ਇਨ੍ਹਾਂ ਬੀਮਾਰੀਆਂ ਦਾ ਇਲਾਜ ਕਰਨ ਲਈ ਅਪਣਾਓ ਇਹ ਘਰੇਲੂ ਨੁਸਖੇ

Wednesday, May 29, 2019 - 03:08 PM (IST)

ਇਨ੍ਹਾਂ ਬੀਮਾਰੀਆਂ ਦਾ ਇਲਾਜ ਕਰਨ ਲਈ ਅਪਣਾਓ ਇਹ ਘਰੇਲੂ ਨੁਸਖੇ

ਜਲੰਧਰ— ਘਰੇਲੂ ਨੁਸਖੇ ਬਹੁਤ ਕੰਮ ਦੇ ਹੁੰਦੇ ਹਨ। ਅੱਜ-ਕਲ੍ਹ ਅਸੀਂ ਜ਼ਿਆਦਾਤਰ ਐਲੋਪੈਥਿਕ ਦਵਾਈਆਂ ਦੀ ਵਰਤੋਂ ਕਰਦੇ ਹਾਂ ਪਰ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਅਜਿਹੀਆਂ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਬੀਮਾਰੀਆਂ ਹਨ ਜਿਨ੍ਹਾਂ ਦੀ ਇਲਾਜ ਤੁਸੀਂ ਘਰ 'ਚ ਮੌਜੂਦ ਚੀਜ਼ਾਂ ਨਾਲ ਆਸਾਨੀ ਨਾਲ ਕਰ ਸਕਦੇ ਹੋ। ਆਓ ਜਾਣਦੇ ਹਾਂ ਉਨ੍ਹਾਂ ਘਰੇਲੂ ਨੁਸਖਿਆਂ ਬਾਰੇ, ਜੋ ਛੋਟੀਆਂ-ਛੋਟੀਆਂ ਬੀਮਾਰੀਆਂ ਨੂੰ ਦੂਰ ਕਰਨ 'ਚ ਸਹਾਇਕ ਸਿੱਧ ਹੁੰਦੇ ਹਨ। 
ਬਦਹਜ਼ਮੀ ਨੂੰ ਕਰੋ ਇੰਝ ਦੂਰ
ਕੈਥੇ ਦੇ ਗੁਦੇ 'ਚ ਥੋੜ੍ਹੀ ਸੋਂਠ, ਕਾਲੀ ਮਿਰਚ, ਪਿੱਪਲ ਦਾ ਚੂਰਨ, ਸ਼ਹਿਦ ਅਤੇ ਚੀਨੀ ਨਾਲ ਮਿਲਾ ਕੇ ਖਾਣ ਨਾਲ ਬਦਹਜ਼ਮੀ ਦੂਰ ਹੁੰਦੀ ਹੈ।
ਚੇਚਕ 'ਚ ਅਪਣਾਓ ਇਹ ਨੁਸਖਾ 
ਜਿਹੜੇ ਬੱਚਿਆਂ ਦੇ ਚੇਚਕ ਨਿਕਲ ਆਉਂਦੀ ਹੈ, ਉਨ੍ਹਾਂ ਦੇ ਸਰੀਰ ਤੋਂ ਬਹੁਤ ਦਿਨਾਂ ਤੱਕ ਵੀ ਗਰਮੀ ਨਹੀਂ ਜਾਂਦੀ। ਅਜਿਹਾ ਹਾਲਤ 'ਚ ਉਨ੍ਹਾਂ ਨੂੰ ਗੂਲਰ ਦੇ ਰਸ 'ਚ ਮਿਸ਼ਰੀ ਮਿਲਾ ਕੇ ਪਿਲਾਉਣ ਨਾਲ ਆਰਾਮ ਮਿਲਦਾ ਹੈ।
ਖੰਘ ਨੂੰ ਕਰੋ ਦੂਰ 
ਜੇ ਤੁਹਾਡੀ ਖੰਘ ਠੀਕ ਨਹੀਂ ਹੋ ਰਹੀ ਤਾਂ ਤੁਸੀਂ ਵੰਸ਼ਲੋਸ਼ਨ ਪੀਸ ਕੇ ਸ਼ਹਿਦ ਨਾਲ ਚੱਟੋ। ਇਸ ਨਾਲ ਕੁਝ ਹੀ ਦਿਨਾਂ 'ਚ ਖੰਘ ਠੀਕ ਹੋ ਜਾਵੇਗੀ।

PunjabKesari
ਸੜੇ ਹੋਏ ਹਿੱਸੇ 'ਤੇ ਲਗਾਏ ਸ਼ਹਿਦ
ਸਰੀਰ ਦੇ ਸੜੇ ਹੋਏ ਹਿੱਸੇ 'ਤੇ ਤੁਰੰਤ ਸ਼ਹਿਦ ਲਗਾਉਣ ਨਾਲ ਛਾਲਾ ਨਹੀਂ ਪੈਂਦਾ ਅਤੇ ਰਾਹਤ ਮਿਲਦੀ ਹੈ।
ਪਸਲੀ ਦਾ ਦਰਦ
ਅੱਕ ਦੇ ਦੁੱਧ 'ਚ ਕਾਲੇ ਤਿਲ ਪੀਸ ਕੇ ਇਸ ਦਾ ਲੇਪ ਲਗਾਉਣ ਨਾਲ ਪਸਲੀ ਦਾ ਦਰਦ ਦੂਰ ਹੁੰਦਾ ਹੈ।
ਮੋਚ ਨੂੰ ਇੰਝ ਕਰੋ ਦੂਰ
ਮੋਚ ਆਉਣ 'ਤੇ ਨਾਰੀਅਲ ਦੀ ਗਿਰੀ ਨੂੰ ਬਾਰੀਕ ਪੀਸ ਕੇ ਉਸ 'ਚ ਚੌਥਾਈ ਭਾਗ ਹਲਦੀ ਦਾ ਚੂਰਨ ਮਿਲਾ ਕੇ ਪੋਟਲੀ 'ਚ ਬੰਨ ਕੇ ਅੱਗ 'ਤੇ ਗਰਮ ਕਰਕੇ ਮੋਚ ਵਾਲੇ ਹਿੱਸੇ ਨੂੰ ਸੇਕੋ। ਤੁਰੰਤ ਰਾਹਤ ਮਿਲੇਗੀ।
ਹੱਥ-ਪੈਰ ਦੀ ਸੋਜ
ਜੇ ਡਿੱਗਣ ਕਾਰਨ ਜਾਂ ਮੋਚ ਕਾਰਨ ਬੱਚੇ ਦੇ ਹੱਥ-ਪੈਰ ਸੁੱਜ ਗਏ ਹਨ ਤਾਂ ਇਸ ਲਈ ਉਬਲੇ ਹੋਏ ਬਥੂਏ ਦਾ ਤਿੰਨ-ਚਾਰ ਵਾਰੀ ਲੇਪ ਲਗਾਓ।
 ਬੁੱਲ੍ਹ ਫੱਟ ਜਾਣ 'ਤੇ
ਜੇ ਤੁਹਾਡੇ ਬੁੱਲ੍ਹ ਫੱਟ ਰਹੇ ਹੋਣ ਤਾਂ ਤੁਸੀਂ ਆਪਣੀ ਧੁੰਨੀ 'ਚ ਸਰੋਂ ਦਾ ਤੇਲ ਲਗਾ ਸਕਦੇ ਹੋ। ਇਸ ਨਾਲ ਬੁੱਲ੍ਹ ਨਹੀਂ ਫੱਟਣਗੇ ਅਤੇ ਜੇ ਫੱਟੇ ਹੋਏ ਹਨ ਤਾਂ ਠੀਕ ਹੋ ਜਾਣਗੇ।

PunjabKesari
ਕੰਨ ਦਰਦ ਨੂੰ ਇੰਝ ਕਰੋ ਦੂਰ 
ਕੰਨ 'ਚ ਦਰਦ ਹੋਣ 'ਤੇ ਗੁਲਾਬ ਜਲ ਦੇ ਅਸਲੀ ਪਰਫਊਮ ਦੀਆਂ ਇਕ-ਦੋ ਬੂੰਦਾਂ ਕੰਨ 'ਚ ਪਾਓ। ਦਰਦ ਦੂਰ ਹੋ ਜਾਵੇਗਾ। ਸੁਦਰਸ਼ਨ ਦੇ ਪੱਤਿਆਂ ਦਾ ਰਸ ਕੋਸਾ ਕਰਕੇ ਕੰਨ 'ਚ ਪਾਉਣ ਨਾਲ ਕੰਨ ਦਰਦ ਤੋਂ ਰਾਹਤ ਮਿਲਦੀ ਹੈ।
ਜੁਕਾਮ ਨੂੰ ਕਰੋ ਇੰਝ ਦੂਰ
ਜੁਕਾਮ ਹੋਣ 'ਤੇ ਲੌਂਗ ਦਾ ਤੇਲ ਸੁੰਘਣ ਨਾਲ ਆਰਾਮ ਮਿਲਦਾ ਹੈ ਅਤੇ ਜੁਕਾਮ ਜਲਦੀ ਠੀਕ ਹੋ ਜਾਂਦਾ ਹੈ। 
ਕਬਜ਼ ਨੂੰ ਕਰੋ ਇੰਝ ਦੂਰ
ਸੁੱਕੇ ਨਿੰਬੂ ਨੂੰ ਜਲਾ ਕੇ ਉਬਾਲ ਕੇ ਪੀਣ ਨਾਲ ਕਬਜ਼ ਨੂੰ ਦੂਰ ਕੀਤਾ ਜਾ ਸਕਦਾ ਹੈ। 
ਛੋਟੇ ਬੱਚਿਆਂ ਦੇ ਕੰਨ 'ਚ ਹੋ ਰਹੀ ਦਰਦ ਨੂੰ ਇੰਝ ਕਰੋ ਦੂਰ
ਨਵਜੰਮੇ ਬੱਚੇ ਦਾ ਕੰਨ ਵੱਗਣ 'ਤੇ ਮਾਂ ਦੇ ਦੁੱਧ 'ਚ ਥੋੜ੍ਹੀ ਜਿਹਾ ਲੌਂਗ ਪੀਸ ਕੇ ਕੰਨ 'ਚ ਪਾਉਣ ਨਾਲ ਬੱਚੇ ਨੂੰ ਆਰਾਮ ਮਿਲਦਾ ਹੈ।


author

shivani attri

Content Editor

Related News