ਟ ਖਾਦ ਪਦਾਰਥ ਹੈ। ਸ਼ਹਿਦ ਦਾ ਇਸਤੇਮਾਲ ਰਸੋਈ ਤੋਂ ਇਲਾਵਾ ਬਹੁਤ ਸਾਰੀਆਂ ਬੀਮਾਰੀਆਂ ਦੇ ਇਲਾਜ ਲਈ ਦਵਾਈ ਦੇ ਰੂਪ ਵਿਚ ਸਾਲਾਂ ਤੋਂ ਕੀਤਾ ਜਾਂਦਾ ਰਿਹਾ ਹੈ। ਸ਼ਹਿਦ ਸਿਰਫ ਸਿਹਤ ਹੀ ਨਹੀਂ ਸਗੋਂ ਬਿਊਟੀ ਨਾਲ ਜੁੜੇ ਕਈ ਫਾਇਦੇ ਵੀ ਸ਼ਹਿਦ ਖਾਣ ਨਾਲ ਹੁੰਦੇ ਹਨ। ਇਸ ‘ਚ ਵਿਟਾਮਿਨ, ਆਇਰਨ, ਫਾਸਫੋਰਸ, ਸੋਡੀਅਮ ਤੇ ਕੈਲਸ਼ੀਅਮ ਆਦਿ ਤੱਤ ਭਰਪੂਰ ਮਾਤਰਾ ਵਿੱਚ ਹੋਣ ਕਰਕੇ ਸਰੀਰ ਨੂੰ ਤੰਦਰੁਸਤ ਤੇ ਫਿੱਟ ਰੱਖਣ ‘ਚ ਮਦਦ ਕਰਦੇ ਹਨ। ਸ਼ਹਿਦ ਜ਼ੁਕਾਮ ਤੇ ਖੰਘ ਲਈ ਵੀ ਵਧੀਆ ਦਵਾਈ ਹੈ। ਦੋ ਵੱਡੇ ਚਮਚ ਸ਼ਹਿਦ, ਇਕ ਚਮਚ ਨਿੰਬੂ ਦਾ ਰਸ ਤੇ ਇਕ ਚਮਚ ਅਦਰਕ ਦਾ ਰਸ ਆਦਿ ਆਪਸ ‘ਚ ਮਿਲਾ ਕੇ ਦਿਨ ਵਿਚ ਤਿੰਨ ਵਾਰ ਗਰਮ ਪਾਣੀ ਨਾਲ ਲੈਣ ਨਾਲ ਜ਼ੁਕਾਮ ਤੇ ਖੰਘ ਤੋਂ ਰਾਹਤ ਮਿਲਦੀ ਹੈ।

1. ਜ਼ਖਮ ਛੇਤੀ ਭਰੇ
ਸ਼ਹਿਦ 'ਚ ਮੌਜੂਦ ਨੈਚੁਰਲ ਐਂਟੀਬਾਇਓਟਿਕ ਗੁਣ ਇਨਫੈਕਸ਼ਨ ਨੂੰ ਫੈਲਾਉਣ ਤੋਂ ਰੋਕਦੇ ਹਨ। ਸਰੀਰ 'ਤੇ ਸੱਟ ਲੱਗ ਜਾਣ 'ਤੇ ਸ਼ਹਿਦ ਦਾ ਲੇਪ ਲਗਾ ਲਓ। ਇਸ ਨਾਲ ਜ਼ਖਮ ਵੀ ਛੇਤੀ ਭਰਦੇ ਹਨ ਅਤੇ ਨਿਸ਼ਾਨ ਵੀ ਨਹੀਂ ਪੈਂਦੇ।

PunjabKesari

2. ਪੇਟ ਦੇ ਕੀੜੇ
ਪੇਟ ਦੇ ਕੀੜਿਆਂ ਦੀ ਪ੍ਰੇਸ਼ਾਨੀ ਜ਼ਿਆਦਾਤਰ ਛੋਟੇ ਬੱਚਿਆਂ ਨੂੰ ਹੁੰਦੀ ਹੈ। ਇਸ ਨਾਲ ਭੁੱਖ ਨਾ ਲੱਗਣਾ, ਰਾਤ ਨੂੰ ਸੌਣ ਵੇਲੇ ਲਾਰ ਨਿਕਲਣਾ, ਪੇਟ 'ਚ ਦਰਦ ਅਤੇ ਖਾਧਾ-ਪੀਤਾ ਨਾ ਲੱਗਣਾ ਵਰਗੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੇਟ ਦੇ ਕੀੜਿਆਂ ਦਾ ਇਲਾਜ ਕਰਨ ਲਈ ਬਰਾਬਰ ਮਾਤਰਾ 'ਚ ਸ਼ਹਿਦ, ਸਿਰਕਾ ਅਤੇ ਪਾਣੀ ਪਾ ਕੇ ਪੀਓ। ਇਸ ਨਾਲ ਪੇਟ ਦੇ ਕੀੜੇ ਪਖਾਨੇ ਰਾਹੀਂ ਆਸਾਨੀ ਨਾਲ ਬਾਹਰ ਨਿਕਲ ਜਾਣਗੇ।

3. ਮੂੰਹ ਦਾ ਸੁੱਕਣਾ
ਕਈ ਵਾਰ ਪਾਣੀ ਪੀਣ ਤੋਂ ਬਾਅਦ ਵੀ ਵਾਰ-ਵਾਰ ਮੂੰਹ ਸੁੱਕਣ ਲਗਦਾ ਹੈ ਅਤੇ ਪਿਆਸ ਲਗਦੀ ਹੈ ਤਾਂ 1 ਚਮਚ ਸ਼ਹਿਦ ਮੂੰਹ 'ਚ ਭਰ ਲਓ। ਇਸ ਦੇ 2 ਮਿੰਟ ਬਾਅਦ ਕੁਰਲੀ ਕਰ ਲਓ। ਇਸ ਨਾਲ ਮੂੰਹ ਦਾ ਸੁੱਕਾਪਣ ਦੂਰ ਹੋ ਜਾਵੇਗਾ।

PunjabKesari

4. ਭਾਰ ਘੱਟ ਕਰੋ
ਕੋਸੇ ਪਾਣੀ 'ਚ ਸ਼ਹਿਦ ਨਾਲ ਇਕ ਨਿੰਬੂ ਮਿਕਸ ਕਰ ਕੇ ਰੋਜ਼ਾਨਾ ਖਾਲੀ ਪੇਟ ਪੀਣ ਨਾਲ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ। ਇਸ ਨਾਲ ਐਨਰਜੀ ਤਾਂ ਮਿਲਦੀ ਹੈ ਨਾਲ ਹੀ ਚਰਬੀ ਤੇਜ਼ੀ ਨਾਲ ਘੁਲਦੀ ਹੈ।

5. ਨੈਚੁਰਲ ਕਫ ਸਿਰਪ
ਖਾਂਸੀ ਅਤੇ ਕਫ ਤੋਂ ਰਾਹਤ ਨਹੀਂ ਮਿਲ ਰਹੀ ਤਾਂ 2 ਟੇਬਲ ਸਪੂਨ ਸ਼ਹਿਦ, ਦੋ ਕੱਪ ਕੋਸਾ ਪਾਣੀ ਅਤੇ ਅੱਧਾ ਟੀ ਸਪੂਨ ਨਿੰਬੂ ਦਾ ਰਸ ਮਿਲਾ ਕੇ ਪੀਓ। ਇਸ ਨਾਲ ਛੇਤੀ ਆਰਾਮ ਮਿਲੇਗਾ।

ਭਾਰ ਨੂੰ ਘੱਟ ਕਰਨ ’ਚ ਮਦਦ ਕਰੇ ਖੀਰੇ ਦਾ ਜੂਸ, ਗਰਮੀ ਤੋਂ ਵੀ ਦਿਵਾਏ ਰਾਹਤ

PunjabKesari

6. ਕਬਜ਼ ਦੀ ਛੁੱਟੀ
ਪਾਚਨ ਕਿਰਿਆ 'ਚ ਗੜਬੜੀ ਕਾਰਨ ਕਬਜ਼ ਦੀ ਪ੍ਰੇਸ਼ਾਨੀ ਹੋ ਜਾਂਦੀ ਹੈ। ਇਸ ਤੋਂ ਰਾਹਤ ਪਾਉਣ ਲਈ ਸਵੇਰੇ 1 ਗਿਲਾਸ ਕੋਸੇ ਪਾਣੀ 'ਚ 1 ਟੀ ਸਪੂਨ ਸ਼ਹਿਦ ਪਾ ਕੇ ਪੀਓ।

7. ਪਾਚਨ ਸ਼ਕਤੀ ਨੂੰ ਵਧਾਵੇ
ਸ਼ਹਿਦ ਪਾਚਨ ਸ਼ਕਤੀ ਨੂੰ ਵਧਾਉਂਦਾ ਹੈ। ਇਕ ਵੱਡਾ ਚਮਚ ਸ਼ਹਿਦ ਉਬਲੇ ਪਾਣੀ ‘ਚ ਮਿਲਾ ਕੇ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਲੈਣ ਨਾਲ ਪੇਟ ਨਾਲ ਸਬੰਧਤ ਰੋਗ ਠੀਕ ਹੋ ਜਾਂਦੇ ਹਨ।

ਗਲੇ ਦੀ ਖਰਾਸ਼ ਅਤੇ ਭਾਰ ਨੂੰ ਘਟਾਉਣ ਦਾ ਕੰਮ ਕਰਦੀ ਹੈ ‘ਤੁਲਸੀ ਦੀ ਚਾਹ’, ਜਾਣੋ ਹੋਰ ਵੀ ਕਈ ਫਾਇਦੇ

ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੇ ‘ਕੱਦੂ ਦਾ ਜੂਸ’, ਲੀਵਰ ਤੇ ਕਿਡਨੀ ਦੀ ਸਮੱਸਿਆ ਨੂੰ ਵੀ ਕਰੇ ਦੂਰ

PunjabKesari

8. ਗਲੇ ਦੀ ਸੋਜ ਅਤੇ ਦਰਦ ਨੂੰ ਕਰੇ ਠੀਕ
ਸ਼ਹਿਦ ਗਲਾ ਸਾਫ਼ ਕਰਦਾ ਹੈ। ਖਾਣਾ ਖਾਣ ਤੋਂ ਬਾਅਦ ਇਕ ਛੋਟਾ ਚਮਚ ਸ਼ਹਿਦ ਦੀ ਵਰਤੋਂ ਕਰਨ ਨਾਲ ਗਲਾ ਸਾਫ਼ ਹੋ ਜਾਂਦਾ ਹੈ ਤੇ ਗਲੇ ਵਿਚਲੀ ਸੋਜ਼ਿਸ਼ ਤੇ ਦਰਦ ਵੀ ਦੂਰ ਹੋ ਜਾਂਦੀ ਹੈ।

9. ਲਾਲ ਲਹੂ ਦੇ ਸੈੱਲ ਵਧਾਵੇ
ਸ਼ਹਿਦ ਦਾ ਨਿਯਮਿਤ ਸੇਵਨ ਕਰਨ ਨਾਲ ਸਾਡੇ ਸਰੀਰ ਵਿਚ ਖੂਨ ਵਿਚ ਲਾਲ ਲਹੂ ਦੇ ਸੈੱਲਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਜਾਂਦੀ ਹੈ। ਇਸ ਤੋਂ ਇਲਾਵਾ ਖੂਨ ਵਿਚ ਹੀਮੋਗਲੋਬਿਨ ਦਾ ਸੇਵਨ ਵੀ ਵੱਧਦਾ ਹੈ।

PunjabKesari


author

rajwinder kaur

Content Editor

Related News