Health Tips: ਸਾਵਧਾਨ! ਹਾਈ ਬਲੱਡ ਪ੍ਰੈਸ਼ਰ ਕਾਰਨ ਤੁਹਾਡੀ ਚਮੜੀ ’ਤੇ ਹੋ ਸਕਦੀਆਂ ਨੇ ਇਹ ਸਮੱਸਿਆਵਾਂ

Friday, Jan 27, 2023 - 12:23 PM (IST)

Health Tips: ਸਾਵਧਾਨ! ਹਾਈ ਬਲੱਡ ਪ੍ਰੈਸ਼ਰ ਕਾਰਨ ਤੁਹਾਡੀ ਚਮੜੀ ’ਤੇ ਹੋ ਸਕਦੀਆਂ ਨੇ ਇਹ ਸਮੱਸਿਆਵਾਂ

ਜਲੰਧਰ (ਬਿਊਰੋ) - ਅੱਜ ਦੇ ਸਮੇਂ ’ਚ ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਵੱਧਣ ਅਤੇ ਘੱਟਣ ਦੀ ਸਮੱਸਿਆ ਹੈ। ਬਲੱਡ ਪ੍ਰੈਸ਼ਰ ਕਾਰਨ ਚਮੜੀ ’ਤੇ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ, ਜਿਨ੍ਹਾਂ ਦਾ ਇਲਾਜ ਹੋਣਾ ਜ਼ਰੂਰੀ ਹੈ। ਹਾਈ ਬਲੱਡ ਪ੍ਰੈਸ਼ਰ ਦਾ ਸਭ ਤੋਂ ਵੱਧ ਬੁਰਾ ਪ੍ਰਭਾਵ ਚਮੜੀ ’ਤੇ ਪੈਂਦਾ ਵਿਖਾਈ ਦਿੰਦਾ ਹੈ, ਜਿਸ ਕਾਰਨ ਏਜਿੰਗ ਦੀ ਸਮਸਿਆਂ, ਝੂਰੜੀਆਂ, ਡਾਰਕ ਸਰਕਲ ਆਦਿ ਸਮਸਿਆਵਾਂ ਹੋ ਜਾਂਦੀਆਂ ਹਨ। ਅੱਜ ਅਸੀਂ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆਂ ਹੋਣ ’ਤੇ ਚਮੜੀ ’ਤੇ ਕਿਹੜੀਆਂ ਸਮਸਿਆਵਾਂ ਹੋ ਸਕਦੀਆਂ ਹਨ, ਦੇ ਬਾਰੇ ਦੱਸਣ ਜਾ ਰਹੇ ਹਾਂ.... 

ਚਮੜੀ ’ਤੇ ਹੋਣ ਵਾਲੀਆਂ ਸਮੱਸਿਆਵਾਂ :-

ਏਜਿੰਗ ਸਾਇੰਸ ਨਜ਼ਰ ਆਉਣਾ
ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆਂ ਹੋਣ ’ਤੇ ਤੁਹਾਡੀ ਚਮੜੀ ’ਤੇ ਏਜਿੰਗ ਸਾਇੰਸ ਵਿਖਾਈ ਦੇਣ ਲੱਗ ਜਾਂਦੇ ਹਨ। ਬਲੱਡ ਪ੍ਰੈਸ਼ਰ ਵੱਧਣ ਕਾਰਨ ਖੂਨ ਦੇ ਪੱਧਰ ’ਤੇ ਅਸਰ ਪੈਦਾ ਹੈ, ਜਿਸ ਕਾਰਨ ਚਮੜੀ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਖੂਨ ਦੇ ਪੱਧਰ ’ਤੇ ਅਸਰ ਪੈਣ ਕਾਰਨ ਚਮੜੀ ਸਮੇਂ ਤੋਂ ਪਹਿਲਾਂ ਮੂਰਝਾ ਜਾਂਦੀ ਹੈ ਅਤੇ ਰਿੰਕਲ ਆਉਣੇ ਸ਼ੁਰੂ ਹੋ ਜਾਂਦੇ ਹਨ। 

ਝੁਰੜੀਆਂ ਦੀ ਸਮੱਸਿਆ
ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆਂ ਕਾਰਨ ਖੂਨ ਦੇ ਪੱਧਰ ’ਤੇ ਅਸਰ ਪੈਦਾ ਹੈ, ਜਿਸ ਕਾਰਨ ਮਰੀਜ਼ਾਂ ਨੂੰ ਝੂਰੜੀਆਂ ਦੀ ਸਮੱਸਿਆਂ ਹੋ ਸਕਦੀ ਹੈ। ਇਹ ਸਮੱਸਿਆ ਉਨ੍ਹਾਂ ਜਨਾਨੀਆਂ ’ਚ ਹੁੰਦੀ ਹੈ, ਜਿਨ੍ਹਾਂ ਦੀ ਉਮਰ 40 ਤੋਂ ਵੱਧ ਹੈ। ਜੇ ਤੁਹਾਨੂੰ ਝੁਰੜੀਆਂ ਅਤੇ ਚਮੜੀ ਦੇ ਖ਼ੁਸ਼ਕ ਹੋਣ ਦੀ ਸਮੱਸਿਆ ਹੈ ਤਾਂ ਤੁਹਾਡੇ ਖੂਨ ’ਚ ਆਕਸੀਜਨ ਦਾ ਫਲੋ ਘੱਟ ਹੋ ਜਾਂਦਾ ਹੈ। ਇਸ ਦਾ ਅਸਰ ਹਾਰਟ ਅਤੇ ਹੋਰ ਕਈ ਅੰਗਾਂ ’ਤੇ ਪੈਦਾ ਹੈ, ਜਿਸ ਨਾਲ ਚਮੜੀ ’ਤੇ ਝੂਰੜੀਆਂ ਦੀ ਸਮੱਸਿਆਂ ਹੋ ਜਾਂਦੀ ਹੈ। 

ਕਿੱਲ-ਮੁਹਾਸੇ ਦੀ ਸਮੱਸਿਆ
ਜ਼ਿਆਦਾ ਤਣਾਅ ਹੋਣ ’ਤੇ ਕੌਟ੍ਰਿਸੋਲ ਹਾਰਮੋਨ ਵਧ ਜਾਂਦਾ ਹੈ, ਜਿਸ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ। ਇਸ ਨਾਲ ਚਮੜੀ ’ਤੇ ਕਿੱਲ ਅਤੇ ਮੁਹਾਸੇ ਦੀ ਵੀ ਹੋ ਸਕਦੀ ਹੈ। ਵੱਧ ਤਣਾਅ ਅਤੇ ਹਾਈ ਬਲੱਡ ਪ੍ਰੈਸ਼ਰ ਕਾਰਨ ਚਮੜੀ ’ਤੇ ਮੁਹਾਸੇ ਹੋਣੇ ਸ਼ੁਰੂ ਹੋ ਜਾਂਦੇ ਹਨ। 

ਕਾਲੇ ਘੇਰੇ ਦੀ ਸਮੱਸਿਆ
ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋਣ ’ਤੇ ਟਾਇਪ-2 ਸ਼ੂਗਰ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ, ਜਿਸ ਨਾਲ ਖੂਨ ਦਾ ਪੱਧਰ ਘੱਟ ਹੋ ਜਾਂਦਾ ਹੈ। ਹਾਈ ਬਲੱਡ ਪ੍ਰੈਸ਼ਰ ਹੋਣ ’ਤੇ ਚਮੜੀ ਨਾਲ ਸਬੰਧਤ ਸਮੱਸਿਆਵਾਂ ਵੱਧ ਜਾਂਦੀਆਂ ਹਨ ਅਤੇ ਅੱਖਾਂ ਦੇ ਹੇਠਾਂ ਕਾਲ਼ੇ ਘੇਰੇ ਹੋ ਜਾਂਦੇ ਹਨ। 

ਹਾਈ ਬਲੱਡ ਪ੍ਰੈਸ਼ਰ ਦੀ ਸਥਿਤੀ 'ਚਨਹੀਂ ਕਰਨੀਆਂ ਚਾਹੀਦੀਆਂ ਇਹ ਕਸਰਤਾਂ  :-
1. ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ਹਾਈ ਰਹਿੰਦਾ ਹੈ ਤਾਂ ਤੁਹਾਨੂੰ ਵੇਟ ਲਿਫਟਿੰਗ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਭਾਰ ਚੁੱਕਣਾ ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਕਈ ਗੰਭੀਰ ਬਿਮਾਰੀਆਂ ਤੋਂ ਵੀ ਬਚਾਅ ਕਰਦਾ ਹੈ। ਪਰ ਹਾਈ ਬਲੱਡ ਪ੍ਰੈਸ਼ਰ ਦੀ ਸਥਿਤੀ ਵਿੱਚ, ਲਗਾਤਾਰ ਵਰਕਆਊਟ ਕਰਨ ਨਾਲ ਬਲੱਡ ਪ੍ਰੈਸ਼ਰ ਦਾ ਪੱਧਰ ਬਹੁਤ ਤੇਜ਼ੀ ਨਾਲ ਵੱਧ ਸਕਦਾ ਹੈ। ਇਹ ਤੁਹਾਡੇ ਲਈ ਗ਼ੈਰ-ਸਿਹਤਮੰਦ ਸਾਬਿਤ ਹੋ ਸਕਦਾ ਹੈ।
2. ਹਾਈ ਬਲੱਡ ਪ੍ਰੈਸ਼ਰ ਦੇ ਪੀੜਤ ਸੈਰ, ਜੌਗਿੰਗ, ਦਰਮਿਆਨੀ ਦੌੜ, ਸਾਈਕਲਿੰਗ ਕਰ ਸਕਦੇ ਹਨ, ਪਰ ਬਹੁਤ ਤੇਜ਼ ਦੌੜਨਾ ਚੰਗਾ ਵਿਕਲਪ ਨਹੀਂ ਹੈ। ਸਪ੍ਰਿੰਟਿੰਗ ਇੱਕ ਉੱਚ-ਪ੍ਰਭਾਵੀ ਗਤੀਵਿਧੀ ਹੈ ਜਿਸ ਵਿੱਚ ਸੀਮਤ ਸਮੇਂ ਵਿੱਚ ਸਰੀਰ ਦੀ ਸਭ ਤੋਂ ਵੱਧ ਗਤੀ ਤੇ ਛੋਟੀ ਦੂਰੀ ਦੌੜਨਾ ਸ਼ਾਮਿਲ ਹੈ। ਇਸ ਨੂੰ ਕਰਨ ਨਾਲ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਵਿੱਚ ਬਲੱਡ ਪ੍ਰੈਸ਼ਰ ਬਹੁਤ ਤੇਜ਼ੀ ਨਾਲ ਵਧ ਸਕਦਾ ਹੈ।
3. ਹਾਈ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਨੂੰ ਸਕੂਬਾ ਡਾਈਵਿੰਗ ਵੀ ਨਹੀਂ ਕਰਨੀ ਚਾਹੀਦੀ। ਇਸ ਨਾਲ ਹਾਰਟ ਅਟੈਕ, ਸਟ੍ਰੋਕ ਦਾ ਖਤਰਾ ਕਾਫੀ ਹੱਦ ਤੱਕ ਵਧ ਸਕਦਾ ਹੈ। ਇਸ ਤਰ੍ਹਾਂ ਦੀਆਂ ਵਾਟਰ ਸਪੋਰਟਸ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।
4. ਸਕੂਬਾ ਡਾਈਵਿੰਗ ਵਾਂਗ, ਸਕਾਈ ਡਾਈਵਿੰਗ ਤੋਂ ਵੀ ਬਚਣਾ ਚਾਹੀਦਾ ਹੈ। ਇਹ ਚਿੰਤਾ ਦੇ ਪੱਧਰ ਨੂੰ ਵਧਾ ਸਕਦੀ ਹੈ। ਸਕਾਈਡਾਈਵਿੰਗ ਦੌਰਾਨ ਆਕਸੀਜਨ ਵਿਚ ਵੀ ਬਦਲਾਅ ਹੁੰਦਾ ਹੈ, ਜਿਸ ਨਾਲ ਬਲੱਡ ਪ੍ਰੈਸ਼ਰ ਤੁਰੰਤ ਵਧ ਸਕਦਾ ਹੈ। ਦਿਲ ਜਾਂ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਨੂੰ ਇਨ੍ਹਾਂ ਨੂੰ ਬਿਲਕੁਲ ਵੀ ਨਹੀਂ ਕਰਨਾ ਚਾਹੀਦਾ।


ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ 'ਚ ਜ਼ਰੂਰ ਦਿਓ।


author

sunita

Content Editor

Related News