ਸਿਹਤ ਲਈ ਲਾਭਕਾਰੀ ਹੈ ਕਸ਼ਮੀਰੀ ਗੁਲਾਬੀ ਚਾਹ, ਕਬਜ਼ ਤੋਂ ਇਲਾਵਾ ਕਈ ਰੋਗਾਂ ਨੂੰ ਕਰਦੀ ਹੈ ਦੂਰ

Wednesday, Dec 30, 2020 - 10:54 AM (IST)

ਨਵੀਂ ਦਿੱਲੀ: ਬਹੁਤ ਸਾਰੇ ਲੋਕਾਂ ਨੂੰ ਚਾਹ ਪੀਣੀ ਪਸੰਦ ਹੁੰਦਾ ਹੈ। ਕੁਝ ਲੋਕ ਤਾਂ ਆਪਣੇ ਦਿਨ ਦੀ ਸ਼ੁਰੂਆਤ ਹੀ ਚਾਹ ਨਾਲ ਕਰਦੇ ਹਨ। ਸਰਦੀਆਂ ਦਾ ਮੌਸਮ ਤਾਂ ਚਾਹ ਦੀਆਂ ਚੁਸਕੀਆਂ ਤੋਂ ਬਿਨਾਂ ਅਧੂਰਾ ਲੱਗਦਾ ਹੈ ਤਾਂ ਕਿਉਂ ਨਾ ਇਸ ਵਾਰ ਸਰਦੀਆਂ ਦੇ ਮੌਸਮ ’ਚ ਗੁਲਾਬੀ ਕਸ਼ਮੀਰੀ ਚਾਹ ਦਾ ਆਨੰਦ ਲਿਆ ਜਾਵੇ। ਗੁਲਾਬੀ ਕਸ਼ਮੀਰੀ ਚਾਹ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਗੁਲਾਬੀ ਕਸ਼ਮੀਰੀ ਚਾਹ ਤੋਂ ਮਿਲਣ ਵਾਲੇ ਫ਼ਾਇਦਿਆਂ ਅਤੇ ਇਸ ਦੀ ਰੈਸਿਪੀ ਬਾਰੇ ਦੱਸਾਂਗੇ। ਇਸ ਚਾਹ ਦੀ ਵਰਤੋਂ ਕਰਨ ਨਾਲ ਇਮਿਊਨ ਸਿਸਟਮ ਵੀ ਤੰਦਰੁਸਤ ਹੋਵੇਗਾ ਅਤੇ ਮੂਡ ਵੀ ਫਰੈੱਸ਼ ਰਹੇਗਾ।

ਇਹ ਵੀ ਪੜ੍ਹੋ:ਦਿਲ ਦਾ ਮਰੀਜ਼ ਬਣਾ ਦੇਵੇਗੀ ਪ੍ਰੋਟੀਨ ਦੀ ਜ਼ਿਆਦਾ ਵਰਤੋਂ, ਜਾਣੋ ਕਿੰਝ
ਸਮੱਗਰੀ
ਗ੍ਰੀਨ ਟੀ–2 ਚਮਚੇ (ਵੱਡੀਆਂ ਪੱਤੀਆਂ)
ਪਾਣੀ–2 ਕੱਪ
ਦੁੱਧ–2 ਕੱਪ
ਬੇਕਿੰਗ ਸੋਡਾ–1/3 ਚਮਚੇ
ਲੂਣ–1/2 ਚਮਚਾ

ਇਹ ਵੀ ਪੜ੍ਹੋ:ਦਹੀਂ ’ਚ ਗੁੜ ਮਿਲਾ ਕੇ ਖਾਣ ਨਾਲ ਖ਼ੂਨ ਦੀ ਘਾਟ ਹੋਵੇਗੀ ਪੂਰੀ, ਸਰੀਰ ਨੂੰ ਹੋਣਗੇ ਹੋਰ ਵੀ ਕਈ ਫ਼ਾਇਦੇ
ਬਣਾਉਣ ਦਾ ਤਰੀਕਾ
ਚਾਹ ਦੀਆਂ ਪੱਤੀਆਂ ਨੂੰ 1 ਕੱਪ ਪਾਣੀ ‘ਚ ਪਾ ਕੇ ਉਦੋਂ ਤੱਕ ਉਬਾਲੋ ਜਦੋਂ ਤੱਕ ਉਸ ‘ਚ ਝੱਗ ਨਾ ਆ ਜਾਵੇ।
ਹੁਣ ਇਸ ‘ਚ ਬੇਕਿੰਗ ਸੋਡਾ ਪਾ ਕੇ 10 ਸਕਿੰਟ ਤੱਕ ਹਿਲਾਓ।
ਚਾਹ ‘ਚ ਉਬਾਲ ਆਉਣ ‘ਤੇ ਇਸ ‘ਚ 1 ਕੱਪ ਪਾਣੀ ਅਤੇ ਇਲਾਇਚੀ ਨੂੰ ਕਰੱਸ਼ ਕਰਕੇ ਪਾਓ।
ਹੁਣ ਚਾਹ ਨੂੰ ਗੁਲਾਬੀ ਹੋਣ ਤੱਕ ਉਬਾਲੋ।
ਫਿਰ ਇਸ ‘ਚ ਦੁੱਧ ਪਾ ਕੇ ਝੱਗ ਬਣਨ ਤੱਕ ਚੰਗੀ ਤਰ੍ਹਾਂ ਹਿਲਾਓ।
ਹੁਣ ਇਸ ‘ਚ ਸਵਾਦ ਅਨੁਸਾਰ ਲੂਣ ਪਾਓ।
ਗੁਲਾਬੀ ਕਸ਼ਮੀਰੀ ਚਾਹ ਬਣ ਕੇ ਤਿਆਰ ਹੈ।
ਗੁਲਾਬੀ ਕਸ਼ਮੀਰੀ ਚਾਹ ਤੋਂ ਮਿਲਣ ਵਾਲੇ ਫ਼ਾਇਦੇ

PunjabKesari
ਪਾਚਨ ਤੰਤਰ ਕਰੇ ਮਜ਼ਬੂਤ
ਗੁਲਾਬੀ ਚਾਹ ਦੀ ਵਰਤੋਂ ਕਰਨ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਇਸ ਨਾਲ ਕਬਜ਼ ਨਹੀਂ ਹੁੰਦੀ। ਨਾਲ ਹੀ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਿਆ ਜਾ ਸਕਦਾ ਹੈ।
ਮਜ਼ਬੂਤ ਬਣਾਏ ਇਮਿਊਨ ਸਿਸਟਮ 
ਇਸ ਚਾਹ ਦੀ ਵਰਤੋਂ ਕਰਨ ਨਾਲ ਬੀਮਾਰੀਆਂ ਸਰੀਰ ਤੋਂ ਦੂਰ ਰਹਿੰਦੀਆਂ ਹਨ। ਇਸ ਤੋਂ ਇਲਾਵਾ ਇਹ ਇਮਿਊਨ ਸਿਸਟਮ ਨੂੰ ਵੀ ਮਜ਼ਬੂਤ ਕਰਦੀ ਹੈ।

PunjabKesari
ਦਿਲ ਦੇ ਮਰੀਜ਼ਾਂ ਲਈ ਲਾਭਦਾਇਕ
ਗੁਲਾਬੀ ਕਸ਼ਮੀਰੀ ਚਾਹ ਦਿਲ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਸ ਦੀ ਵਰਤੋਂ ਨਾਲ ਦਿਲ ਸਿਹਤਮੰਦ ਰਹਿੰਦਾ ਹੈ।
ਭਾਰ ਘਟਾਉਣ ’ਚ ਮਦਦਗਾਰ
ਇਸ ’ਚ ਘੱਟ ਮਾਤਰਾ ‘ਚ ਕੈਲੋਰੀ ਪਾਈ ਜਾਂਦੀ ਹੈ ਜੋ ਕਿ ਭਾਰ ਘਟਾਉਣ ’ਚ ਮਦਦਗਾਰ ਹੈ। ਇਸ ਲਈ ਤੁਸੀਂ ਰੋਜ਼ਾਨਾ 1 ਕੱਪ ਗੁਲਾਬੀ ਚਾਹ ਦੀ ਵਰਤੋਂ ਕਰ ਸਕਦੇ ਹੋ।
ਟਿਪਸ– ਇਸ ਚਾਹ ਦੀ ਵਰਤੋਂ ਦਿਨ ’ਚ ਸਿਰਫ਼ ਇਕ ਜਾਂ ਦੋ ਵਾਰ ਹੀ ਕਰੋ। ਇਸ ਦੀ ਜ਼ਿਆਦਾ ਵਰਤੋਂ ਕਰਨ ਨਾਲ ਨੁਕਸਾਨ ਹੋ ਸਕਦਾ ਹੈ।

ਨੋਟ: ਤੁਹਾਨੂੰ ਸਾਡਾ ਇਹ ਆਰਟੀਕਲ ਕਿਸ ਤਰ੍ਹਾਂ ਲੱਗਾ ਕੁਮੈਂਟ ਕਰਕੇ ਦੱਸੋ। 


Aarti dhillon

Content Editor

Related News