Health Tips: ਯੂਰਿਕ ਐਸਿਡ ਦੀ ਸਮੱਸਿਆ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਅਪਣਾਓ ‘ਅਜਵਾਇਨ’ ਸਣੇ ਇਹ ਘਰੇਲੂ ਨੁਸਖ਼ੇ

Friday, Sep 17, 2021 - 03:14 PM (IST)

ਜਲੰਧਰ (ਬਿਊਰੋ) - ਅੱਜ ਕੱਲ ਯੂਰਿਕ ਐਸਿਡ ਦੇ ਮਾਮਲੇ ਬਹੁਤ ਤੇਜ਼ੀ ਨਾਲ ਵਧ ਰਹੇ ਹਨ। ਇਹ ਅੱਜ ਕੱਲ੍ਹ ਇੱਕ ਗੰਭੀਰ ਰੋਗ ਬਣ ਗਿਆ ਹੈ। ਸਰੀਰ ਵਿੱਚ ਪਿਊਰੀਨ ਦੇ ਟੁੱਟਣ ਨਾਲ ਯੂਰਿਕ ਐਸਿਡ ਬਣਦਾ ਹੈ। ਇਹ ਇੱਕ ਅਜਿਹਾ ਪਦਾਰਥ ਹੈ, ਜੋ ਖਾਣ ਵਾਲੀਆਂ ਚੀਜ਼ਾਂ ਵਿੱਚ ਪਾਇਆ ਜਾਂਦਾ ਹੈ। ਇਹ ਖਾਣ ਵਾਲੀਆਂ ਚੀਜ਼ਾਂ ਦੇ ਰਾਹੀਂ ਸਾਡੇ ਸਰੀਰ ਵਿੱਚ ਪਹੁੰਚਦਾ ਹੈ ਅਤੇ ਖ਼ੂਨ ਵਿੱਚ ਵਹਿੰਦਾ ਹੋਇਆ ਕਿਡਨੀ ਤੱਕ ਪਹੁੰਚਦਾ ਹੈ। ਵੈਸੇ ਤਾਂ ਯੂਰਿਕ ਐਸਿਡ ਯੂਰਿਨ ਰਾਹੀਂ ਸਰੀਰ ਤੋਂ ਬਾਹਰ ਨਿਕਲ ਜਾਂਦਾ ਹੈ ਪਰ ਕਈ ਵਾਰ ਇਹ ਸਰੀਰ ਵਿੱਚ ਹੀ ਰਹਿ ਜਾਂਦਾ ਹੈ, ਜਿਸ ਕਾਰਨ ਇਸ ਦੀ ਮਾਤਰਾ ਵਧਣ ਲੱਗਦੀ ਹੈ। ਜੇਕਰ ਸਮੇਂ ਸਿਰ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਸਿਹਤ ਲਈ ਹਾਨੀਕਾਰਕ ਸਾਬਿਤ ਹੋ ਸਕਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਯੂਰਿਕ ਐਸਿਡ ਵਧਣ ਦੇ ਲੱਛਣ ਅਤੇ ਉਸ ਨੂੰ ਠੀਕ ਕਰਨ ਦੇ ਘਰੇਲੂ ਨੁਸਖ਼ੇ ਬਾਰੇ ਦੱਸਾਂਗੇ.....

ਯੂਰਿਕ ਐਸਿਡ ਵਧਣ ਦੇ ਲੱਛਣ

. ਪੈਰਾਂ ਅਤੇ ਜੋੜਾਂ ਵਿੱਚ ਦਰਦ ਹੋਣਾ
. ਹੱਡੀਆਂ ਵਿੱਚ ਦਰਦ ਹੋਣਾ
. ਜੋੜਾਂ ਵਿੱਚ ਸੋਜ ਹੋਣਾ
. ਜ਼ਿਆਦਾ ਸਮੇਂ ਬੈਠਣ ਨਾਲ ਪੈਰਾਂ ਵਿੱਚ ਜ਼ਿਆਦਾ ਦਰਦ ਹੋਣਾ
. ਸ਼ੂਗਰ ਦਾ ਲੇਵਲ ਵਧਣਾ

ਪੜ੍ਹੋ ਇਹ ਵੀ ਖ਼ਬਰ - Health Tips: ਕੀ ਤੁਹਾਡੇ ਪੈਰਾਂ ’ਤੇ ਚੜ੍ਹਦੀ ਹੈ ਵਾਰ-ਵਾਰ ਨਾੜ ਤਾਂ ਹਲਦੀ ਵਾਲਾ ਦੁੱਧ ਸਣੇ ਪੀਓ ਇਹ ਚੀਜ਼ਾਂ,ਹੋਵੇਗਾ ਫ਼ਾਇਦਾ

ਯੂਰਿਕ ਐਸਿਡ ਲਈ ਘਰੇਲੂ ਨੁਸਖ਼ੇ

ਇਲਾਇਚੀ
ਰੋਜ਼ਾਨਾ ਛੋਟੀ ਇਲਾਇਚੀ ਦਾ ਸੇਵਨ ਪਾਣੀ ਨਾਲ ਜ਼ਰੂਰ ਕਰੋ। ਇਸ ਤਰ੍ਹਾਂ ਕਰਨ ਨਾਲ ਯੂਰਿਕ ਐਸਿਡ ਦੀ ਮਾਤਰਾ ਘੱਟ ਹੋ ਜਾਂਦੀ ਹੈ ਅਤੇ ਕੋਲੈਸਟਰੋਲ ਲੇਵਲ ਵੀ ਘੱਟ ਹੁੰਦਾ ਹੈ ।

PunjabKesari

ਗੰਢਾ
ਯੂਰਿਕ ਐਸਿਡ ਨੂੰ ਕੰਟਰੋਲ ਰੱਖਣ ਲਈ ਰੋਜ਼ਾਨਾ ਇੱਕ ਗੰਢੇ ਦਾ ਸੇਵਨ ਜ਼ਰੂਰ ਕਰੋ। ਗੰਡਾ ਸਰੀਰ ਵਿੱਚ ਪ੍ਰੋਟੀਨ ਦੀ ਮਾਤਰਾ ਅਤੇ ਮੇਟਾਬੋਲੀਜ਼ਮ ਨੂੰ ਵਧਾਉਂਦਾ ਹੈ।

ਪੜ੍ਹੋ ਇਹ ਵੀ ਖ਼ਬਰ - Health Tips: ਬੁਖ਼ਾਰ ਤੋਂ ਬਾਅਦ ਥਕਾਵਟ ਤੇ ਸਰੀਰ ਦਰਦ ਹੋਣ ’ਤੇ ਤੁਲਸੀ ਸਣੇ ਅਪਣਾਓ ਇਹ ਨੁਸਖ਼ੇ, ਮਿਲੇਗੀ ਰਾਹਤ

ਬੇਕਿੰਗ ਸੋਡਾ
1 ਗਿਲਾਸ ਪਾਣੀ ਵਿੱਚ ਅੱਧਾ ਚਮਚ ਬੇਕਿੰਗ ਸੋਡਾ ਮਿਲਾ ਕੇ ਪੀਓ। ਬੇਕਿੰਗ ਸੋਡਾ ਸਰੀਰ ਵਿੱਚ ਯੂਰਿਕ ਐਸਿਡ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਇਸ ਨੂੰ ਲੈਂਦੇ ਸਮੇਂ ਥੋੜ੍ਹੀ ਸਾਵਧਾਨੀ ਵਰਤਣੀ ਜ਼ਰੂਰੀ ਹੈ, ਕਿਉਂਕਿ ਇਸ ਵਿੱਚ ਸੋਡੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ ।

ਅਜਵਾਇਨ
ਜੇਕਰ ਤੁਹਾਡਾ ਯੂਰਿਕ ਐਸਿਡ ਵੱਧ ਗਿਆ ਹੈ ਤਾਂ ਰੋਜ਼ਾਨਾ ਅਜਵਾਈਨ ਦਾ ਸੇਵਨ ਜ਼ਰੂਰ ਕਰੋ। 1 ਗਿਲਾਸ ਪਾਣੀ ਵਿੱਚ 1 ਚਮਚ ਅਜਵਾਈਨ ਉਬਾਲ ਕੇ ਪੀਓ।

ਵਿਟਾਮਿਨ-ਸੀ
ਸਰੀਰ ਵਿੱਚ ਯੂਰਿਕ ਐਸਿਡ ਦੀ ਮਾਤਰਾ ਨੂੰ ਘੱਟ ਕਰਨ ਦੇ ਲਈ ਰੋਜ਼ਾਨਾ ਆਪਣੀ ਡਾਈਟ ਵਿਚ ਵਿਟਾਮਿਨ-ਸੀ ਵਾਲੇ ਆਹਾਰ ਜ਼ਰੂਰ ਸ਼ਾਮਲ ਕਰੋ। ਇਸ ਤਰ੍ਹਾਂ ਕਰਨ ਨਾਲ 1 ਮਹੀਨੇ ਵਿੱਚ ਯੂਰਿਕ ਐਸਿਡ ਘੱਟ ਹੋ ਜਾਵੇਗਾ। ਸੰਤਰਾ ਆਵਲਾ ਵਿਚ ਵਿਟਾਮਿਨ-ਸੀ ਕਾਫੀ ਮਾਤਰਾ ਵਿੱਚ ਮੌਜੂਦ ਹੁੰਦਾ ਹੈ ।

ਪੜ੍ਹੋ ਇਹ ਵੀ ਖ਼ਬਰ - Health Tips: ਅੱਧੇ ਸਿਰ ਦਰਦ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ‘ਕੌਫੀ’ ਸਣੇ ਇਨ੍ਹਾਂ ਚੀਜ਼ਾਂ ਦਾ ਕਦੇ ਨਾ ਕਰੋ ਸੇਵਨ

PunjabKesari

ਕੱਚਾ ਪਪੀਤਾ
1 ਕੱਚੇ ਪਪੀਤੇ ਨੂੰ 2 ਲੀਟਰ ਪਾਣੀ ਵਿੱਚ ਚੰਗੀ ਤਰ੍ਹਾਂ ਉਬਾਲੋ। ਇਸ ਪਾਣੀ ਨੂੰ ਠੰਡਾ ਕਰਕੇ ਦਿਨ ਵਿੱਚ 2-3 ਵਾਰ ਪੀਣ ਨਾਲ ਯੂਰਿਕ ਐਸਿਡ ਕੱਢ ਜਾਂਦਾ ਹੈ।

ਸੇਬ ਦਾ ਸਿਰਕਾ
ਸੇਬ ਦਾ ਸਿਰਕਾ ਯੂਰਿਕ ਐਸਿਡ ਨੂੰ ਕੰਟਰੋਲ ਰੱਖਣ ਵਿੱਚ ਕਾਫੀ ਫ਼ਾਇਦੇਮੰਦ ਹੈ। ਯੂਰਿਕ ਐਸਿਡ ਦੀ ਮਾਤਰਾ ਵਧਣ ਤੇ ਰੋਜ਼ਾਨਾ ਦੋ ਚਮਚ ਸੇਬ ਦਾ ਸਿਰਕਾ 1 ਗਿਲਾਸ ਕੋਸੇ ਪਾਣੀ ਵਿੱਚ ਮਿਲਾ ਕੇ ਪੀਓ। ਕੁਝ ਦਿਨਾਂ ਵਿੱਚ ਫਰਕ ਦਿਖਾਈ ਦੇਣ ਲੱਗੇਗਾ ।

ਪੜ੍ਹੋ ਇਹ ਵੀ ਖ਼ਬਰ - ਜਲਦੀ ਭਾਰ ਘਟਾਉਣ ਦੇ ਚਾਹਵਾਨ ਲੋਕ ਰੋਜ਼ਾਨਾ ਖਾਣ ‘ਚਾਕਲੇਟ’, ਇਨ੍ਹਾਂ ਬੀਮਾਰੀਆਂ ਤੋਂ ਵੀ ਮਿਲੇਗੀ ਰਾਹਤ

ਪਾਣੀ
ਸਰੀਰ ਵਿੱਚੋਂ ਯੂਰਿਕ ਐਸਿਡ ਬਾਹਰ ਕੱਢਣ ਲਈ ਪਾਣੀ ਜ਼ਿਆਦਾ ਮਾਤਰਾ ਵਿਚ ਪੀਣਾ ਬਹੁਤ ਜ਼ਰੂਰੀ ਹੁੰਦਾ ਹੈ। ਜ਼ਿਆਦਾ ਮਾਤਰਾ ਵਿੱਚ ਪਾਣੀ ਪੀਣ ਨਾਲ ਸਰੀਰ ਵਿੱਚ ਮੌਜੂਦ ਯੂਰਿਕ ਐਸਿਡ ਯੂਰਿਨ ਦੇ ਰਸਤੇ ਬਾਹਰ ਨਿਕਲ ਜਾਵੇਗਾ ।


rajwinder kaur

Content Editor

Related News